15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਲੋਹੀਆਂ ਦੇ ਜਲੰਧਰ ਪਬਲਿਕ ਸਕੂਲ 'ਚ ਮਨਾਇਆ ਮਜ਼ਦੂਰ ਦਿਵਸ <br/>

ਲੋਹੀਆਂ ਦੇ ਜਲੰਧਰ ਪਬਲਿਕ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਏ ਜਾਣ ਮੌਕੇ ਬੱਚਿਆਂ ਦਾ ਸਨਮਾਨ ਕਰਦੀਆਂ ਕਿਰਤੀ ਬੀਬੀਆਂ | ਤਸਵੀਰਾਂ: ਗੁਰਪਾਲ ਸਿੰਘ ਸ਼ਤਾਬਗੜ੍ਹ <br/> 03-05-2026
ਲੋਹੀਆਂ ਖਾਸ, 2 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਮਲਸੀਆਂ ਰੋਡ 'ਤੇ ਪੈਂਦੇ 'ਜਲੰਧਰ ਪਬਲਿਕ ਸਕੂਲ ਲੋਹੀਆਂ ਖਾਸ' ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ | ਪਿ੍ੰਸੀਪਲ ਤਿਲਕ ਰਾਜ ਅਰੋੜਾ ਅਤੇ ਪਿ੍ੰਸੀਪਲ ਸਰਬਜੀਤ ਕÏਰ ਦੀ ਅਗਵਾਈ ਹੇਠ ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਵਿਦਿਆਰਥੀਆਂ ਨੂੰ ਮਜ਼ਦੂਰ ਦਿਵਸ ਬਾਰੇ ਦੱਸਿਆ ਗਿਆ | ਹਰ ਵਿਅਕਤੀ ਜੋ ਆਪਣੇ ਕਿੱਤੇ ਅਤੇ ਮਿਹਨਤ ਨਾਲ ਆਪਣੇ ਆਪ ਨੂੰ ਹੀ ਨਹੀਂ ਬਲਕਿ ਸਮਾਜ ਦੇ ਦੂਜੇ ਲੋਕਾਂ ਨੂੰ ਵੀ ਲਾਭ ਪਹੁੰਚਾ ਰਿਹਾ ਹੈ, ਉਸਦੀ ਮਹੱਤਤਾ ਬਾਰੇ ਦੱਸਿਆ ਗਿਆ | ਇੱਕ ਕਿਰਤੀ ਤੋਂ ਲੈ ਕੇ ਇੱਕ ਸਫਲ ਅਹੁਦੇ ਤੇ ਬੈਠਾ ਹਰ ਉਹ ਵਿਅਕਤੀ ਸਮਾਜ ਵਿੱਚ ਸਨਮਾਨਯੋਗ ਹੈ ਜੋ ਸਮਾਜ ਨੂੰ ਆਪਣੀ ਮਿਹਨਤ ਅਤੇ ਮਜ਼ਦੂਰੀ ਨਾਲ ਇੱਕ ਸਹੀ ਸੇਧ ਤੇ ਲੈ ਕੇ ਜਾਂਦਾ ਹੈ | ਸਕੂਲ ਦੇ ਵਿਦਿਆਰਥੀਆਂ ਦੁਆਰਾ ਸਕੂਲ ਦੇ ਡਰਾਈਵਰ, ਹੈਲਪਰ ਅਤੇ ਜੂਨੀਅਰ ਸਟਾਫ ਦਾ ਵਿਸ਼ੇਸ਼ ਤÏਰ 'ਤੇ ਸਨਮਾਨ ਕੀਤਾ ਗਿਆ | ਸਕੂਲ ਵਿੱਚ ਵਿਦਿਆਰਥੀਆਂ ਲਈ ਦਿੱਤੀਆਂ ਜਾਂਦੀਆਂ ਉਨ੍ਹਾਂ ਦੀਆਂ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਗਿ੍ਫਤਾਰ <br/> ਅਗਲੀ ਖ਼ਬਰ 'ਸੰਗਠਨ ਸਿਰਜਨ ਅਭਿਆਨ' ਸਮਾਗਮ ਦੌਰਾਨ ਰਾਹੁਲ ਗਾਂਧੀ ਨੇ ਪਾਰਟੀ ਆਗੂਆਂ 'ਚ ਨਵਾਂ ਜੋਸ਼ ਭਰਿਆ-ਸ਼ੇਰੋਵਾਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।