ਜੰਡਿਆਲਾ ਮੰਜਕੀ, 28 ਮਾਰਚ (ਸੁਰਜੀਤ ਸਿੰਘ ਜੰਡਿਆਲਾ)-ਅੱਜ ਸਰਕਾਰੀ ਪ੍ਰਾਇਮਰੀ ਸਕੂਲ ਧਨੀ ਪਿੰਡ ਦਾ ਸਲਾਨਾ ਸਮਾਗਮ ਕਰਵਾਇਆ | ਸੀ. ਐਚ. ਟੀ. ਚਰਨਜੀਤ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਹਾਜ਼ਰ ਬੱਚਿਆਂ ਦੇ ਮਾਪਿਆਂ ਤੇ ਪਤਵੰਤਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ | ਪਹਿਲੀ ਤੋਂ ਪੰਜਵੀਂ ਕਲਾਸ ਤੱਕ ਦੇ ਪਹਿਲੇ, ਦੂਜੇ ਤੇ ਤੀਜੇ ਦਰਜੇ ਅਤੇ ਖੇਡਾਂ ਵਿਚ ਪਹਿਲੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਰਪੰਚ ਬਲਕਾਰ ਸਿੰਘ ਕੂੰਨਰ, ਮੁਲਾਜ਼ਮ ਆਗੂ ਤੀਰਥ ਸਿੰਘ ਬਾਸੀ, ਰੇਸ਼ਮ ਲਾਲ ਪੰਚ, ਸੰਦੀਪ ਸਿੰਘ ਐਸ. ਐਮ. ਸੀ. ਚੇਅਰਮੈਨ, ਰਜੇਸ਼ ਕੁਮਾਰ, ਸੰਦੀਪ ਕੁਮਾਰ, ਮੈਡਮ ਸੁਮਨ, ਸਕੂਲ ਸਟਾਫ, ਬੱਚਿਆਂ ਦੇ ਮਾਪੇ ਤੇ ਪਤਵੰਤੇ ਹਾਜ਼ਰ ਸਨ |