07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਦਾ ਸੁਨੇਹਾ ਦਿੰਦੀ ਸਾਈਕਲੋਥਾਨ ਅੱਜ

ਅਜੀਤ ਡੈਸਕ 18-04-2026
ਜਲੰਧਰ, 17 ਅਪ੍ਰੈਲ (ਡਾ.ਜਤਿੰਦਰ ਸਾਬੀ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਸ਼ੁਰੂ ਕੀਤੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਏ. ਪੀ. ਜੇ. ਸਕੂਲ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ 'ਸਾਈਕਲੋਥਾਨ 4.0' ਜੋ 18 ਅਪ੍ਰੈਲ ਨੂੰ ਸਵੇਰੇ 6 ਵਜੇ ਰਵਾਨਾ ਹੋਵੇਗੀ | ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵਲੋਂ ਸਾਈਕਲੋਥਾਨ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ | ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਸੰਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਵਰਜੀਤ ਵਾਲੀਆ ਨੇ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ | ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਸਾਈਕਲੋਥਾਨ ਦੇ ਰੂਟ 'ਤੇ ਸੁਚਾਰੂ ਟ੍ਰੈਫਿਕ ਵਿਵਸਥਾ, ਮੋੜਾਂ 'ਤੇ ਸਾਈਨੇਜ, ਪੀਣ ਵਾਲੇ ਪਾਣੀ ਦੇ ਪ੍ਰਬੰਧ, ਲੋੜੀਂਦੀਆਂ ਮੈਡੀਕਲ ਟੀਮਾਂ ਤੇ ਐਂਬੂਲੈਂਸ ਦੀ ਤਾਇਨਾਤੀ ਆਦਿ ਸਮੇਤ ਹੋਰ ਲੋੜੀਂਦੇ ਇੰਤਜ਼ਾਮ ਪੁਖ਼ਤਾ ਹੋਣੇ ਚਾਹੀਦੇ ਹਨ, ਤਾਂ ਜੋ ਸਾਈਕਲੋਥਾਨ 'ਚ ਹਿੱਸਾ ਲੈਣ ਵਾਲਿਆਂ ਨੂੰ ਕੋਈ ਅਸੁਵਿਧਾ ਨਾ ਹੋਵੇ | ਇਸ ਮÏਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ. ਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਤੇਜਦੀਪ ਸਿੰਘ ਸੈਣੀ ਵੀ ਮÏਜੂਦ ਸਨ | ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸਾਈਕਲੋਥਾਨ ਤਿੰਨ ਸ਼੍ਰੇਣੀਆਂ 5 ਕਿਲੋਮੀਟਰ, 10 ਕਿਲੋਮੀਟਰ ਤੇ 21 ਕਿਲੋਮੀਟਰ ਵਿਚ ਕਰਵਾਈ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਸਥਾਨਕ ਏ. ਪੀ. ਜੇ. ਸਕੂਲ, ਮਾਡਲ ਟਾਊਨ (ਗੀਤਾ ਮੰਦਰ ਦੇ ਨੇੜੇ) ਤੋਂ ਸਵੇਰੇ 6 ਹੋਵੇਗੀ | ਸਮਾਗਮ ਦÏਰਾਨ ਨਸ਼ਿਆਂ ਖ਼ਿਲਾਫ਼ ਸਹੁੰ ਵੀ ਚੁਕਾਈ ਜਾਵੇਗੀ ਤੇ 21 ਕਿਲੋਮੀਟਰ ਸਾਈਕਲੋਥਾਨ ਏ. ਪੀ. ਜੇ. ਸਕੂਲ ਮਾਡਲ ਟਾਊਨ ਤੋਂ ਸ਼ੁਰੂ ਹੋ ਕੇ ਗੀਤਾ ਮੰਦਰ, ਈ. ਡੀ. ਦਫ਼ਤਰ, ਬਿੱਟੂ ਪਰਦੇਸੀ, ਸ਼ਹੀਦ ਮੇਜਰ ਕਪਿਲ ਵਿਨਾਇਕ ਚÏਕ, ਤਾਜ ਫਾਸਟ ਫੂਡ (ਅਰਬਨ ਇਸਟੇਟ-2), ਹਵੇਲੀ-ਕੂਰੋ ਰੋਡ, ਵਾਈਟ ਡਾਇਮੰਡ, ਸੀ. ਟੀ. ਸ਼ਾਹਪੁਰ ਕੈਂਪਸ ਤੋਂ ਵਾਪਸ ਏ. ਪੀ. ਜੇ. ਸਕੂਲ ਵਿਖੇ ਸਮਾਪਤ ਹੋਵੇਗੀ | ਇਸੇ ਤਰ੍ਹਾਂ 10 ਕਿਲੋਮੀਟਰ ਸਾਈਕਲੋਥਾਨ ਉਕਤ ਰੂਟ ਤੈਅ ਕਰਦੇ ਹੋਏ ਵਾਈਟ ਡਾਇਮੰਡ ਤੋਂ ਵਾਪਸ ਏ. ਪੀ. ਜੇ. ਸਕੂਲ ਵਿਖੇ ਸਮਾਪਤ ਹੋਵੇਗੀ ਜਦਕਿ 5 ਕਿਲੋਮੀਟਰ ਸਾਈਕਲੋਥਾਨ ਵੀ ਇਸੇ ਰੂਟ ਤੋਂ ਗੁਜ਼ਰੇਗੀ ਤੇ ਤਾਜ ਫਾਸਟ ਫੂਡ ਤੋਂ ਵਾਪਸ ਮੁੜ ਕੇ ਏ. ਪੀ. ਜੇ. ਸਕੂਲ ਵਿਖੇ ਸਮਾਪਤ ਹੋਵੇਗੀ | ਮੀਟਿੰਗ ਵਿਚ ਐਸ. ਡੀ. ਐਮ. ਨਵਦੀਪ ਸਿੰਘ ਤੇ ਐਸ. ਡੀ. ਐਮ. ਸ਼ਾਇਰੀ ਮਲਹੋਤਰਾ ਤੋਂ ਇਲਾਵਾ ਸੰਬੰਧਤ ਵਿਭਾਗਾਂ ਦੇ ਅਧਿਕਾਰੀ ਤੇ ਏ. ਪੀ. ਜੇ. ਸਕੂਲ ਦੇ ਪਿ੍ੰ. ਡਾ. ਰਾਜੇਸ਼ ਚੰਦੇਲ, ਸਕੱਤਰ ਰੈੱਡ ਕਰਾਸ ਸੁਸਾਇਟੀ ਸੁਰਜੀਤ ਲਾਲ ਵੀ ਮÏਜੂਦ ਸਨ |
ਪਿਛਲੀ ਖ਼ਬਰ ਗੁਰੂ ਨਾਨਕ ਫਾਊਾਡੇਸ਼ਨ ਗਲੋਬਲ ਸਕੂਲ ਦਾ ਨਤੀਜਾ ਰਿਹਾ 100 ਫ਼ੀਸਦੀ ਅਗਲੀ ਖ਼ਬਰ ਮਾਨਵ ਸਹਿਯੋਗ ਸਕੂਲ ਜਲੰਧਰ ਨੇ ਕਾਮਯਾਬੀ ਦੇ ਨਵੇਂ ਆਕਾਸ਼ ਛੂਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।