04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਚਰਬੀ ਤੋਂ ਘਿਉ ਬਣਾਉਣ ਵਾਲੇ ਗਰੋਹ ਦਾ ਪਰਦਾਫਾਸ਼

ਅਜੀਤ ਡੈਸਕ 03-03-2026
ਗੁਰਾਇਆ, 2 ਮਾਰਚ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਕੋਟ ਗਰੇਵਾਲ ਦੀ ਹੱਡਾ ਰੋੜੀ ਤੋਂ ਫੜੇ ਗਏ ਚਰਬੀ ਦੇ ਪੀਪਿਆਂ ਸੰਬੰਧੀ ਸਨਸਨੀਖ਼ੇਜ਼ ਇੰਕਸ਼ਾਫ਼ ਹੋਇਆ ਕਿ ਇਥੇ ਗਊ ਮਾਸ ਦੀ ਚਰਬੀ ਤੋਂ ਘਿਉ ਬਣਾ ਕੇ ਇਲਾਕੇ ਭਰ 'ਚ ਸਪਲਾਈ ਕੀਤਾ ਜਾ ਰਿਹਾ ਸੀ | ਫਗਵਾੜਾ ਵਾਸੀ ਹਰਸ਼ ਭੱਲਾ ਪੁੱਤਰ ਹਰਜਿੰਦਰ ਕੁਮਾਰ ਭੱਲਾ ਵਲੋਂ ਪੁਲਿਸ ਨੂੰ ਦਿੱਤੀ ਸੂਚਨਾ ਦੇ ਆਧਾਰ 'ਤੇ ਜੰਗ ਬਹਾਦੁਰ ਚੌਕੀ ਇੰਚਾਰਜ ਦੁਸਾਂਝ ਕਲਾਂ ਨੇ ਪੁਲਿਸ ਪਾਰਟੀ ਨਾਲ ਹੱਡਾਰੋੜੀ ਕੋਟ ਗਰੇਵਾਲ ਵਿਖੇ ਛਾਪੇਮਾਰੀ ਕੀਤੀ | ਮੌਕੇ 'ਤੇ ਪੁਲਿਸ ਨੇ ਦੇਖਿਆ ਕਿ ਕੁਝ ਵਿਅਕਤੀ ਮਾਸ ਦੇ ਟੁਕੜੇ ਕੱਟ ਰਹੇ ਸਨ, ਜਦਕਿ ਕੁਝ ਹੋਰ ਲੋਕ ਚਰਬੀ ਤੋਂ ਘਿਉ ਤਿਆਰ ਕਰਕੇ ਉਸ ਨੂੰ ਪੀਪਿਆਂ ਵਿਚ ਭਰ ਰਹੇ ਸਨ | ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ 'ਤੇ ਹੀ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ | ਫੜੇ ਗਏ ਮੁਲਜ਼ਮਾਂ 'ਚ ਸੁਲੇਮਾਨ ਉਰਫ਼ ਸੁਲਤਾਨ ਵਾਸੀ ਚੁਰੰਬਾ ਜ਼ਿਲ੍ਹਾ ਮੁੰਗੋਰ (ਬਿਹਾਰ), ਅਵਤਾਰ ਚੰਦ ਪੁੱਤਰ ਚੰਨਾ ਰਾਮ ਵਾਸੀ ਕੋਟ ਗਰੇਵਾਲ, ਬਿਲਾਲ ਪੁੱਤਰ ਭੂਰਾ ਵਾਸੀ ਕੁੰਡਾ ਕਲਾਂ ਜ਼ਿਲ੍ਹਾ ਸਹਾਰਨਪੁਰ (ਉੱਤਰ ਪ੍ਰਦੇਸ਼) ਅਮਜਦ ਪੁੱਤਰ ਸ਼ਾਹਬਾਦ ਵਾਸੀ ਅਲੀ ਚੁੰਗੀ ਸ਼ਾਹਜਹਾਨਪੁਰ (ਉੱਤਰ ਪ੍ਰਦੇਸ) ਸ਼ਾਮਿਲ ਹਨ | ਇਸ ਮੌਕੇ ਪੁਲਿਸ ਨੇ ਇਕ ਟੈਂਪੂ ਨੰਬਰ ਪੀ ਬੀ 09 ਐੱਸ 0153 ਵੀ ਕਬਜ਼ੇ 'ਚ ਲਿਆ ਹੈ, ਜਿਸ ਦੀ ਵਰਤੋਂ ਗ਼ੈਰ-ਕਾਨੂੰਨੀ ਸਾਮਾਨ ਦੀ ਢੋਆ-ਢੁਆਈ ਲਈ ਕੀਤੀ ਜਾ ਰਹੀ ਸੀ | ਇਸ ਦੇ ਨਾਲ ਨਾਲ ਚਰਬੀ ਤੋਂ ਤਿਆਰ ਕੀਤਾ ਘਿਉ ਤੇ ਹੋਰ ਸਾਮਾਨ ਵੀ ਕਬਜ਼ੇ 'ਚ ਲਿਆ ਗਿਆ ਹੈ | ਮਾਮਲੇ ਸੰਬੰਧੀ ਹੋਰ ਤਫ਼ਤੀਸ਼ ਜਾਰੀ ਹੈ ਤੇ ਸੰਬੰਧਿਤ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਇਸ ਸੰਬੰਧੀ ਪੁਲਿਸ ਨੇ ਮੁਕੱਦਮਾ ਨੰਬਰ 52 ਦਰਜ ਕੀਤਾ ਹੈ | ਇਸ ਸੰਬੰਧੀ ਹਰਸ਼ ਭੱਲਾ, ਆਗੂ ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਫਗਵਾੜਾ, ਮਨਦੀਪ ਬਖ਼ਸ਼ੀ ਪ੍ਰਧਾਨ ਹਿੰਦੂ ਜਾਗਿ੍ਤੀ ਮੰਚ, ਦਵਿੰਦਰ ਕੁਮਾਰ ਸੰਯੁਕਤ ਗਊ ਰਕਸ਼ਾ ਦਲ ਤੇ ਹੋਰ ਹਿੰਦੂ ਜਥੇਬੰਦੀਆਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਕਾਰਡ ਬਣਾਉਣ ਲਈ 6 ਰੋਜ਼ਾ ਕੈਂਪ ਅੱਜ ਤੋਂ-ਮਨੋਜ ਅਰੋੜਾ ਅਗਲੀ ਖ਼ਬਰ ਜੋਗਿੰਦਰ ਸਿੰਘ ਦਿਓਲ ਨੂੰ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।