06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਨਿਊ ਸੇਂਟ ਸੋਲਜਰ ਪਬਲਿਕ ਸਕੂਲ ਨੇ ਸਵ. ਅਨਿਲ ਚੋਪੜਾ ਨੂੰ ਦਿੱਤੀ ਸ਼ਰਧਾਂਜਲੀ

ਅਜੀਤ ਡੈਸਕ 18-04-2026
ਜਲੰਧਰ, 17 ਅਪ੍ਰੈਲ (ਪਵਨ ਖਰਬੰਦਾ)-ਨਿਉਂ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੁਰੂ ਤੇਗ ਬਹਾਦਰ ਨਗਰ ਜਲੰਧਰ ਵੱਲੋਂ ਸੇਂਟ ਸੋਲਜਰ ਗਰੁੱਪ ਦੀ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਅਤੇ ਪੀਪੀਆਰ ਗਰੁੱਪ ਦੇ ਪ੍ਰਧਾਨ ਸਵ. ਅਨਿਲ ਚੋਪੜਾ ਨੂੰ ਨਿਮਰ ਸ਼ਰਧਾਂਜਲੀ ਦਿੱਤੀ ਗਈ¢ ਪ੍ਰਬੰਧਕਾਂ ਨੇ ਕਿਹਾ ਕਿ ਅਨਿਲ ਚੋਪੜਾ ਦਾ ਅਚਾਨਕ ਦੇਹਾਂਤ ਉਨ੍ਹਾਂ ਦੇ ਪਰਿਵਾਰ ਅਤੇ ਸਮਾਜ ਲਈ ਇੱਕ ਡੂੰਘਾ ਸਦਮਾ ਹੈ¢ ਇੱਕ ਪ੍ਰੇਰਨਾਦਾਇਕ ਸ਼ਖਸੀਅਤ, ਅਨਿਲ ਚੋਪੜਾ, ਜਿਨ੍ਹਾਂ ਦਾ ਪੂਰਾ ਜੀਵਨ ਸੇਵਾ, ਸਮਰਪਣ ਅਤੇ ਸੱਚਾਈ 'ਚ ਲਾ ਦਿੱਤਾ | ਉਨ੍ਹਾਂ ਦੀਆਂ ਯਾਦਾਂ, ਪਿਆਰ ਭਰਿਆ ਮਾਰਗਦਰਸ਼ਨ ਅਤੇ ਆਦਰਸ਼ ਆਉਣ ਵਾਲੀਆਂ ਸਦੀਆਂ ਤੱਕ ਸਾਨੂੰ ਪ੍ਰੇਰਿਤ ਕਰਦੇ ਰਹਿਣਗੇ¢ ਪ੍ਰਬੰਧਕਾਂ ਤੇ ਵਿਦਿਆਰਥੀਆਂ ਨੇ ਅਰਦਾਸ ਕਰਦੇ ਹੋਏ ਕਿਹਾ ਕਿ ਪ੍ਰਮਾਤਮਾ ਇਸ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ 'ਚ ਸਥਾਨ ਦੇਵੇ ਅਤੇ ਸਾਰੇ ਪਰਿਵਾਰ ਅਤੇ ਪਿਆਰਿਆਂ ਨੂੰ ਇਸ ਅਸਹਿ ਦੁੱਖ ਨੂੰ ਸਹਿਣ ਦੀ ਤਾਕਤ ਦੇਵੇ¢
ਪਿਛਲੀ ਖ਼ਬਰ ਪੁਲਿਸ ਨੇ ਭਾਰਗੋ ਕੈਂਪ ਇਲਾਕੇ ਦੇ ਮੈਡੀਕਲ ਸਟੋਰਾਂ ਦੀ ਕੀਤੀ ਜਾਂਚ ਅਗਲੀ ਖ਼ਬਰ ਖ਼ਾਲਸਾ ਸਕੂਲ ਲਾਂਬੜਾ 'ਚ ਵਿਸਾਖੀ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।