06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

'ਖ਼ਾਲਸਾ ਮਾਰਚ' ਨੂੰ ਸੁਚਾਰੂ ਚਲਾਉਣ ਲਈ ਪ੍ਰਬੰਧਕਾਂ ਨੇ ਰੂਟ ਦਾ ਲਿਆ ਜਾਇਜ਼ਾ

ਅਜੀਤ ਡੈਸਕ 13-04-2026
ਜਲੰਧਰ, 12 ਅਪ੍ਰੈਲ (ਐੱਮ. ਐੱਸ. ਲੋਹੀਆ)-ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਣ ਸਾਹਿਬ ਗੁਰੂ ਤੇਗ ਬਹਾਦਰ ਨਗਰ ਜਲੰਧਰ ਤੋਂ 13 ਅਪ੍ਰੈਲ ਦੁਪਹਿਰ 2 ਵਜੇ ਆਰੰਭ ਹੋ ਰਹੇ 'ਖ਼ਾਲਸਾ ਮਾਰਚ' ਦੀਆਂ ਤਿਆਰੀਆਂ ਮੁਕੰਮਲ ਹੋਣ ਉਪਰੰਤ ਪ੍ਰਬੰਧਕਾਂ ਵਲੋਂ ਉਸ ਰੂਟ ਦਾ ਜਾਇਜ਼ਾ ਲਿਆ | ਹਰਪਾਲ ਸਿੰਘ ਚੱਢਾ, ਕੰਵਲਜੀਤ ਸਿੰਘ ਟੋਨੀ ਤੇ ਗੁਰਕਿ੍ਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ 'ਖ਼ਾਲਸਾ ਮਾਰਚ' ਮਾਡਲ ਟਾਊਨ ਮਾਰਕੀਟ, ਗੁਰਦੁਆਰਾ ਮਾਡਲ ਟਾਊਨ, ਗੁਰੂ ਨਾਨਕ ਮਿਸ਼ਨ ਚੌਕ, ਸਕਾਈ ਲਾਰਕ ਚੌਕ, ਵਾਲਮੀਕਿ ਚੌਕ, ਪੁਲੀ ਅਲੀ ਮੁਹੱਲਾ, ਬਸਤੀ ਅੱਡਾ, ਪਟੇਲ ਚੌਕ, ਕਪੂਰਥਲਾ ਚੌਕ, ਗੁਰਦੁਆਰਾ ਸੰਤਗੜ੍ਹ, ਜੰਮੂ ਹਸਪਤਾਲ ਤੋਂ ਮਿੱਠੂ ਬਸਤੀ ਰੋਡ ਤੋਂ ਗੁਰਦੁਆਰਾ ਬਾਬਾ ਬਚਿੱਤਰ ਸਿੰਘ ਤੋਂ ਹੁੰਦਾ ਹੋਇਆ ਗੁਰਦੁਆਰਾ ਅਦਰਸ਼ ਨਗਰ, ਬਸਤੀ ਨੌ ਤੋਂ ਬਸਤੀ ਗੁਜਾ ਤੋਂ ਭਈਆ ਮੰਡੀ ਚੌਕ ਤੋਂ ਗੁਰੂ ਹਰਿਗੋਬਿੰਦ ਮਾਰਗ ਤੋਂ ਹੁੰਦਾ ਹੋਇਆ ਰਾਤ 8 ਵਜੇ ਦੇ ਕਰੀਬ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਬਸਤੀ ਸ਼ੇਖ ਵਿਖੇ ਸਮਾਪਤ ਹੋਵੇਗਾ | ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ 'ਖ਼ਾਲਸਾ ਮਾਰਚ' ਦੇ ਰਸਤੇ 'ਚ 100 ਦੇ ਕਰੀਬ ਸਟੇਜਾਂ ਲਗਾਈਆਂ ਜਾਣਗੀਆਂ, ਜਿਥੋਂ ਸੰਗਤ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ 'ਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਅਤੇ ਲੰਗਰ ਆਦਿਕ ਦਾ ਪ੍ਰਬੰਧ ਹੋਵੇਗਾ | ਇਸ ਮੌਕੇ ਤਜਿੰਦਰ ਸਿੰਘ ਪ੍ਰਦੇਸੀ, ਹਰਪ੍ਰੀਤ ਸਿੰਘ ਨੀਟੂ, ਗੁਰਦੇਵ ਸਿੰਘ ਭਾਟੀਆ, ਪਰਮਪ੍ਰੀਤ ਸਿੰਘ ਵਿੱਟੀ, ਭਵਨਜੀਤ ਸਿੰਘ ਤੇ ਸਤਪਾਲ ਸਿੰਘ ਸਿਦਕੀ ਨੇ ਜਾਣਕਾਰੀ ਦਿੱਤੀ ਕਿ ਪਾਲਕੀ ਸਾਹਿਬ ਨਾਲ ਕੀਰਤਨ ਦੀ ਸੇਵਾ ਭਾਈ ਜਸਪਾਲ ਸਿੰਘ (ਰਾਜ ਨਗਰ) ਕਰਨਗੇ | ਉਨ੍ਹਾਂ ਦੱਸਿਆ ਕਿ ਮਾਰਚ 'ਚ ਸ਼ਾਮਲ ਹੋਣ ਵਾਲੇ ਵੀਰ ਕੇਸਰੀ ਦਸਤਾਰਾਂ ਅਤੇ ਚਿੱਟੇ ਕੁੜਤੇ ਪਜਾਮੇ ਪਹਿਨਣਗੇ, ਬੀਬੀਆਂ-ਭੈਣਾਂ ਕੇਸਰੀ ਦੁਪੱਟੇ ਅਤੇ ਚਿੱਟੇ ਸੂਟ ਪਾਉਣਗੀਆਂ | ਪ੍ਰਬੰਧਕਾਂ ਨੇ ਦੱਸਿਆ ਕਿ ਸੰਗਤ ਲਈ ਦਸਤਾਰ ਤੇ ਹਿੰਦੂ ਵੀਰਾਂ ਲਈ ਕੇਸਰੀ ਪਟਕੇ ਗੁਰਦੁਆਰਾ ਨੌਵੀਂ ਪਾਤਿਸ਼ਾਹੀ, ਦੂਖ ਨਿਵਾਰਣ ਸਾਹਿਬ ਤੋਂ ਬਿਨਾ ਕਿਸੇ ਭੇਟਾ ਦੇ ਮਿਲਣਗੇ | ਇਸ ਮੌਕੇ ਰਣਜੀਤ ਸਿੰਘ ਨੋਨੀ, ਗੁਰਦੀਪ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂੰ, ਜਸਕਰਨ ਸਿੰਘ, ਪ੍ਰਭਜੋਤ ਸਿੰਘ ਖ਼ਾਲਸਾ, ਗੁਰਵਿੰਦਰ ਸਿੰਘ ਨਾਗੀ, ਦਮਨਜੀਤ ਸਿੰਘ, ਬੰਟੀ ਰਾਠੌਰ, ਸੰਨੀ ਰਾਠੌਰ, ਅੰਮਿ੍ਤਪਾਲ ਸਿੰਘ, ਦਮਨਪ੍ਰੀਤ ਸਿੰਘ, ਇੰਦਰਪ੍ਰੀਤ ਸਿੰਘ ਸੋਢੀ, ਬਗੇਲ ਸਿੰਘ, ਨਿਹਾਲ ਸਿੰਘ, ਏਕਮਪ੍ਰੀਤ ਸਿੰਘ, ਪਰਮਜੀਤ ਕੌਰ ਪੰਮਾ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਨਾਨਕ ਪਿੰਡੀ ਦੇ ਗੰਦੇ ਪਾਣੀ ਵਾਲਾ ਪੁਲ ਛੇਤੀ ਬਣਾਉਣ ਦੀ ਮੰਗ ਅਗਲੀ ਖ਼ਬਰ ਰੇਤਾ ਨਾਲ ਓਵਰਲੋਡ ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ ਦੋ ਨੌਜਵਾਨਾਂ ਦੀ ਮੌਤ, ਪਤੀ-ਪਤਨੀ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।