28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਟੇਟ ਪਬਲਿਕ ਸਕੂਲ 'ਚ ਮਨਾਇਆ ਹੋਲੀ ਦਾ ਤਿਉਹਾਰ

ਅਜੀਤ ਡੈਸਕ 04-03-2026
ਜਲੰਧਰ, 3 ਮਾਰਚ (ਪਵਨ ਖਰਬੰਦਾ)-ਸਟੇਟ ਪਬਲਿਕ ਸਕੂਲ ਵਿਚ ਕਿੰਡਰਗਾਰਟਨ ਦੇ ਨੰਨੇ੍ਹ-ਮੁੰਨੇ ਵਿਦਿਆਰਥੀਆਂ ਵਲੋਂ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ | ਸਕੂਲ ਦੇ ਵਿਹੜੇ ਨੂੰ ਰੰਗ-ਬਿਰੰਗੀਆਂ ਸਜਾਵਟਾਂ ਨਾਲ ਸਜਾਇਆ ਗਿਆ | ਬੱਚੇ ਸੋਹਣੇ ਤੇ ਰੰਗੀਲੇ ਪਹਿਰਾਵੇ ਪਹਿਨ ਕੇ ਆਏ ਤੇ ਸਭ ਦੇ ਚਿਹਰਿਆਂ 'ਤੇ ਖੁਸ਼ੀ ਦੀ ਚਮਕ ਦਿਖਾਈ ਦੇ ਰਹੀ ਸੀ | ਅਧਿਆਪਕਾਂ ਨੇ ਬੱਚਿਆਂ ਨੂੰ ਹੋਲੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਹੋਲੀ ਪਿਆਰ, ਏਕਤਾ ਤੇ ਬੁਰਾਈ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ | ਨੰਨੇ੍ਹ ਬੱਚਿਆਂ ਨੇ ਰੰਗਾਂ ਨਾਲ ਸੰਬੰਧਿਤ ਗੀਤਾਂ 'ਤੇ ਨਾਚ ਕਰਕੇ ਸਭ ਦਾ ਮਨ ਮੋਹ ਲਿਆ | ਉਨ੍ਹਾਂ ਵਲੋਂ ਬਣਾਈਆਂ ਰੰਗੋਲੀ ਕਲਾਕਾਰੀਆਂ ਅਤੇ ਰੰਗ ਭਰਨ ਦੀਆਂ ਗਤੀਵਿਧੀਆਂ ਵੀ ਬਹੁਤ ਸਰਾਹੀਆਂ ਗਈਆਂ | ਬੱਚਿਆਂ ਨੇ ਫੁੱਲਾਂ ਨਾਲ ਹੋਲੀ ਖੇਡੀ ਤੇ ਇਕ-ਦੂਜੇ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਹੈਪੀ ਹੋਲੀ ਦੇ ਨਾਅਰੇ ਲਗਾਏ | ਇਸ ਮੌਕੇ ਸਕੂਲ ਦੇ ਪ੍ਰਧਾਨ ਡਾਢਨਰੋਤਮ ਸਿੰਘ, ਮੀਤ ਪ੍ਰਧਾਨ ਡਾਢਗਗਨਦੀਪ ਕੌਰ, ਸਕੂਲ ਪਿ੍ੰਸੀਪਲ ਸਵੀਨਾ ਬਹਿਲ ਤੇ ਵਾਇਸ ਪਿ੍ੰਸੀਪਲ ਗਗਨਦੀਪ ਖੈਰਾ ਨੇ ਬੱਚਿਆਂ ਨੂੰ ਸੰਦੇਸ਼ ਦਿੱਤਾ ਕਿ ਤਿਉਹਾਰਾਂ ਨੂੰ ਪਿਆਰ ਅਤੇ ਆਪਸੀ ਸਹਿਯੋਗ ਨਾਲ ਮਨਾਉਣਾ ਚਾਹੀਦਾ ਹੈ ਅਤੇ ਇਹ ਤਿਉਹਾਰ ਹੀ ਸਾਨੂੰ ਇਕ-ਦੂਜੇ ਦੇ ਨੇੜੇ ਲਿਆਉਂਦੇ ਹਨ ਤੇ ਸਾਨੂੰ ਮਿਲਜੁਲ ਕੇ ਰਹਿਣ ਦੀ ਪ੍ਰੇਰਣਾ ਦਿੰਦੇ ਹਨ | ਸਮਾਰੋਹ ਦੇ ਅੰਤ 'ਚ ਬੱਚਿਆਂ ਨੂੰ ਮਠਿਆਈ ਵੰਡੀ ਗਈ | ਇਸ ਤਰ੍ਹਾਂ ਕਿੰਡਰਗਾਰਟਨ ਦੇ ਵਿਦਿਆਰਥੀਆਂ ਲਈ ਹੋਲੀ ਦਾ ਇਹ ਸਮਾਰੋਹ ਯਾਦਗਾਰ ਤੇ ਰੰਗਾਂ ਨਾਲ ਭਰਪੂਰ ਰਿਹਾ |
ਪਿਛਲੀ ਖ਼ਬਰ ਟਿ੍ਨਿਟੀ ਕਾਲਜ ਵਲੋਂ ਕਰ ਪ੍ਰਣਾਲੀ ਸੰਬੰਧੀ ਲੈਕਚਰ ਅਗਲੀ ਖ਼ਬਰ ਦੋਆਬਾ ਖ਼ਾਲਸਾ ਸਕੂਲ ਮਾਰਕੀਟ ਐਸੋਸੀਏਸ਼ਨ ਦੇ ਨਵੇਂ ਬਣੇ ਮੈਂਬਰ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।