07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਦੀ ਪਿ੍ੰਸੀਪਲ ਡਾ. ਰਸ਼ਮੀ ਵਿਜ ਨੇ ਵਿਦਿਆਰਥਣਾਂ ਦਾ ਕੀਤਾ ਸਨਮਾਨ

ਅਜੀਤ ਡੈਸਕ 18-04-2026
ਜਲੰਧਰ, 17 ਅਪ੍ਰੈਲ (ਪਵਨ ਖਰਬੰਦਾ)-ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਪੀ. ਏ. ਪੀ. ਕੈਂਪਸ ਜਲੰਧਰ ਕੈਂਟ ਦੀ ਤਮਨਪ੍ਰੀਤ ਕੌਰ ਜੋ ਕਿ ਤੈਰਾਕੀ ਦੀ ਖਿਡਾਰਨ ਹੈ ਤੇ ਡੀ. ਏ. ਵੀ. ਰਾਸ਼ਟਰੀ ਸੋਨ ਤਗਮਾ ਜੇਤੂ ਹੈ, ਨੇ ਸੀ. ਬੀ. ਐੱਸ. ਈ. ਦੀ 10ਵੀਂ ਜਮਾਤ ਵਿਚ 94 ਫੀਸਦੀ ਅੰਕ ਪ੍ਰਾਪਤ ਕੀਤੇ ਹਨ | ਹਰਸ਼ਿਤਾ ਜੋ ਕਿ ਜੁਡੋ ਤੇ ਕੁਰਾਸ਼ ਦੀ ਖਿਡਾਰਨ ਹੈ ਅਤੇ ਕੁਰਾਸ਼ 'ਚ ਐਸ. ਜੀ. ਐਫ. ਆਈ. ਕਾਂਸੀ ਦਾ ਤਗਮਾ ਜੇਤੂ ਹੈ, ਨੇ ਸੀ. ਬੀ. ਐੱਸ. ਈ. ਦੀ 10 ਵੀਂ ਜਮਾਤ ਵਿਚ 93.4% ਅੰਕ ਪ੍ਰਾਪਤ ਕੀਤੇ ਹਨ | ਉਨ੍ਹਾਂ ਦੀ ਸਫਲਤਾ 'ਤੇ ਪਿ੍ੰਸੀਪਲ ਡਾ. ਰਸ਼ਮੀ ਵਿਜ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦਾ ਸਨਮਾਨ ਵੀ ਕੀਤਾ |
ਪਿਛਲੀ ਖ਼ਬਰ ਤਿੰਨ ਮੈਂਬਰੀ ਕਮੇਟੀ ਕਰੇਗੀ ਨਾਜਾਇਜ਼ ਕਾਲੋਨੀਆਂ 'ਚ ਬਿਜਲੀ ਕੁਨੈਕਸ਼ਨ ਦੇਣ ਦੇ ਮਾਮਲੇ ਦੀ ਜਾਂਚ ਅਗਲੀ ਖ਼ਬਰ ਬਿ੍ਟਿਸ਼ ਓਲੀਵੀਆ ਦੇ 10ਵੀਂ ਜਮਾਤ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੇ ਮਨਾਈ ਖ਼ੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।