04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪਿੰਡ ਤਲਵਣ ਵਿਖੇ ਬਸਪਾ ਦੀ ਮੀਟਿੰਗ

ਅਜੀਤ ਡੈਸਕ 18-04-2026
ਬਿਲਗਾ, 17 ਅਪ੍ਰੈਲ (ਤਜਿੰਦਰ ਕੁਮਾਰ)-ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਨਕੋਦਰ ਦੇ ਜ਼ੋਨ ਨੰਬਰ 5 ਬਿਲਗਾ ਦੇ ਪਿੰਡ ਤਲਵਣ ਵਿਖੇ ਮੀਟਿੰਗ ਕੀਤੀ ਗਈ, ਜਿਸ 'ਚ ਪਾਰਟੀ ਵਿਚਾਰਧਾਰਾ ਤਹਿਤ ਪਾਰਟੀ ਗਤੀਵਿਧੀਆਂ ਤੇਜ਼ ਕਰਨ ਸੰਬੰਧੀ, ਪੰਜਾਬ ਬਚਾਓ ਮੁਹਿੰਮ ਨੂੰ ਜਨ ਜਨ ਤੱਕ ਪਹੁੰਚਾਉਣ, 2027 'ਚ ਪੰਜਾਬ ਵਿਚ ਬਸਪਾ ਦੀ ਸਰਕਾਰ ਬਣਾਉਣ ਲਈ ਵਿਚਾਰਾਂ ਕੀਤੀਆਂ ਗਈਆਂ ਤੇ ਪੰਜਾਬ ਅੰਦਰ ਭੈਣ ਕੁਮਾਰੀ ਮਾਇਆਵਤੀ ਰਾਸ਼ਟਰੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਦੀ ਮੁੱਢਲੀ ਇਕਾਈ ਨੂੰ ਬੂਥ ਲੈਵਲ ਤੱਕ ਜਾ ਕੇ ਬੂਥ ਕਮੇਟੀਆਂ ਬਣਾਉਣ ਲਈ ਵਰਕਰਾਂ ਦੀਆਂ ਜ਼ਿੰਮੇਵਾਰੀਆਂ ਤਹਿ ਕੀਤੀਆਂ ਗਈਆਂ | ਵੱਖ-ਵੱਖ ਬੁਲਾਰਿਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ, ਪੰਜਾਬ ਨੂੰ ਨਸ਼ਾ ਮੁਕਤ ਕਰਨ, ਸਿੱਖਿਆ ਦਾ ਮਿਆਰ ਉੱਚਾ ਕਰਨ, ਪੜ੍ਹੇ ਲਿਖੇ ਬੇਰੁਜਗਾਰ ਨੋਜਵਾਨਾਂ ਨੂੰ ਯੋਗਤਾ ਦੇ ਆਧਾਰ 'ਤੇ ਸਰਕਾਰੀ ਨÏਕਰੀਆਂ ਦੇਣ, ਬੇਰੁਜਗਾਰ ਕਾਮਿਆਂ ਨੂੰ ਪ੍ਰਾਈਵੇਟ ਸੈਕਟਰ ਵਿਚ ਲਾਜ਼ਮੀ ਰੋਜ਼ਗਾਰ ਦੇਣ, ਪੰਜਾਬ ਵਿਚ ਚੱਲ ਰਹੇ ਜੰਗਲ ਰਾਜ ਦੇ ਖਾਤਮੇ ਲਈ ਵਿਚਾਰਾਂ ਕੀਤੀਆਂ ਗਈਆਂ | ਇਸ ਸਮੇਂ ਜਗਦੀਸ਼ ਸ਼ੇਰਪੁਰੀ ਜਿਲ੍ਹਾ ਪ੍ਰਧਾਨ, ਦੇਵਰਾਜ ਸੁਮੰਨ ਪ੍ਰਧਾਨ ਵਿਧਾਨ ਸਭਾ, ਕਸ਼ਮੀਰੀ ਸੰਘਾ ਬਸਪਾ ਆਗੂ, ਹੰਸ ਰਾਜ ਸਿੱਧੂ ਜ਼ੋਨ ਇੰਚਾਰਜ, ਰਾਣਾ ਤਲਵਣ, ਦਲਬੀਰ ਕਦੋਂ ਬਿਲਗਾ ਜ਼ੋਨ ਇੰਚਾਰਜ ਬਿਲਗਾ, ਭਾਗ ਰਾਮ ਸਾਬਕਾ ਪੰਚ, ਪਰਮਜੀਤ ਠੇਕੇਦਾਰ, ਵਿਪਨ ਪੰਚ, ਕਮਲ ਕੁਮਾਰ, ਸੋਮ ਲਾਲ ਥਾਣਾ, ਕੁਲਦੀਪ ਸਿੰਘ ਸ਼ਾਦੀਪੁਰ, ਰਤਨ ਕੁਮਾਰ ਰਾਮੇਵਾਲ, ਸਤਨਾਮ ਸੱਤਾ, ਜਸਵਿੰਦਰ ਪਾਲ, ਡਾ. ਮੱਖਣ ਤਲਵਣ, ਹਰਪ੍ਰੀਤ ਬਿਲਗਾ, ਮਿੰਟੂ ਪੁਆਦੜਾ, ਮੇਸ਼ਾ ਪੁਆਦੜਾ, ਬਿੱਲਾ ਬਿਲਗਾ, ਬਾਪੂ ਲਛਮਣ ਦਾਸ, ਹਰਮੇਸ਼ ਪਾਲ ਤਲਵਣ, ਕਾਲਾ ਮਿਸਤਰੀ, ਹਰਬੰਸ ਲਾਲ, ਪਿਆਰੇ ਲਾਲ, ਹਰਦਿਆਲ ਸ਼ੇਰਪੁਰ ਤੋਂ ਇਲਾਵਾ ਭਾਰੀ ਗਿਣਤੀ ਵਿਚ ਵਰਕਰ ਮÏਜੂਦ ਸਨ |
ਪਿਛਲੀ ਖ਼ਬਰ ਆਦਮਪੁਰ ਦੇ ਪਹਿਲੇ ਕਿ੍ਕਟ ਮੈਚ 'ਚ ਪੰਜਾਬ ਸੁਪਰ ਕਿੰਗਜ਼ ਦੀ ਸ਼ਾਨਦਾਰ ਜਿੱਤ ਅਗਲੀ ਖ਼ਬਰ ਬਾਬਾ ਸਾਹਿਬ ਸਾਡੇ ਲਈ ਸਤਿਕਾਰਯੋਗ ਹਨ ਤੇ ਹਮੇਸ਼ਾ ਹੀ ਰਹਿਣਗੇ-ਗੁਰਦਿਆਲ ਸਿੰਘ ਨਿੱਝਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।