07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸਰਕਾਰੀ ਪ੍ਰਾਇਮਰੀ ਸਕੂਲ 'ਚ ਡਾ. ਅੰਬੇਡਕਰ ਦਾ 135ਵਾਂ ਜਨਮ ਦਿਨ ਮਨਾਇਆ

ਅਜੀਤ ਡੈਸਕ 18-04-2026
ਲਾਂਬੜਾ, 17 ਅਪ੍ਰੈਲ (ਗੁਰਮੇਲ ਸਿੰਘ)-ਪਿੰਡ ਚੁਗਾਵਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਡਾਕਟਰ ਬੀ. ਆਰ. ਅੰਬੇਡਕਰ ਦੇ 135ਵੇਂ ਜਨਮ ਦਿਨ ਮੌਕੇ ਸਰਪੰਚ ਪ੍ਰਦੀਪ ਕੁਮਾਰ ਨਰ ਤੇ ਸਕੂਲ ਦੇ ਹੈੱਡ ਟੀਚਰ ਜੋਤੀ ਸੁਰਜੀਤ ਕੁਮਾਰ, ਹਰਵਿੰਦਰ ਸਿੰਘ, ਜਸਵਿੰਦਰ ਕੌਰ, ਸੁਰਿੰਦਰ ਪਾਲ, ਮੈਨੇਜਰ ਰਿਟਾਇਰ ਸਮਿੰਦਰ ਆਦਿ ਨੇ ਪ੍ਰਾਈਮਰੀ ਸਕੂਲ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਕਿਤਾਬਾਂ ਪੈਨਸਲਾਂ ਤੇ ਸਟੇਸ਼ਨਰੀ ਦਾ ਸਾਮਾਨ ਦਿੱਤਾ | ਇਸ ਮੌਕੇ ਪਿੰਡ ਦੇ ਸਰਪੰਚ ਪ੍ਰਦੀਪ ਕੁਮਾਰ ਨਰ ਵਲੋਂ ਹੋਣਹਾਰ ਬੱਚਿਆਂ ਨੂੰ ਹੋਰ ਸਖਤ ਮਿਹਨਤ ਕਰਨ ਦੀ ਹਦਾਇਤ ਦਿੱਤੀ | ਸਰਪੰਚ ਪ੍ਰਦੀਪ ਕੁਮਾਰ ਨਰ ਨੇ ਸੰਬੋਧਨ ਵਿਚ ਆਖਿਆ ਕਿ ਹੁਣ ਸਰਕਾਰੀ ਸਕੂਲਾਂ ਦੀ ਪੜ੍ਹਾਈ ਤੇ ਹੋਰ ਗਤੀਵਿਧੀਆਂ ਦੇ ਮਾਮਲੇ 'ਚ ਪ੍ਰਾਈਵੇਟ ਸਕੂਲਾਂ ਨਾਲੋਂ ਕਿਸੇ ਪਾਸਿਓਾ ਵੀ ਘੱਟ ਨਹੀਂ ਹੈ ਸੋ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿਚ ਹੀ ਕਰਾਉਣਾ ਚਾਹੀਦਾ ਹੈ |
ਪਿਛਲੀ ਖ਼ਬਰ ਸਰਕਾਰੀ ਯੋਜਨਾਵਾਂ 'ਤੇ ਪ੍ਰੋਗਰਾਮ ਜ਼ਮੀਨੀ ਪੱਧਰ 'ਤੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤੇ ਜਾਣ-ਡੀ. ਸੀ. ਅਗਲੀ ਖ਼ਬਰ ਪੰਜਾਬ ਪ੍ਰਜਾਪਤੀ ਸਭਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਵਿਖੇ ਪੱਖੇ ਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।