03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਕਾਰਡ ਬਣਾਉਣ ਲਈ 6 ਰੋਜ਼ਾ ਕੈਂਪ ਅੱਜ ਤੋਂ-ਮਨੋਜ ਅਰੋੜਾ

ਅਜੀਤ ਡੈਸਕ 03-03-2026
ਸ਼ਾਹਕੋਟ, 2 ਮਾਰਚ (ਸੁਖਦੀਪ ਸਿੰਘ)-ਪੰਜਾਬ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਯੋਗ ਲਾਭਪਾਤਰੀਆਂ ਦੇ 10 ਲੱਖ ਦੇ ਬੀਮਾ ਕਾਰਡ ਬਣਾਉਣ ਸੰਬੰਧੀ ਵਾਰਡ ਨੰਬਰ-11 ਅਧੀਨ ਵੋਟਰਾਂ ਲਈ 6 ਰੋਜ਼ਾ ਕੈਂਪ 3 ਤੋਂ 8 ਮਾਰਚ ਤੱਕ ਸੈਦਪੁਰ ਰੋਡ, ਸ਼ਾਹਕੋਟ ਵਿਖੇ ਵਾਰਡ ਇੰਚਾਰਜ ਸੰਜਨਾ ਅਰੋੜਾ ਦੀ ਅਗਵਾਈ 'ਚ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਮਨੋਜ ਕੁਮਾਰ ਅਰੋੜਾ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਨੇ ਦੱਸਿਆ ਕਿ ਵਾਰਡ ਨੰਬਰ-11 ਦੇ ਵੋਟਰਾਂ ਦੀ ਸਹੂਲਤ ਲਈ ਦੁਕਾਨ ਸਮਾਰਟ ਜ਼ੋਨ ਨਜ਼ਦੀਕ ਚੋਪੜਾ ਹਸਪਤਾਲ, ਸੈਦਪੁਰ ਰੋਡ, ਸ਼ਾਹਕੋਟ ਵਿਖੇ ਬਣਾਏ ਜਾਣਗੇ | ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਕਰਵਾਉਣ ਲਈ ਆਧਾਰ ਕਾਰਡ, ਵੋਟਰ ਕਾਰਡ, 18 ਸਾਲ ਤੋਂ ਛੋਟੇ ਬੱਚੇ ਦਾ ਜਨਮ ਸਰਟੀਫਿਕੇਟ ਨਾਲ ਲੈ ਕੇ ਆਉਣਾ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਹੋਣਾ ਲਾਜ਼ਮੀ ਹੈ ਤੇ ਜਿੰਨੇ ਵੀ ਮੈਂਬਰਾਂ ਦਾ ਕਾਰਡ ਬਣਨਾ ਹੈ, ਉਨ੍ਹਾਂ ਸਭ ਦਾ ਨਾਲ ਆਉਣਾ ਜ਼ਰੂਰੀ ਹੈ |
ਪਿਛਲੀ ਖ਼ਬਰ ਮਨੋਰੰਜਨ ਤੇ ਮਸਤੀ ਭਰਪੂਰ ਰਹੀ ਡੀ. ਏ. ਵੀ. ਕਾਲਜ ਦੀ 'ਮੈਗਾ ਫੇਟ' ਅਗਲੀ ਖ਼ਬਰ ਮੱਲੀ ਨੰਗਲ ਵਿਖੇ 9ਵਾਂ ਸੈਵਨ ਸਾਈਡ ਫੁੱਟਬਾਲ ਟੂਰਨਾਮੈਂਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।