06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮਾਧਵ ਸੇਵਾ ਸੁਸਾਇਟੀ ਤੇ ਸਕਸ਼ਮ ਵਲੋਂ ਵਿਸਾਖੀ ਤੇ ਡਾ. ਅੰਬੇਡਕਰ ਦੇ ਜਨਮ ਦਿਨ ਸੰਬੰਧੀ ਸਮਾਗਮ <br/>

ਅਜੀਤ ਡੈਸਕ 18-04-2026
ਚੁਗਿੱਟੀ/ਜੰਡੂਸਿੰਘਾ, 17 ਅਪ੍ਰੈਲ (ਨਰਿੰਦਰ ਲਾਗੂ)-ਸਥਾਨਕ ਬਸੰਤ ਹਿਲਜ਼ ਵਿਖੇ ਸਕਸ਼ਮ ਤੇ ਮਾਧਵ ਸੇਵਾ ਸੁਸਾਇਟੀ ਵਲੋਂ ਬੱਚਿਆਂ ਅਤੇ ਅਪਾਹਜ ਵਿਅਕਤੀਆਂ ਨਾਲ ਮਿਲ ਕੇ ਵਿਸਾਖੀ ਅਤੇ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਨ ਸੰਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਜਲੰਧਰ ਕੇਂਦਰੀ ਹਲਕੇ ਤੋਂ 'ਆਪ' ਦੇ ਇੰਚਾਰਜ ਨਿਤਿਨ ਕੋਹਲੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਇਸ ਦੌਰਾਨ ਸਮਾਜ ਦੇ ਲੋੜਵੰਦ ਬੱਚਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਕ ਰੰਗੀਨ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਹਾਜ਼ਰੀ ਲਗਵਾਈ | ਇਸ ਮੌਕੇ ਸਕਸ਼ਮ ਦੇ ਰਾਜ ਸਹਿ-ਸਕੱਤਰ ਮਨੀਸ਼ ਅਗਰਵਾਲ ਨੇ ਦੱਸਿਆ ਕਿ ਸਮਾਜ ਦੇ 80 ਬੱਚਿਆਂ ਨੂੰ ਸਟੇਸ਼ਨਰੀ, ਬੈਗ, ਟਰੈਕ ਸੂਟ, ਸਕੂਲ ਵਰਦੀਆਂ ਅਤੇ ਸਰਟੀਫਿਕੇਟ ਪ੍ਰਦਾਨ ਹੋਏ | ਅਪਾਹਜ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਉਨ੍ਹਾਂ ਦੇ ਸਮਰਥਨ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਸਾਇਟੀ ਦੀ ਸਾਬਕਾ ਵਿਦਿਆਰਥਣ ਸੋਨੀਆ ਵਲੋਂ ਸਮਾਗਮ ਦਾ ਸੰਚਾਲਨ ਕੀਤਾ ਗਿਆ | ਇਸ ਦੌਰਾਨ ਰਾਸ਼ਟਰੀ ਪੁਰਸਕਾਰ ਜੇਤੂ ਵਿਵੇਕ ਜੋਸ਼ੀ, ਸੁਭਾਸ਼ ਜੋਸ਼ੀ, ਹਰਜੀਤ ਮਲਹੋਤਰਾ, ਨਵਦੀਪ ਕੌਰ, ਲਗਨਦੀਪ ਸਿੰਘ, ਸੰਜੀਵ ਲੋਚਨ, ਪ੍ਰਵੀਨ ਅਬਰੋਲ, ਉਪਿੰਦਰ ਕੌਰ ਅਨੰਦ, ਹਰਿੰਦਰ ਸਿੰਘ ਮਾਨ, ਅਜੇ ਠਾਕੁਰ, ਪਵਨ ਗੋਇਲ, ਵਿਨੀਤ ਸ਼ੁਕਲਾ, ਪ੍ਰਦੀਪ ਜੋਸ਼ੀ, ਦਵਿੰਦਰ ਬਬਲੂ, ਵਿਸ਼ਾਲ ਜੋਸ਼ੀ, ਮਹੇਸ਼ ਜੋਸ਼ੀ ਤੇ ਅਮਰਦੀਪ ਜੋਸ਼ੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਚੋਣਾਂ ਤੋਂ ਪਹਿਲਾਂ ਨਗਰ ਨਿਗਮ ਦੀਆਂ ਐਡਹਾਕ ਕਮੇਟੀਆਂ ਨੂੰ ਸਰਗਰਮ ਕਰਨ ਦੀ ਤਿਆਰੀ <br/> ਅਗਲੀ ਖ਼ਬਰ ਅਕਾਲ ਯੁਗਤ ਭੁਲੱੱਥ ਬਾਸਕਟਬਾਲ ਲੀਗ ਦੇ ਮੁਕਾਬਲੇ ਅੱਜ ਤੋਂ-ਤੇਜਾ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।