08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸਰਕਾਰ ਨੇ 4 ਸਾਲਾਂ 'ਚ ਸਾਰੇ ਵਾਅਦੇ ਪੂਰੇ ਕੀਤੇ-ਢੱਲ

ਅਜੀਤ ਡੈਸਕ 04-04-2026
ਜਲੰਧਰ, 3 ਅਪ੍ਰੈਲ (ਸ਼ਿਵ)-ਵਾਰਡ ਨੰਬਰ 3 ਵਿਚ ਕੀਤੇ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਉੱਤਰੀ ਹਲਕੇ ਦੇ 'ਆਪ' ਦੇ ਇੰਚਾਰਜ ਦਿਨੇਸ਼ ਢਲ ਨੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ 'ਚ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ 'ਚ ਸੂਬੇ ਵਿਚ ਸਿਹਤ, ਸਿੱਖਿਆ, ਵਪਾਰ ਤੇ ਹੋਰ ਖੇਤਰ ਵਿਚ ਰਿਕਾਰਡ ਕੰਮ ਕਰਵਾਏ ਹਨ | ਮੁਫ਼ਤ ਬਿਜਲੀ ਸਹੂਲਤਾਂ ਤੋਂ ਇਲਾਵਾ ਪੈਨਸ਼ਨਾਂ, ਮਹਿਲਾਵਾਂ ਦੇ ਖਾਤਿਆਂ 'ਚ ਪੈਸੇ ਪੁਆਉਣ ਤੋਂ ਇਲਾਵਾ ਸਿਹਤ ਯੋਜਨਾ ਸ਼ੁਰ ਕੀਤੀ ਗਈ ਹੈ, ਜਿਸ ਨਾਲ ਲੱਖਾਂ ਲੋਕਾਂ ਨੂੰ ਫ਼ਾਇਦਾ ਹੋਇਆ ਹੈ | ਸ੍ਰੀ ਢੱਲ ਨੇ ਕਿਹਾ ਕਿ ਵਾਰਡ ਵਿਚ 'ਆਪ' ਕੌਂਸਲਰ ਬਲਜਿੰਦਰ ਕੌਰ ਲੁਬਾਣਾ ਤੇ ਕੁਲਦੀਪ ਸਿੰਘ ਲੁਬਾਣਾ ਦੀ ਅਗਵਾਈ 'ਚ ਵਿਕਾਸ ਦੇ ਕੰਮ ਕਰਵਾਏ ਗਏ ਹਨ | ਇਸ ਮੌਕੇ ਬਲਜਿੰਦਰ ਕੌਰ ਲੁਬਾਣਾ, ਕੁਲਦੀਪ ਸਿੰਘ ਲੁਬਾਣਾ, ਜਤਿੰਦਰ ਜਿੰਦ, ਇੰਦਰਜੀਤ ਸਿੰਘ, ਸੰਤੋਖ ਸਿੰਘ ਸੈਣੀ, ਗੁਰਦੇਵ ਸਿੰਘ ਤੇ ਹੋਰ ਵੱਡੀ ਗਿਣਤੀ ਵਿਚ ਮਹਿਲਾਵਾਂ ਵੀ ਮੌਜੂਦ ਸਨ |
ਪਿਛਲੀ ਖ਼ਬਰ ਨੰਬਰਦਾਰ ਯੂਨੀਅਨ ਨੇ ਡਿਪਟੀ ਕਮਿਸ਼ਨਰ ਨੂੰ ਮੰਗਾਂ ਸੰਬੰਧੀ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਪੁਲਿਸ ਨੇ ਨੂਰਮਹਿਲ ਦੇ ਕਤਲ ਕੇਸ ਦੀ ਗੁੱਥੀ ਸੁਲਝਾਈ, ਦੋ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।