26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪੁਲਿਸ ਭਰਤੀ ਦੇ ਲਿਖਤੀ ਪੇਪਰਾਂ ਦੀ ਤਿਆਰੀ ਲਈ ਬਾਵਾ ਲਾਲ ਦਿਆਲ ਮੰਦਰ ਵਲੋਂ ਮੁਫ਼ਤ ਕੋਚਿੰਗ ਕਲਾਸਾਂ-ਵਿਕਾਸ ਸ਼ਰਮਾ

ਅਜੀਤ ਡੈਸਕ 14-04-2026
ਫਿਲੌਰ, 13 ਅਪ੍ਰੈਲ (ਸਤਿੰਦਰ ਸ਼ਰਮਾ)-ਬਾਵਾ ਲਾਲ ਦਿਆਲ ਮੰਦਰ ਫਿਲੌਰ ਦੇ ਪ੍ਰਧਾਨ ਵਿਕਾਸ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ੍ਰੀ ਸ੍ਰੀ 1008 ਮਹੰਤ ਸ੍ਰੀ ਰਾਮ ਸੁੰਦਰ ਦਾਸ ਮਹਾਰਾਜ ਗੱਦੀ ਨਸ਼ੀਨ ਸ੍ਰੀ ਧਿਆਨਪੁਰ ਧਾਮ ਤੇ ਮਹੰਤ ਸ੍ਰੀ ਗੋਪਾਲ ਦਾਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਥਾਨਕ ਬਾਵਾ ਲਾਲ ਦਿਆਲ ਮੰਦਿਰ ਪ੍ਰਬੰਧਕ ਕਮੇਟੀ ਵਲੋਂ ਸਮਾਜ ਸੇਵਾ ਦੇ ਮੱਦੇਨਜ਼ਰ ਨੌਜਵਾਨਾਂ ਦੀ ਮਦਦ ਲਈ ਇਕ ਮਹੱਤਵਪੂਰਨ ਪਹਿਲ ਕੀਤੀ ਗਈ ਹੈ | ਵਿਕਾਸ ਸ਼ਰਮਾ ਨੇ ਦੱਸਿਆ ਕਿ ਪੰਜਾਬ ਪੁਲਿਸ ਵਿਚ 2026 'ਚ ਹੋਣ ਵਾਲੀ ਸਿਪਾਹੀ ਭਰਤੀ ਦੇ ਲਿਖਤੀ ਪੇਪਰ ਦੀ ਤਿਆਰੀ ਲਈ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਮੁਫ਼ਤ ਕੋਚਿੰਗ ਕਲਾਸਾਂ ਦਾ ਉਕਤ ਮੰਦਰ ਵਿਖੇ ਪ੍ਰਬੰਧ ਕੀਤਾ ਗਿਆ ਹੈ | ਇਹ ਕਲਾਸਾਂ ਪੰਜ-ਆਬ ਇੰਸਟੀਚਿਊਸ਼ਨ ਪੋਜੇਵਾਲ ਦੇ ਸਹਿਯੋਗ ਨਾਲ ਲਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਮੰਦਿਰ ਕਮੇਟੀ ਦਾ ਮਕਸਦ ਇਲਾਕੇ ਦੇ ਨੌਜਵਾਨਾਂ ਨੂੰ ਪੁਲਿਸ ਭਰਤੀ ਲਈ ਉੱਚ ਪੱਧਰੀ ਤਿਆਰੀ ਦੇ ਮੌਕੇ ਮੁਫ਼ਤ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਹ ਪੰਜਾਬ ਪੁਲਿਸ 'ਚ ਭਰਤੀ ਹੋ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਸੰਵਾਰ ਸਕਣ ਤੇ ਦੇਸ਼ ਦੀ ਸੇਵਾ ਕਰ ਸਕਣ | ਇਹ ਕੋਚਿੰਗ ਕਲਾਸਾਂ ਹਰੇਕ ਸਨਿਚਰਵਾਰ ਅਤੇ ਐਤਵਾਰ ਨੂੰ ਸਵੇਰੇ ਬਾਵਾ ਲਾਲ ਦਿਆਲ ਮੰਦਰ ਫਿਲੌਰ ਵਿਖੇ ਲਾਈਆਂ ਜਾਣਗੀਆਂ ਜਿਥੇ ਤਜ਼ਰਬੇਕਾਰ ਅਤੇ ਵਿਸ਼ੇ ਦੇ ਮਾਹਿਰ ਅਧਿਆਪਕਾਂ ਵਲੋਂ ਲਿਖਤੀ ਪੇਪਰ ਨਾਲ ਸੰਬੰਧਤ ਵਿਸ਼ਿਆਂ ਦੀ ਤਿਆਰੀ ਕਰਵਾਈ ਜਾਵੇਗੀ | ਮੰਦਰ ਕਮੇਟੀ ਦੇ ਪ੍ਰਧਾਨ ਵਿਕਾਸ ਸ਼ਰਮਾ ਨੇ ਕਿਹਾ ਕਿ ਭਵਿੱਖ ਵਿਚ ਵੀ ਨੌਜਵਾਨਾਂ ਦੀ ਭਲਾਈ ਤੇ ਸਿੱਖਿਆ ਲਈ ਇਸ ਤਰ੍ਹਾਂ ਦੀਆਂ ਸਮਾਜਿਕ ਸੇਵਾਵਾਂ ਜਾਰੀ ਰੱਖੀਆਂ ਜਾਣਗੀਆਂ |
ਪਿਛਲੀ ਖ਼ਬਰ ਐਮ. ਆਰ. ਇੰਟਰਨੈਸ਼ਨਲ ਸਕੂਲ ਵਿਖੇ ਵਿਸਾਖੀ ਦਾ ਜਸ਼ਨ ਮਨਾਇਆ ਅਗਲੀ ਖ਼ਬਰ ਐਚ. ਪੀ. ਮਾਡਲ ਸਕੂਲ ਸੰਗੋਵਾਲ ਦੀ 8ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।