13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਨਿਊ ਰੂਬੀ ਹਸਪਤਾਲ ਵਿਖੇ ਬਾਲ ਰੋਗ ਅਤੇ ਨਿਓਨੈਟੋਲੋਜੀ ਯੂਨਿਟ ਦੀ ਸ਼ੁਰੂਆਤ <br/>

ਡਾ. ਐੱਸ. ਪੀ. ਸਿੰਘ ਗਰੋਵਰ ਨਵੇਂ ਯੂਨਿਟ ਦਾ ਉਦਘਾਟਨ ਕਰਦੇ ਹੋਏ ਨਾਲ ਡਾ. ਐੱਚ.ਕੇ. ਗਰੋਵਰ, ਡਾ. ਪੁਨੀਤ ਪਾਲ ਸਿੰਘ ਗਰੋਵਰ, ਡਾ. ਰਾਜਨ ਸੁਸ਼ਾਂਤ, ਡਾ. ਹਰਨੀਤ ਗਰੋਵਰ ਅਤੇ ਹੋਰ | ਤਸਵੀਰ : ਮੁਨੀਸ਼ <br/> 03-05-2026
ਜਲੰਧਰ, 2 ਅਪ੍ਰੈਲ (ਐੱਮ. ਐੱਸ. ਲੋਹੀਆ) - ਨਿਊ ਰੂਬੀ ਹਸਪਤਾਲ, ਲਾਜਪਤ ਨਗਰ, ਲਿੰਕ ਰੋਡ, ਜਲੰਧਰ ਵਿਖੇ ਬਾਲ ਰੋਗ ਅਤੇ ਨਿਓਨੈਟੋਲੋਜੀ ਦੀ ਇਕ ਨਵੀਂ ਯੂਨਿਟ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਉਦਘਾਟਨ ਹਸਪਤਾਲ ਦੇ ਡਾਇਰੈਕਟਰ ਡਾ. ਐੱਸ.ਪੀ. ਸਿੰਘ ਗਰੋਵਰ ਵਲੋਂ ਕੀਤਾ ਗਿਆ | ਡਾ. ਗਰੋਵਰ ਨੇ ਦੱਸਿਆ ਕਿ ਹਸਪਤਾਲ 'ਚ ਬੱਚਿਆਂ ਦੇ ਮਾਹਿਰ ਡਾ. ਰਾਜਨ ਸੁਸ਼ਾਂਤ (ਐੱਮ.ਡੀ., ਨਿਓਨੈਟੋਲੋਜੀ) ਸਲਾਹਕਾਰ ਵਜੋਂ ਸ਼ਾਮਲ ਹੋਏ ਹਨ | ਉਨ੍ਹਾਂ ਕਿਹਾ ਕਿ ਡਾ. ਸੁਸ਼ਾਂਤ ਵਲੋਂ ਇਸ ਨਵੇਂ ਯੂਨਿਟ 'ਚ ਖ਼ਾਸ ਕਰਕੇ ਨਵ-ਜਨਮੇ ਬੱਚਿਆਂ ਦਾ ਲੋੜੀਂਦਾ ਇਲਾਜ ਅਤੇ ਬੱਚਿਆਂ ਦੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਦੀ ਸਹੂਲਤ ਮਿਲ ਸਕੇਗੀ | ਇਸ ਮੌਕੇ ਹਸਪਤਾਲ ਦੀ ਡਾਇਰੈਕਟਰ ਡਾ. ਐੱਚ.ਕੇ. ਗਰੋਵਰ, ਡਾ. ਪੁਨੀਤ ਪਾਲ ਸਿੰਘ ਗਰੋਵਰ, ਡਾ. ਹਰਨੀਤ ਗਰੋਵਰ, ਡਾ. ਮਨਬੀਰ ਸਿੰਘ, ਇੰਜੀਨੀਅਰ ਕੁਲਦੀਪ ਸਿੰਘ, ਡਾ. ਜਸਜਿੰਦਰ ਸਿੰਘ, ਡਾ. ਹਰਵਿੰਦਰ ਸਿੰਘ, ਡਾ. ਹਰਸ਼ ਸ਼ਵੇਤਾ, ਸ੍ਰੀਮਤੀ ਅੰਜੂ, ਡਾ. ਅਰਜੁਨ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਦੁਕਾਨਦਾਰ ਨੂੰ ਜ਼ਖ਼ਮੀ ਕਰ ਕੇ 18000 ਰੁਪਏ ਲੁੱਟੇ <br/> ਅਗਲੀ ਖ਼ਬਰ ਮੈਡੀਕਲ ਸਟੋਰ ਅੰਦਰ ਬੈਠੀ ਮਹਿਲਾ 'ਤੇ ਹਮਲਾ ਕਰਕੇ ਲੁਟੇਰੇ ਸੋਨੇ ਦੀ ਚੇਨ ਲੁੱਟ ਕੇ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।