03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸਰਕਾਰੀ ਐਲੀਮੈਂਟਰੀ ਸਕੂਲ ਢੰਡੋਵਾਲ ਦੇ ਨਵੇਂ ਗੇਟ ਦਾ ਗੁਰਦਿਆਲ ਸਿੰਘ ਚੱਠਾ ਵਲੋਂ ਉਦਘਾਟਨ

ਅਜੀਤ ਡੈਸਕ 03-03-2026
ਸ਼ਾਹਕੋਟ, 2 ਮਾਰਚ (ਸੁਖਦੀਪ ਸਿੰਘ)-ਸਰਕਾਰੀ ਐਲੀਮੈਂਟਰੀ ਸਕੂਲ ਢੰਡੋਵਾਲ (ਸ਼ਾਹਕੋਟ) ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ, ਜਿਸ 'ਚ ਗੁਰਦਿਆਲ ਸਿੰਘ ਚੱਠਾ (ਯੂ. ਕੇ.) ਤੇ ਉਨ੍ਹਾਂ ਦੀ ਪਤਨੀ ਕੁਲਰਾਜ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਮੁੱਖ ਮਹਿਮਾਨ ਗੁਰਦਿਆਲ ਸਿੰਘ ਚੱਠਾ ਨੇ ਆਪਣੇ ਸਵ. ਮਾਤਾ-ਪਿਤਾ ਦੀ ਯਾਦ 'ਚ ਸਕੂਲ ਦੇ ਨਵੇਂ ਗੇਟ ਦਾ ਉਦਘਾਟਨ ਕੀਤਾ | ਇਸ ਮੌਕੇ ਪਹਿਲਾਂ ਹੈੱਡ ਟੀਚਰ ਜਤਿੰਦਰ ਪਾਲ ਅਰੋੜਾ ਨੇ ਮਹਿਮਾਨਾਂ ਤੇ ਪਤਵੰਤਿਆਂ ਨੂੰ ਜੀ ਆਇਆਂ ਆਖਿਆ ਅਤੇ ਦੱਸਿਆ ਕਿ ਸਕੂਲ ਦੇ ਗੇਟ ਲਈ ਲਗਪਗ 4 ਲੱਖ ਰੁਪਏ ਦੀ ਸੇਵਾ ਚੱਠਾ ਪਰਿਵਾਰ ਵਲੋਂ ਕੀਤੀ ਗਈ ਹੈ | ਸਾਬਕਾ ਸਰਪੰਚ ਸੁਰਿੰਦਰਜੀਤ ਸਿੰਘ ਚੱਠਾ ਨੇ ਗੁਰਦਿਆਲ ਸਿੰਘ ਚੱਠਾ ਵਲੋਂ ਸਕੂਲ ਤੇ ਪਿੰਡ ਲਈ ਕੀਤੇ ਜਾ ਰਹੇ ਸਮਾਜ-ਸੇਵਾ ਦੇ ਕੰਮਾਂ ਦੀ ਸ਼ਲਾਘਾ ਕੀਤੀ | ਸਰਪੰਚ ਬਲਹਾਰ ਸਿੰਘ ਚੱਠਾ ਨੇ ਦੱਸਿਆ ਕਿ ਗੁਰਦਿਆਲ ਸਿੰਘ ਚੱਠਾ ਨੇਕ ਦਿਲ ਇਨਸਾਨ ਹਨ ਤੇ ਪਿਛਲੇ ਸਮਿਆਂ ਦੌਰਾਨ ਵੀ ਆਪਣੀ ਨੇਕ ਕਮਾਈ 'ਚੋਂ ਪਿੰਡ ਦੇ ਵਿਕਾਸ ਲਈ 31 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਖਰਚ ਚੁੱਕੇ ਹਨ | ਸਕੂਲ ਦੇ ਹੈੱਡ ਟੀਚਰ, ਸਟਾਫ਼ ਤੇ ਗ੍ਰਾਮ ਪੰਚਾਇਤ ਵਲੋਂ ਗੁਰਦਿਆਲ ਸਿੰਘ ਚੱਠਾ ਤੇ ਉਨ੍ਹਾਂ ਦੀ ਪਤਨੀ ਕੁਲਰਾਜ ਕੌਰ ਚੱਠਾ ਦਾ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨ ਕੀਤਾ | ਇਸ ਮੌਕੇ ਸਰਪੰਚ ਬਲਹਾਰ ਸਿੰਘ ਚੱਠਾ, ਸਾਬਕਾ ਸਰਪੰਚ ਸੁਰਿੰਦਰਜੀਤ ਸਿੰਘ ਚੱਠਾ, ਗੁਰਮੁੱਖ ਸਿੰਘ ਬਦੇਸ਼ਾ ਨੰਬਰਦਾਰ, ਬਲਵਿੰਦਰ ਸਿੰਘ ਚੱਠਾ (ਯੂ. ਐਸ. ਏ.), ਕੁਲਬੀਰ ਸਿੰਘ ਚੱਠਾ (ਯੂ. ਕੇ.), ਲਖਵੀਰ ਸਿੰਘ ਚੱਠਾ (ਯੂ. ਕੇ.), ਕਸ਼ਮੀਰ ਸਿੰਘ (ਯੂ. ਕੇ.), ਜਸਵੰਤ ਸਿੰਘ ਜੱਸਾ, ਸਤਨਾਮ ਸਿੰਘ ਚੱਠਾ (ਬੱਬੂ), ਇੰਦਰਜੀਤ ਸਿੰਘ, ਜਗਤਾਰ ਸਿੰਘ ਤਾਰੀ, ਜਰਨੈਲ ਸਿੰਘ ਜੈਂਬੀ, ਮਨਿੰਦਰ ਸਿੰਘ ਬਦੇਸ਼ਾ, ਧਰਮਪਾਲ ਪੰਚ, ਸੁਰਿੰਦਰ ਸਿੰਘ ਪੰਚ, ਤੁਲਸੀ ਦੇਵੀ (ਚੇਅਰਪਰਸਨ ਐਸ. ਐਮ. ਸੀ.), ਪੂਜਾ (ਵਾਈਸ ਚੇਅਰਪਰਸਨ), ਕੁਲਜੀਤ ਕੌਰ, ਅੰਜੂ ਬਾਲਾ, ਰੁਪਿੰਦਰ ਕੌਰ, ਪ੍ਰਭਜੋਤ ਕੌਰ, ਮਨਮੀਤ ਸਿੰਘ, ਜਸਮੀਤ ਕੌਰ, ਜਸਵੀਰ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੱਲੀ ਨੰਗਲ ਵਿਖੇ 9ਵਾਂ ਸੈਵਨ ਸਾਈਡ ਫੁੱਟਬਾਲ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਏ. ਪੀ. ਐਸ. ਕਾਲਜ ਆਫ਼ ਨਰਸਿੰਗ ਮਲਸੀਆਂ ਵਿਖੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।