01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਬਸਤੀ ਪੀਰ ਦਾਦ ਰੋਡ 'ਤੇ ਬਣੀ ਉਸਾਰੀ ਨੂੰ ਨਗਰ ਨਿਗਮ ਵਲੋਂ ਅੰਤਿਮ ਨੋਟਿਸ ਜਾਰੀ <br/>

ਅਜੀਤ ਡੈਸਕ 19-04-2026
ਜਲੰਧਰ, 18 ਅਪ੍ਰੈਲ (ਸ਼ਿਵ)-ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਬਸਤੀ ਪੀਰ ਦਾਦ ਰੋਡ ਲੈਦਰ ਕੰਪਲੈਕਸ 'ਤੇ ਇਕ ਉਸਾਰੀ ਨੂੰ ਅੰਤਿਮ ਨੋਟ ਜਾਰੀ ਕਰਕੇ ਆਪਣੀ ਉਸਾਰੀ ਤਿੰਨ ਦਿਨਾਂ ਦੇ ਅੰਦਰ ਉਸਾਰੀ ਨੂੰ ਢਾਹੁਣ ਦੀ ਹਦਾਇਤ ਕੀਤੀ ਹੈ | ਇਸ ਦੀ ਸ਼ਿਕਾਇਤ ਆਰ. ਟੀ. ਆਈ. ਐਕਟੀਵਿਸਟ ਕਰਨਪ੍ਰੀਤ ਸਿੰਘ ਵਲੋਂ ਨਗਰ ਨਿਗਮ ਨੂੰ ਕੀਤੀ ਗਈ ਸੀ | ਉਸਾਰੀ ਕਰਨ ਵਾਲਿਆਂ ਨੂੰ ਕਿਹਾ ਗਿਆ ਹੈ ਕਿ 'ਆਪ' ਵਲੋਂ ਕੀਤੀ ਗਈ ਅਣ-ਅਧਿਕਾਰਤ ਉਸਾਰੀ ਸੰਬੰਧੀ ਹਵਾਲੇ ਅਧੀਨ ਨੋਟਿਸ ਜਾਰੀ ਕੀਤੇ ਗਏ ਸਨ ਪਰ 'ਆਪ' ਵਲੋਂ ਉਕਤ ਕੀਤੀ ਗਈ ਅਣ-ਅਧਿਕਾਰਤ ਉਸਾਰੀ ਸੰਬੰਧੀ ਆਪਣਾ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ ਤੇ ਮੌਕੇ 'ਤੇ ਉਸਾਰੀ ਕੰਮ ਜਾਰੀ ਰੱਖਿਆ ਗਿਆ ਹੈ | ਇਸ ਕਰਕੇ ਇਲਾਕਾ ਨਿਰੀਖਕ ਦੀ ਰਿਪੋਰਟ ਨੂੰ ਮੁਖ ਰੱਖਦੇ ਹੋਏ ਇਸ ਪੱਤਰ ਰਾਹੀਂ ਆਪ ਨੂੰ ਅੰਤਿਮ ਨੋਟਿਸ ਜਾਰੀ ਕਰਕੇ ਹਦਾਇਤ ਕੀਤੀ ਜਾਂਦੀ ਹੈ ਕਿ ਅਗਲੇ 3 ਦਿਨਾਂ ਦੇ ਅੰਦਰ-ਅੰਦਰ ਇਸ ਅਣ-ਅਧਿਕਾਰਤ ਉਸਾਰੀ ਨੂੰ ਤੁਰੰਤ ਆਪਣੇ ਪੱਧਰ 'ਤੇ ਡਿਗਾ ਲਿਆ ਜਾਵੇ | ਅਜਿਹਾ ਨਾ ਕਰਨ ਦੀ ਸੂਰਤ 'ਚ ਨਗਰ ਨਿਗਮ ਵਲੋਂ ਇਸ ਉਸਾਰੀ ਨੂੰ ਸੀਲ, ਤੋੜਨ ਦੀ ਕਾਰਵਾਈ ਕੀਤੀ ਜਾਵੇਗੀ, ਜਿਸ ਲਈ ਸਾਰੇ ਖਰਚੇ ਦੇ ਉਹ ਖੁਦ ਜ਼ਿੰਮੇਵਾਰ ਹੋਵੇਗੇ |

ਪਿਛਲੀ ਖ਼ਬਰ ਨਗਰ ਨਿਗਮ 40 ਲੱਖ ਵਿਚ ਦੇ ਸਕਦਾ ਹੈ ਆਪਣੀ ਪਾਰਕਿੰਗ ਦਾ ਠੇਕਾ ਅਗਲੀ ਖ਼ਬਰ ਪੰਜਾਬ ਸਰਕਾਰ ਮਨੁੱਖੀ ਅਧਿਕਾਰਾਂ ਦਾ ਕਰ ਰਹੀ ਹੈ ਕਤਲ-ਜਸਕਰਨ ਸਿੰਘ ਰਿਆੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।