06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਆਈਵੀ ਵਰਲਡ ਸਕੂਲ 'ਚ ਵਿਸਾਖੀ ਦੇ ਸੰਬੰਧ 'ਚ ਰੰਗਾਰੰਗ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 18-04-2026
ਜਲੰਧਰ, 17 ਅਪ੍ਰੈਲ (ਪਵਨ ਖਰਬੰਦਾ)-ਆਈਵੀ ਵਰਲਡ ਸਕੂਲ 'ਚ ਵਿਸਾਖੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ¢ ਇਹ ਤਿਉਹਾਰ ਮੁੱਖ ਤੌਰ 'ਤੇ ਫ਼ਸਲ ਕਟਾਈ ਦੀ ਖ਼ੁਸ਼ੀ, ਖੁਸ਼ਹਾਲੀ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ ¢ ਸਕੂਲ ਨੂੰ ਰੰਗਦਾਰ ਸਜਾਵਟ, ਫੁੱਲਾਂ, ਪੋਸਟਰਾਂ ਅਤੇ ਰਵਾਇਤੀ ਵਸਤੂਆਂ ਨਾਲ ਸਜਾਇਆ ਗਿਆ ਸੀ, ਜਿਸ ਨਾਲ ਪੂਰੇ ਵਾਤਾਵਰਨ ਵਿੱਚ ਤਿਉਹਾਰ ਦੀ ਝਲਕ ਦਿਖਾਈ ਦੇ ਰਹੀ ਸੀ¢ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਵਿਸ਼ੇਸ਼ ਪ੍ਰਾਰਥਨਾ ਮੀਟਿੰਗ ਨਾਲ ਹੋਈ, ਜਿਸ ਵਿੱਚ ਵਿਦਿਆਰਥੀਆਂ ਨੂੰ ਵਿਸਾਖੀ ਦੀ ਇਤਿਹਾਸਕ ਅਤੇ ਸਭਿਆਚਾਰਕ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ ¢ ਇਸ ਤੋਂ ਬਾਅਦ ਵਿਦਿਆਰਥੀਆਂ ਨੇ ਕਵਿਤਾ ਉਚਾਰਨ, ਭਾਸ਼ਣ ਅਤੇ ਛੋਟੇ ਨਾਟਕਾਂ ਰਾਹੀਂ ਵਿਸਾਖੀ ਦੀ ਮਹੱਤਤਾ ਨੂੰ ਸੁੰਦਰਤਾ ਨਾਲ ਪੇਸ਼ ਕੀਤਾ¢ ਵਿਦਿਆਰਥੀਆਂ ਵੱਲੋਂ ਭੰਗੜੇ ਅਤੇ ਗਿੱਧੇ ਰਾਹੀਂ ਪ੍ਰੋਗਰਾਮ ਵਿੱਚ ਚਾਰ ਚੰਨ ਲਗਾਏ ਗਏ¢ ਢੋਲ ਦੇ ਡੱਗੇ ਅਤੇ ਰੰਗੀਨ ਪਹਿਰਾਵੇ ਪਹਿਨੇ ਬੱਚਿਆਂ ਦੀ ਊਰਜਾ ਨੇ ਸਾਰੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ¢ ਇਸ ਮÏਕੇ ਵਿਦਿਆਰਥੀਆਂ ਲਈ ਇੱਕ ਪੰਜਾਬੀ ਐਕਸਟੈਂਪੋਰ ਮੁਕਾਬਲਾ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਆਤਮਵਿਸ਼ਵਾਸ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੇ¢ ਭਾਗੀਦਾਰਾਂ ਨੇ ਪੰਜਾਬੀ ਭਾਸ਼ਾ ਵਿੱਚ ਆਪਣੇ ਪ੍ਰਗਟਾਵੇ ਦੀ ਯੋਗਤਾ ਅਤੇ ਮੰਚ ਹੁਨਰ ਵਿੱਚ ਉੱਤਮਤਾ ਪ੍ਰਦਰਸ਼ਿਤ ਕੀਤੀ, ਜਿਸ ਦੀ ਸਾਰਿਆਂ ਨੇ ਪ੍ਰਸ਼ੰਸਾ ਕੀਤੀ¢ ਇਸ ਮÏਕੇ ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਵਾਸਲ ਨੇ ਸਕੂਲ ਦੇ ਯਤਨਾਂ ਦੀ ਸ਼ਲਾਘਾ ਕੀਤੀ ¢
ਪਿਛਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ 'ਚ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਖ਼ਾਲਸਾ ਸਾਜਨਾ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।