07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਨੰਬਰਦਾਰ ਯੂਨੀਅਨ ਭੋਗਪੁਰ ਦੀ ਸਰਬਸੰਮਤੀ ਨਾਲ ਚੋਣ

ਨੰਬਰਦਾਰ ਯੂਨੀਅਨ ਭੋਗਪੁਰ ਦੀ ਸਰਬਸੰਮਤੀ ਨਾਲ ਹੋਈ ਚੋਣ ਉਪਰੰਤ ਪ੍ਰਧਾਨ ਕਮਲਜੀਤ ਸਿੰਘ ਡੱਲੀ, ਮਨਜੀਤ ਸਿੰਘ ਸੰਧਮ, ਮੁਕੇਸ਼ ਚੰਦਰ ਰਾਣੀ ਭੱਟੀ ਤੇ ਹੋਰ ਅਹੁਦੇਦਾਰ ਤੇ ਮੈਂਬਰ | ਤਸਵੀਰ : ਹੁਸਨ ਲਾਲ <br/> 11-04-2026
ਕਿਸ਼ਨਗੜ੍ਹ, 10 ਅਪ੍ਰੈਲ (ਹੁਸਨ ਲਾਲ)-ਸਬ ਤਹਿਸੀਲ ਭੋਗਪੁਰ ਵਿਖੇ ਨੰਬਰਦਾਰ ਯੂਨੀਅਨ ਦੀ ਇਕ ਹੰਗਾਮੀ ਮੀਟਿੰਗ ਨੰਬਰਦਾਰ ਪ੍ਰਧਾਨ ਸਵਰਨ ਸਿੰਘ ਗੀਗਨਵਾਲ ਦੀ ਅਗਵਾਹੀ ਹੇਠ ਹੋਈ, ਜਿਸ 'ਚ ਨੰਬਰਦਾਰ ਯੂਨੀਅਨ ਦੀ ਨਵ ਨਿਯੁਕਤੀ ਕੀਤੀ ਗਈ | ਜਿਸ ਵਿਚ ਨੰਬਰਦਾਰ ਯੂਨੀਅਨ ਦੀ ਸਰਬ ਸੰਮਤੀ ਨਾਲ ਸਵਰਨ ਸਿੰਘ ਗੀਗਨਵਾਲ ਨੂੰ ਸਰਪ੍ਰਸਤ ਚੁਣਿਆ ਗਿਆ | ਉਪਰੰਤ ਸਰਪ੍ਰਸਤ ਅਗਵਾਈ ਹੇਠ ਸਰਬ ਸੰਮਤੀ ਨਾਲ ਕਮਲਜੀਤ ਸਿੰਘ ਡੱਲੀ ਨੂੰ ਪ੍ਰਧਾਨ, ਮਨਜੀਤ ਸਿੰਘ ਸੰਧਮ ਤੇ ਮੁਕੇਸ਼ ਚੰਦਰ ਰਾਣੀ ਭੱਟੀ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਅਤੇ ਕੁਲਵੰਤ ਸਿੰਘ ਮੱਲੀ ਨੂੰ ਸਕੱਤਰ ਤੇ ਖਜਾਨਚੀ, ਅਜੀਤ ਸਿੰਘ ਲੜੋਆ ਨੂੰ ਸੈਕਟਰੀ, ਸਮਿੱਤਰ ਸਿੰਘ ਡੱਲਾ ਨੂੰ ਜਨਰਲ ਸਕੱਤਰ, ਅਮਨਦੀਪ ਸਿੰਘ ਨੰਗਲ ਸਲਾਲਾ ਨੂੰ ਮੁੱਖ ਸਲਾਹਕਾਰ, ਗੁਰਮੇਲ ਸਿੰਘ ਨੂੰ ਮੀਤ ਪ੍ਰਧਾਨ, ਮਨਜੀਤ ਸਿੰਘ, ਪੁਰਸ਼ੋਤਮ ਲਾਲ ਸੱਧਾ ਚੱਕ, ਇੰਦਰਜੀਤ ਸਿੰਘ, ਸਾਹਿਬ ਸਿੰਘ ਟਾਂਡੀ, ਅੰਮਿ੍ਤਪਾਲ ਸਿੰਘ ਖਰਲਕਲਾਂ ਸਾਰੇ ਮੀਤ ਪ੍ਰਧਾਨ ਤੇ ਬਾਕੀ ਸਾਰੇ ਮੈਂਬਰ ਚੁਣੇ ਗਏ | ਇਸ ਮੌਕੇ ਨਵ ਨਿਯੁਕਤ ਪ੍ਰਧਾਨ ਕਮਲਜੀਤ ਸਿੰਘ ਡੱਲੀ ਨੇ ਕਿਹਾ ਕਿ ਯੂਨੀਅਨ ਨਾਲ ਸਾਬੰਧਿਤ ਸਾਰੇ ਕੰਮ, ਨੰਬਰਦਾਰਾਂ ਦੀਆਂ ਮੁਸ਼ਕਿਲਾਂ ਤੇ ਨੰਬਰਦਾਰ ਯੂਨੀਅਨ ਦੀਆਂ ਮੰਗਾਂ ਹੱਲ ਕਰਾਉਣ ਲਈ ਹਮੇਸ਼ਾ ਤੱਤਪਰ ਰਹਿਣਗੇ | ਇਸ ਮÏਕੇ ਨਾਇਬ ਤਹਿਸੀਲਦਾਰ ਭੋਗਪੁਰ ਮੱਖਣ ਸਿੰਘ ਵੱਲੋਂ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ, ਬਲਕਾਰ ਸਿੰਘ ਡੱਲੀ, ਗੁਰਦਿਆਲ ਸਿੰਘ ਲਾਧੜਾ, ਪਵਨਦੀਪ ਸਿੰਘ ਡੱਲੀ, ਜਗਮੋਹਨ ਸਿੰਘ ਇੱਟਾਂ ਬੱਧੀ, ਅਮੋਲਕ ਸਿੰਘ ਪ੍ਰਧਾਨ ਗੁਰਦੁਆਰਾ ਬਾਬਾ ਬੱਦੋਆਣਾ ਸਾਹਿਬ, ਗੁਰਚਰਨ ਸਿੰਘ ਧਮੂਲੀ, ਜਰਨੈਲ ਸਿੰਘ ਡੱਲਾ, ਜਗੀਰ ਸਿੰਘ ਚੱਕ ਝੰਡੂ, ਸੁਖਵਿੰਦਰ ਸਿੰਘ ਨੰਗਲ ਅਰਾਈਆਂ, ਹਰਨਾਮ ਸਿੰਘ ਮਿਨਹਾਸ, ਪ੍ਰੇਮ ਪਾਲ ਲਾਧੜਾ ਆਦਿ ਵਿਸ਼ੇਸ਼ ਤÏਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਸਿਟੀ ਪੁਲਿਸ ਵਲੋਂ 5 ਹਜ਼ਾਰ ਪਾਬੰਦੀਸ਼ੁਦਾ ਕੈਪਸੂਲ ਤੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਗਿ੍ਫ਼ਤਾਰ <br/> ਅਗਲੀ ਖ਼ਬਰ ਸ਼ਾਹਕੋਟ ਵਿਖੇ ਖ਼ਾਲਸਾ ਪੰਥ ਜੀ ਦੇ ਸਾਜਨਾ ਦਿਵਸ ਨੂੰ ਸਮਰਪਿਤ 5 ਦਿਨਾਂ ਗੁਰਮਤਿ ਸਮਾਗਮਾਂ ਦੀ ਆਰੰਭਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।