03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਪੱਬਵਾਂ ਵਿਚ ਕਰਵਾਏ ਗਏ ਵਾਲੀਬਾਲ ਤੇ ਹੋਰ ਖੇਡ ਮੁਕਾਬਲੇ

ਅਜੀਤ ਡੈਸਕ 03-03-2026
ਜੰਡਿਆਲਾ ਮੰਜਕੀ, 2 ਮਾਰਚ (ਸੁਰਜੀਤ ਸਿੰਘ ਜੰਡਿਆਲਾ)-ਗ੍ਰਾਮ ਪੰਚਾਇਤ ਬੈਨਾਪੁਰ ਤੇ ਪੱਬਵਾਂ ਵਲੋਂ ਮਿਲ ਕੇ ਸਰਕਾਰੀ ਮਿਡਲ ਸਕੂਲ ਪੱਬਵਾਂ ਦੀਆਂ ਗਰਾਊਾਡਾਂ ਵਿਚ ਓਪਨ ਵਾਲੀਬਾਲ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਬੈਨਾਪੁਰ, ਪੱਬਵਾ ਤੇ ਬਾਠਾਂ ਦੀਆਂ ਪਿੰਡ ਪੱਧਰ ਦੀਆਂ ਟੀਮਾਂ ਨੇ ਹਿੱਸਾ ਲਿਆ | ਮੁਕਾਬਲਿਆਂ ਵਿਚ ਪਿੰਡ ਬਾਠਾਂ ਦੀ ਟੀਮ ਪਹਿਲੇ, ਪੱਬਵਾਂ ਦੀ ਟੀਮ ਦੂਜੇ ਤੇ ਪਿੰਡ ਬੈਨਾਪੁਰ ਦੀ ਟੀਮ ਤੀਜੇ ਸਥਾਨ 'ਤੇ ਰਹੀ | ਜੇਤੂ ਟੀਮਾਂ ਨੂੰ ਨਕਦੀ ਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ | ਸਪੋਰਟਸ ਕਲੱਬ ਨੂਰਮਹਿਲ ਤੇ ਸਪੋਰਟਸ ਕਲੱਬ ਬਿਲਗਾ ਵਿਚਕਾਰ ਸ਼ੋਅ ਮੈਚ ਵੀ ਕਰਵਾਇਆ | ਬੱਚਿਆਂ ਦੀਆਂ ਸਾਈਕਲ ਰੇਸਾਂ ਦੇ ਮੁਕਾਬਲੇ ਵੀ ਕਰਵਾਏ ਗਏ | ਇਨਾਮਾਂ ਦੀ ਵੰਡ ਦੋਵਾਂ ਪਿੰਡਾਂ ਦੇ ਸਰਪੰਚਾਂ, ਪਤਵੰਤਿਆਂ ਤੇ ਪ੍ਰਵਾਸੀ ਪੰਜਾਬੀਆਂ ਵਲੋਂ ਕੀਤੀ ਗਈ | ਸਰਪੰਚ ਅਵਤਾਰ ਚੰਦ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਅੱਗੇ ਜਾਰੀ ਰਹਿਣਗੇ | ਉਨ੍ਹਾਂ ਪਿੰਡ ਵਾਸੀਆਂ, ਪਤਵੰਤਿਆਂ, ਪ੍ਰਵਾਸੀ ਪੰਜਾਬੀ ਭਰਾਵਾਂ ਯੋਗਦਾਨ ਲਈ ਧੰਨਵਾਦ ਕੀਤਾ |
ਪਿਛਲੀ ਖ਼ਬਰ ਮਨੋਰੰਜਨ ਤੇ ਮਸਤੀ ਭਰਪੂਰ ਰਹੀ ਡੀ. ਏ. ਵੀ. ਕਾਲਜ ਦੀ 'ਮੈਗਾ ਫੇਟ' ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਤੋਂ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਲੰਗਰ ਲਈ ਰਸਦ ਦੇ ਟਰੱਕ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।