01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਥ੍ਰੀ ਸਟਾਰ ਕਾਲੋਨੀ 'ਚ ਨਸ਼ਾ ਕਰਦਾ ਨੌਜਵਾਨ ਕਾਬੂ, ਹੈਰੋਇਨ ਸਮੇਤ ਸਾਮਾਨ ਬਰਾਮਦ

ਅਜੀਤ ਡੈਸਕ 19-04-2026
ਮਕਸੂਦਾਂ, 18 ਅਪ੍ਰੈਲ (ਸੌਰਵ ਮਹਿਤਾ)-ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਇਕ ਨੌਜਵਾਨ ਨੂੰ ਹੈਰੋਇਨ ਪੀਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ | ਮੁਲਜ਼ਮ ਕੋਲੋਂ ਨਸ਼ੇ ਵਾਲਾ ਪਦਾਰਥ ਤੇ ਉਸ ਦੀ ਵਰਤੋਂ ਲਈ ਵਰਤੇ ਜਾਣ ਵਾਲੇ ਸਾਜ਼ੋ-ਸਾਮਾਨ ਦੀ ਵੀ ਬਰਾਮਦਗੀ ਹੋਈ ਹੈ | ਜਾਣਕਾਰੀ ਮੁਤਾਬਿਕ ਥਾਣਾ ਡਿਵੀਜ਼ਨ ਨੰਬਰ 8 ਦੇ ਮੁਖੀ ਸਾਹਿਲ ਚੌਧਰੀ ਦੀ ਅਗਵਾਈ ਹੇਠ ਪੁਲਿਸ ਟੀਮ ਇਲਾਕੇ ਵਿਚ ਰੁਟੀਨ ਗਸ਼ਤ 'ਤੇ ਸੀ | ਜਦੋਂ ਟੀਮ ਥ੍ਰੀ ਸਟਾਰ ਕਾਲੋਨੀ ਨੇੜੇ ਪਹੁੰਚੀ ਤਾਂ ਇਕ ਸੁੰਨੇ ਪਲਾਟ ਵਿਚ ਸ਼ੱਕੀ ਹਾਲਤ 'ਚ ਬੈਠੇ ਨੌਜਵਾਨ 'ਤੇ ਨਜ਼ਰ ਪਈ | ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਉਸ ਦੀ ਤਲਾਸ਼ੀ ਲਈ ਗਈ, ਜਿਸ ਦੌਰਾਨ ਉਸ ਕੋਲੋਂ ਹੈਰੋਇਨ ਤੇ ਨਸ਼ਾ ਕਰਨ ਲਈ ਵਰਤੇ ਜਾਂਦੇ ਸਾਜੋ-ਸਾਮਾਨ ਬਰਾਮਦ ਹੋਏ | ਪੁੱਛਗਿੱਛ ਦੌਰਾਨ ਨੌਜਵਾਨ ਨੇ ਆਪਣੀ ਪਹਿਚਾਣ ਕਿ੍ਸ਼ਨਾ ਕੁਮਾਰ ਉਰਫ਼ ਕੀਸ਼ੂ ਪੁੱਤਰ ਰਵੀ ਕੁਮਾਰ ਵਾਸੀ ਅਮਨ ਨਗਰ ਵਜੋਂ ਦੱਸੀ | ਪੁਲਿਸ ਵਲੋਂ ਮੁਲਜ਼ਮ ਖ਼ਿਲਾਫ਼ ਸੰਬੰਧਿਤ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਨਾ ਦਿਨ ਨੂੰ ਆਉਂਦੀ, ਨਾ ਰਾਤ ਨੂੰ ਆਉਂਦੀ ਬਿਜਲੀ ਅਗਲੀ ਖ਼ਬਰ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਜੇ. ਪੀ. ਨਗਰ ਰੋਡ 'ਤੇ ਦੁਕਾਨਾਂ ਸੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।