ਆਦਮਪੁਰ, 27 ਫਰਵਰੀ (ਰਮਨ ਦਵੇਸਰ, ਹਰਪ੍ਰੀਤ ਸਿੰਘ) - ਜਾਗਿ੍ਤੀ ਚੈਰੀਟੇਬਲ ਸੁਸਾਇਟੀ ਆਦਮਪੁਰ ਤੇ ਲਾਇਨਜ਼ ਕਲੱਬ ਵਾਂਸਟਡ ਤੇ ਵੁੱਡਫੋਰਡ ਲੰਡਨ ਵਲੋਂ 44ਵੇਂ ਅੱਖਾਂ ਦੇ 5 ਦਿਨਾਂ ਮੁਫ਼ਤ ਅਪ੍ਰੇਸ਼ਨ ਕੈਂਪ ਦਾ ਸਮਾਪਤੀ ਸਮਾਰੋਹ ਦਰਬਾਰ ਸਾਈਾ ਜੁਮਲੇ ਸ਼ਾਹ ਉਦੇਸੀਆਂ ਵਿਖੇ ਸੁਸਾਇਟੀ ਦੇ ਪ੍ਰਧਾਨ ਮਨਮੋਹਨ ਸਿੰਘ ਬਾਬਾ ਤੇ ਚੇਅਰਮੈਨ ਰਾਜ ਕੁਮਾਰ ਪਾਲ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਕੈਂਪ ਦੌਰਾਨ ਲਾਇਨਜ਼ ਕਲੱਬ ਵਾਂਸਟਡ ਅਤੇ ਵੁੱਡਫੋਰਡ ਲੰਡਨ ਪ੍ਰਧਾਨ ਲਾਇਨ ਲੇਡੀ ਬਲਜਿੰਦਰ ਕੌਰ ਤੇ ਇਸ ਕੈਂਪ ਲਈ ਲੰਡਨ ਤੋਂ ਲਾਇਨ ਮੈਂਬਰ ਜਿਨ੍ਹਾਂ ਵਿਚ ਲਾਇਨ ਸੁਖਵਿੰਦਰ ਸਿੰਘ ਜੰਡੂ, ਬਲਵਿੰਦਰ ਸਿੰਘ, ਦਲਜੀਤ ਕੌਰ, ਹਰਜੀਤ ਸਿੰਘ ਹਰਾਰ, ਗੁਰਮੀਤ ਕੌਰ ਹਰਾਰ, ਦਲਜੀਤ ਕੌਰ ਝੀਤਾ, ਕੁਲਦੀਪ ਸਿੰਘ ਝੀਤਾ, ਰਵਿੰਦਰ ਸਿੰਘ ਸੀਰਾ, ਹਰਕੀਰਤ ਕੌਰ ਸੀਰਾ, ਅਮਰੀਕ ਸਿੰਘ ਸੰਧੂ, ਦੀਪਕ ਮੇਹਰ, ਵੀਨਾ ਮੇਹਰ, ਅਲਕਾ, ਅਰੁਣ ਤੋਂ ਇਲਾਵਾ ਸੁਖਵਿੰਦਰ ਕੌਰ ਚੱਠਾ, ਕੁਲਦੀਪ ਸਿੰਘ ਪਰਹਾਰ (ਯੂ.ਐਸ.ਏ.) ਵਿਸ਼ੇਸ਼ ਤੌਰ 'ਤੇ ਆਏ | ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਗੁਲਸ਼ਨ ਦਿਲਬਾਗੀ ਤੇ ਗੁਰਮੁਖ ਸਿੰਘ ਸੂਰੀ ਨੇ ਕਿਹਾ ਕਿ ਵੱਖ-ਵੱਖ ਪਿੰਡਾਂ ਵਿਚ 6 ਕੈਂਪ ਲਗਾ ਕੇ ਕੁੱਲ 3500 ਦੇ ਕਰੀਬ ਮਰੀਜ਼ਾਂ ਦਾ ਅੱਖਾਂ ਦਾ ਚੈੱਕਅਪ ਰੂਬੀ ਨੈਲਸਨ ਮੈਮੋਰੀਅਲ ਹਸਪਤਾਲ ਜਲੰਧਰ ਦੇ ਮਾਹਿਰ ਡਾ.ਜੈਕਬ ਪ੍ਰਭਾਕਰ ਤੇ ਉਨ੍ਹਾਂ ਦੀ ਟੀਮ ਵਲੋਂ ਕੀਤਾ ਗਿਆ ਤੇ 631 ਮਰੀਜ਼ਾਂ ਤੇ 10 ਬੱਚਿਆਂ ਦੇ ਅਪ੍ਰੇਸ਼ਨ ਵੀ ਕੀਤੇ ਗਏ | ਅੰਗਹੀਣ ਵਿਅਕਤੀਆਂ ਨੂੰ 8 ਟਰਾਈ ਸਾਈਕਲ ਤੇ 8 ਵੀਲ੍ਹ ਚੇਅਰਾਂ ਮੁਫ਼ਤ ਦਿੱਤੀਆਂ ਗਈਆਂ | ਕਲੱਬ ਵਲੋਂ 23 ਲੱਖ 95 ਹਾਜ਼ਰ 400 ਰੁਪਏ ਦਾ ਚੈੱਕ ਡਾਕਟਰਾਂ ਨੂੰ ਦਿੱਤਾ ਗਿਆ | ਕੈਂਪ ਦੌਰਾਨ ਮਾਤਾ ਗੁਜਰੀ ਨਰਸਿੰਗ ਇੰਸਟੀਚਿਊਟ ਮਹਿਮਦਪੁਰ ਦੀਆਂ ਵਿਦਿਆਰਥਣਾਂ ਤੇ ਐਨ.ਐਸ.ਐਸ. ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਵਲੋਂ ਮਰੀਜ਼ਾਂ ਦੀ ਦੇਖਭਾਲ ਕੀਤੀ ਗਈ | ਇਸ ਮੌਕੇ ਗੁਰਨਾਮ ਸਿੰਘ, ਜਸਵੀਰ ਸਿੰਘ, ਸੋਨੰੂ, ਇਸ਼ਾ, ਜਸਵੀਰ ਸਿੰਘ ਤਲਵੰਡੀ, ਬਲਜੀਤ ਸਿੰਘ ਹਰੀਪੁਰ, ਸ੍ਰੀਮਤੀ ਸਤੀਸ਼ ਸਰਮਾ, ਮਾਇਆ ਯਾਦਵ, ਪੁਸ਼ਪਾ ਬੱਗਾ, ਮੰਗਤ ਰਾਮ ਸ਼ਰਮਾ, ਚਰਨਜੀਤ ਸਿੰਘ ਸੇਰੀ, ਸੰਜੀਵ ਗਾਂਧੀ ਜੋਗੀ, ਲਾਲੀ ਚੱਠਾ, ਸੰਦੀਪ ਛਾਬੜਾ, ਬਲਵੀਰ ਗਿਰ, ਰਿੱਕੀ ਹਮਪਾਲ, ਰਵੀ ਸ਼ੰਕਰ ਬਾਂਸਲ, ਰਜੇਸ਼ ਕੁਮਾਰ ਟੋਨੀ, ਨਰਿੰਦਰ ਕੁੱਕੂ, ਸੁਨੀਲ ਕੁਮਾਰ ਵਾਸੁਦੇਵ ਭੋਲਾ, ਸੋਨੂੰ ਪੁਰੰਗ, ਕੁਲਦੀਪ ਸਿੰਘ, ਨਰਿੰਦਰ ਕੁਮਾਰ, ਪ੍ਰਗਟ ਸਿੰਘ, ਬਲਵੀਰ ਸਿੰਘ, ਹੈਪੀ ਚੰਦਨ, ਰਾਜੀਵ ਸਿੰਗਲਾ ਤੇ ਹੋਰ ਹਾਜ਼ਰ ਸਨ |