04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਭਾਜਪਾ ਦੇ ਸਿਖਲਾਈ ਕੈਂਪ 'ਚ ਕੇਂਦਰ ਦੀਆਂ ਕਲਿਆਣਕਾਰੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ

ਸਾਈਾ ਦਾਸ ਸਕੂਲ 'ਚ ਲਗਾਏ ਕੈਂਪ ਦੌਰਾਨ ਮਨੋਰੰਜਨ ਕਾਲੀਆ, ਕ੍ਰਿਸ਼ਨ ਦੇਵ ਭੰਡਾਰੀ, ਸੁਸ਼ੀਲ ਰਿੰਕੂ, ਰਮਨ ਪੱਬੀ | <br/> ਕੈਂਪ 'ਚ ਮੌਜੂਦ ਸਰਬਜੀਤ ਸਿੰਘ ਮੱਕੜ, ਚੇਤਨ ਜੋਸ਼ੀ, ਜਗਬੀਰ ਸਿੰਘ ਬਰਾੜ, ਵਿਕਾਸ ਕੈਂਥ ਤੇ ਹੋਰ | ਤਸਵੀਰ : ਜੀ. ਪੀ. ਸਿੰਘ <br/> 13-04-2026
ਜਲੰਧਰ, 12 ਅਪ੍ਰੈਲ (ਸ਼ਿਵ)-ਭਾਰਤੀ ਜਨਤਾ ਪਾਰਟੀ ਵਲੋਂ ਵੈਸਟ, ਕੈਂਟ ਤੇ ਸੈਂਟਰਲ ਵਿਧਾਨ ਸਭਾ ਹਲਕਿਆਂ ਵਿਚ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਸਿਖਲਾਈ ਕੈਂਪ ਲਗਾਏ ਗਏ | ਇਸ ਮੌਕੇ ਮੁੱਖ ਤੌਰ 'ਤੇ ਮਨੋਰੰਜਨ ਕਾਲੀਆ, ਸੁਸ਼ੀਲ ਰਿੰਕੂ, ਵੈਸਟ ਵਿਧਾਨ ਸਭਾ ਖੇਤਰ ਦੇ ਸ਼ੀਤਲ ਅੰਗੂਰਾਲ, ਜਗਬੀਰ ਸਿੰਘ ਬਰਾੜ, ਸਰਬਜੀਤ ਸਿੰਘ ਮੱਕੜ, ਚੇਤਨ ਜੋਸ਼ੀ, ਰਮਨ ਪੱਬੀ, ਰਵੀ ਮਹਿੰਦਰੂ, ਅਮਰਜੀਤ ਸਿੰਘ ਅਮਰੀ, ਪੁਨੀਤ ਸ਼ੁਕਲਾ, ਅਸ਼ੋਕ ਸਰੀਨ ਹਿੱਕੀ, ਰਾਜੇਸ਼ ਕਪੂਰ, ਅਮਰਜੀਤ ਸਿੰਘ ਗੋਲਡੀ ਮੁੱਖ ਬੁਲਾਰੇ ਵਜੋਂ ਮੌਜੂਦ ਰਹੇ | ਇਨ੍ਹਾਂ ਕੈਂਪਾਂ 'ਚ ਵੱਡੀ ਗਿਣਤੀ ਵਿਚ ਵਰਕਰਾਂ ਨੇ ਭਾਗ ਲਿਆ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਆਉਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ 'ਤੇ ਮੰਥਨ ਕੀਤਾ | ਪ੍ਰੋਗਰਾਮ ਦੌਰਾਨ ਵੱਖ-ਵੱਖ ਆਗੂਆਂ ਨੇ ਪੰਜਾਬ ਦੇ ਵਿਕਾਸ, ਸੁਸ਼ਾਸਨ ਤੇ ਕਾਨੂੰਨ-ਵਿਵਸਥਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ | ਚੇਤਨ ਜੋਸ਼ੀ ਨੇ ਕਿਹਾ ਕਿ ਪੰਜਾਬ ਦੀ ਜਵਾਨੀ, ਕਿਸਾਨੀ, ਵਪਾਰ ਦੀ ਤਰੱਕੀ ਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ 2027 ਵਿਚ ਭਾਜਪਾ ਸਰਕਾਰ ਬਣਾਉਣਾ ਸਮੇਂ ਦੀ ਮੰਗ ਹੈ | ਉਨ੍ਹਾਂ ਨੇ ਵਰਕਰਾਂ ਨੂੰ ਘਰ-ਘਰ ਤੱਕ ਪਾਰਟੀ ਦੀਆਂ ਨੀਤੀਆਂ ਪਹੁੰਚਾਉਣ ਦੀ ਅਪੀਲ ਕੀਤੀ | ਕੇਂਦਰੀ ਹਲਕੇ ਦਾ ਸਿਖਲਾਈ ਕੈਂਪ ਸਾਈ ਦਾਸ ਸਕੂਲ 'ਚ ਲਗਾਇਆ | ਇਸ 'ਚ ਡਾ. ਸਤੀਸ਼ ਸ਼ਰਮਾ, ਰਵੀ ਮਹਿੰਦਰੂ, ਵਿਪਨ ਸਭਰਵਾਲ, ਮੁਨੀਸ਼ ਵਿਜ ਸਮੇਤ ਹੋਰ ਆਗੂ ਸ਼ਾਮਿਲ ਹੋਏ, ਜਿਨ੍ਹਾਂ ਵਲੋਂ ਐਸ. ਆਈ. ਆਰ., ਬੂਥ ਪ੍ਰਬੰਧਨ, ਟਿਫ਼ਨ ਮੀਟਿੰਗ ਤੇ ਮੰਨ ਦੀ ਬਾਤ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ |
ਪਿਛਲੀ ਖ਼ਬਰ ਇੰਟਰ ਫਾਰਮੇਸ਼ਨ ਹਾਕੀ ਚੈਂਪੀਅਨਸ਼ਿਪ ਸਮਾਪਤ ਅਗਲੀ ਖ਼ਬਰ ਵਿਸਾਖੀ ਮੇਲੇ ਨੂੰ ਲੈ ਕੇ ਸ੍ਰੀ ਦੇਵੀ ਤਲਾਬ ਮੰਦਰ 'ਚ ਸ਼ਾਹੀ ਇਸ਼ਨਾਨ ਦੀਆਂ ਤਿਆਰੀਆਂ ਮੁਕੰਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।