30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪੁਲਿਸ ਡੀ. ਏ. ਵੀ. ਸਕੂਲ 'ਚ ਕਰੀਅਰ ਕਾਊਾਸਲਿੰਗ ਸੈਸ਼ਨ ਕਰਵਾਇਆ

ਅਜੀਤ ਡੈਸਕ 29-03-2026
ਜਲੰਧਰ, 28 ਮਾਰਚ (ਪਵਨ ਖਰਬੰਦਾ)-ਪੀ. ਏ. ਪੀ. ਕੈਂਪਸ ਦੇ ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਵਿਖੇ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਕਰੀਅਰ ਕਾਊਾਸਲਿੰਗ ਸੈਸ਼ਨ ਕਰਵਾਇਆ | ਇਹ ਸੈਸ਼ਨ ਪਿ੍ੰਸੀਪਲ ਡਾ. ਰਸ਼ਮੀ ਵਿਜ ਦੀ ਯੋਗ ਅਗਵਾਈ ਹੇਠ ਕਰਵਾਇਆ | ਸੈਸ਼ਨ ਦਾ ਉਦੇਸ਼ ਵਿਦਿਆਰਥੀਆਂ ਨੂੰ ਉੱਭਰ ਰਹੇ ਕਰੀਅਰ ਵਿਕਲਪਾਂ ਤੇ ਮੌਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ | ਮੁੱਖ ਬੁਲਾਰੇ ਸੁਮਿਤ ਵਾਸਨ, ਇਕ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਮਾਣਿਤ ਕਰੀਅਰ ਕੌਂਸਲਰ ਤੇ ਯੂ. ਪੀ. ਈ. ਐਸ. ਦੇਹਰਾਦੂਨ ਅਤੇ ਪਰਲ ਅਕੈਡਮੀ ਦੇ ਸਹਾਇਕ ਨਿਰਦੇਸ਼ਕ ਨੇ ਭਵਿੱਖ ਦੇ ਕਰੀਅਰ ਤੇ ਕੋਰਸਾਂ ਬਾਰੇ ਕੀਮਤੀ ਜਾਣਕਾਰੀ ਸਾਂਝੀ ਕੀਤੀ | ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਕੈਰੀਅਰ ਦੇ ਵੱਖ-ਵੱਖ ਪਹਿਲੂਆਂ 'ਤੇ ਸਵਾਲ ਪੁੱਛ ਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ | ਸੈਸ਼ਨ ਨੇ ਵਿਦਿਆਰਥੀਆਂ ਨੂੰ ਉਪਲਬਧ ਵੱਖ-ਵੱਖ ਕਰੀਅਰ ਵਿਕਲਪਾਂ ਤੋਂ ਜਾਣੂ ਕਰਵਾਇਆ |
ਪਿਛਲੀ ਖ਼ਬਰ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਦੀ ਮੀਟਿੰਗ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਇਆ-ਮਹਿੰਦਰ ਭਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।