ਲੋਹੀਆਂ ਖਾਸ, 27 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) 'ਅੰਮਿ੍ਤਸਰ-ਜਾਮਨਗਰ ਸੜਕ' ਨੂੰ ਲੋਹੀਆਂ ਤੋਂ ਚਿੱਟੀ ਵੇਂਈ ਤੱਕ ਮਿੱਟੀ ਦੀ ਥਾਂ ਪਿੱਲਰਾਂ 'ਤੇ ਬਣਾਏ ਜਾਣ ਦੀ ਇਲਾਕੇ ਦੇ ਲੋਕਾਂ ਦੀ ਮੰਗ ਬਿਲਕੁਲ ਜ਼ਾਇਜ਼ ਹੈ ਤੇ ਇਸ ਗੰਭੀਰ ਮਸਲੇ ਨੂੰ ਮੈਂ ਹਰ ਹੀਲੇ ਕੇਂਦਰ ਸਰਕਾਰ ਅਤੇ ਸੜਕ ਠੇਕੇਦਾਰ ਪਾਸੋਂ ਹੱਲ ਕਰਵਾ ਕੇ ਹੱਟਾਂਗਾ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਾਹਕੋਟ ਭਾਜਪਾ ਦੇ ਸੀਨੀਅਰ ਆਗੂ ਰਾਣਾ ਹਰਦੀਪ ਸਿੰਘ ਨੇ ਇਲਾਕੇ ਦੇ ਪ੍ਰਭਾਵਿਤ ਪਿੰਡ ਮੰਗੂਵਾਲ ਵਿਖੇ ਸੜਕ ਦੇ ਕੰਮ ਦਾ ਨਰੀਖਣ ਕਰਨ ਤੋਂ ਬਾਅਦ ਕੀਤਾ | ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਦੇ ਸੂਬਾ ਆਗੂ ਰਣਜੀਤ ਸਿੰਘ ਅਲੀਵਾਲ ਤੇ ਵੱਡੀ ਗਿਣਤੀ 'ਚ ਪੁੱਜੇ ਲੋਕਾਂ ਨੇ ਭਾਜਪਾ ਆਗੂ ਨੂੰ ਮੰਗ ਪੱਤਰ ਦਿੱਤਾ | ਇਸ ਮੌਕੇ ਕਮੇਟੀ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਮਾ. ਨਿਰਮਲ ਸਿੰਘ ਸੰਧੂ ਲੋਹੀਆਂ, ਤੀਰਥ ਸਿੰਘ, ਸੈਕਟਰੀ ਲਖਵੀਰ ਸਿੰਘ ਕੰਗ, ਲੋਹੀਆਂ ਦੇ ਬਲਾਕ ਸੰਮਤੀ ਮੈਂਬਰ ਸੰਤੋਖ ਸਿੰਘ ਦੋਨੇਵਾਲ, ਸਰਪੰਚ ਅਵਤਾਰ ਸਿੰਘ ਦੋਨੇਵਾਲ, ਢਾਡੀ ਤਰਲੋਕ ਸਿੰਘ ਤੋਹਫ਼ਾ, ਮੁਖਤਿਆਰ ਸਿੰਘ ਫੁੱਲ, ਸਰਬਣ ਸਿੰਘ ਸਰਪੰਚ ਮਹਿੰਮੂਵਾਲ, ਨਿਰਮਲ ਸਿੰਘ, ਹਰਬੰਸ ਸਿੰਘ ਮੰਗੂਵਾਲ, ਨੰਬਰਦਾਰ ਸੁਰਜੀਤ ਸਿੰਘ ਖੋਸਾ, ਨੰਬਰਦਾਰ ਸੀਤਲ ਸਿੰਘ ਘੁੱਦੂਵਾਲ, ਗੁਰਵਿੰਦਰ ਸਿੰਘ ਬਾਦਸ਼ਾਹਪੁਰ, ਮੰਗਲ ਸਿੰਘ ਟੁਰਨਾ ਸਮੇਤ ਪਿੰਡਾਂ ਦੇ ਲੋਕ ਹਾਜ਼ਰ ਸਨ |