04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਲੋਹੀਆਂ 'ਚ 9 ਰੋਜ਼ਾ ਜਯੋਤੀ ਪੂਜਨ ਤੇ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ 19 ਤੋਂ

ਅਜੀਤ ਡੈਸਕ 03-03-2026
ਲੋਹੀਆਂ ਖਾਸ, 2 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਲੋਹੀਆਂ ਦੇ ਗੀਤਾ ਭਵਨ ਵਿਖੇ ਹੋਲੀ ਉੱਤਸਵ ਸੰਬੰਧੀ ਧਾਰਮਿਕ ਸਮਾਗਮ ਕਰਵਾਇਆ, ਜਿਸ 'ਚ ਸਵਾਮੀ ਗਜਰਾਜ ਗਿਰੀ ਨੇ ਸੰਗਤਾਂ ਨੂੰ ਹੋਲੀ ਦੇ ਤਿਉਹਾਰ ਬਾਰੇ ਬਹੁਤ ਹੀ ਵਿਲੱਖਣ ਸ਼ਬਦਾਂ ਰਾਹੀਂ ਦੱਸਿਆ | ਇਸ ਮੌਕੇ ਨਵਰਾਤਿਆਂ ਦੇ ਸ਼ੁੱਭ ਅਵਸਰ ਸੰਬੰਧੀ 19 ਮਾਰਚ ਤੋਂ 5 ਅਪ੍ਰੈਲ ਤੱਕ 9 ਰੋਜ਼ਾ 'ਜਯੋਤੀ ਪੂਜਨ ਤੇ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ' ਸਮਾਗਮ ਦਾ ਕਾਰਡ ਵੀ ਜਾਰੀ ਕੀਤਾ | ਜਾਣਕਾਰੀ ਦਿੰਦਿਆਂ ਗੀਤਾ ਭਵਨ ਦੇ ਪ੍ਰਧਾਨ ਲਾਲਾ ਦਰਸ਼ਨ ਲਾਲ ਸੱਦੀ ਤੇ ਪ੍ਰਮੋਦ ਕੁਮਾਰ ਗੁਪਤਾ ਨੇ ਦੱਸਿਆ ਕਿ ਮਾਤਾ ਚਿੰਤਪੁਰਨੀ ਤੇ ਮਾਤਾ ਜਵਾਲਾ ਤੋਂ 19 ਮਾਰਚ ਨੂੰ ਪਧਾਰ ਰਹੀਆਂ ਮਹਾਂਮਾਈ ਦੀਆਂ ਜੋਤਾਂ ਗੀਤਾ ਭਵਨ ਵਿਖੇ ਸੁਸ਼ੋਭਿਤ ਹੋਣਗੀਆਂ | ਉਨ੍ਹਾਂ ਕਿਹਾ ਕਿ 9 ਦਿਨਾਂ ਸਮਾਗਮਾਂ ਦੌਰਾਨ ਭਵਨ ਦੀ ਸ਼ੋਭਾ ਦੇਖਣ ਯੋਗ ਹੋਵੇਗੀ | ਇਸ ਮੌਕੇ ਸਵਾਮੀ ਗਜਰਾਜ ਗਿਰੀ, ਪੰਡਿਤ ਦਿਆ ਸ਼ੰਕਰ, ਗੀਤਾ ਭਵਨ ਦੇ ਪ੍ਰਧਾਨ ਲਾਲਾ ਦਰਸ਼ਨ ਲਾਲ ਸੱਦੀ, ਪ੍ਰਮੋਦ ਕੁਮਾਰ ਗੁਪਤਾ, ਹਰੀ ਓਮ ਵਿੱਜ, ਸ੍ਰੀ ਪੁਰਸ਼ੋਤਮ ਲਾਲ ਗੁਪਤਾ, ਦਿਨਕਰ, ਪ੍ਰਮੋਦ ਵਿੱਜ, ਰਾਮ ਤੀਰਥ, ਅਮਨ ਸੱਦੀ, ਦਿਨੇਸ਼ ਮਹਿਰਾ, ਗਣੇਸ਼ ਮਹਿਤਾ ਸਮੇਤ ਹੋਰ ਪ੍ਰਬੰਧਕ ਤੇ ਸੰਗਤਾਂ ਵੀ ਹਾਜਰ ਸਨ |
ਪਿਛਲੀ ਖ਼ਬਰ ਜੋਗਿੰਦਰ ਸਿੰਘ ਦਿਓਲ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਮੈਡੀਕਲ ਕੈਂਪ ਦੌਰਾਨ 160 ਲੋੜਵੰਦਾਂ ਨੇ ਲਿਆ ਲਾਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।