16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮਜ਼ਦੂਰਾਂ ਦੀ ਏਕਤਾ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਸਭ ਤੋਂ ਸ਼ਕਤੀਸ਼ਾਲੀ ਹਥਿਆਰ-ਸ਼ੰਟੀ ਸੀਚੇਵਾਲ

ਸੀਚੇਵਾਲ ਸਕੂਲ 'ਚ ਮਨਾਏ ਮਜ਼ਦੂਰ ਦਿਵਸ ਮੌਕੇ ਨਾਟਕ ਪੇਸ਼ ਕਰਨ ਵਾਲੇ ਬੱਚਿਆਂ ਦਾ ਸਨਮਾਨ ਕਰਦੇ ਹੋਏ ਵਾਤਾਵਰਨ ਪ੍ਰੇਮੀ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ, ਸਕੂਲ ਮੁਖੀ ਗੌਰਵ ਕੁਮਾਰ, ਕਰਮਦੀਪ ਸਿੰਘ ਸਚਦੇਵਾ ਤੇ ਹੋਰ | ਤਸਵੀਰ : ਦਲਜੀਤ ਸਿੰਘ ਸਚਦੇਵਾ <br/> 03-05-2026
ਮਲਸੀਆਂ, 2 ਮਈ (ਦਲਜੀਤ ਸਿੰਘ ਸਚਦੇਵਾ)- ਸਰਕਾਰੀ ਮਿਡਲ ਸਕੂਲ ਸੀਚੇਵਾਲ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਮੌਕੇ ਵਾਤਾਵਰਨ ਪ੍ਰੇਮੀ ਤੇ ਮੈਂਬਰ ਪੰਚਾਇਤ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਕੂਲ ਮੁਖੀ ਗੌਰਵ ਕੁਮਾਰ ਨੇ ਬਾਬਾ ਸਾਹਿਬ ਡਾ: ਅੰਬੇਡਕਰ ਵਲੋਂ ਮਜ਼ਦੂਰਾਂ ਨੂੰ ਦਿੱਤੇ ਗਏ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ | ਵਾਤਾਵਰਨ ਪ੍ਰੇਮੀ ਸ਼ੰਟੀ ਸੀਚੇਵਾਲ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਤੇ ਕਿਹਾ ਕਿ ਮਜ਼ਦੂਰਾਂ ਦੀ ਏਕਤਾ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ | ਇਸ ਪ੍ਰੋਗਰਾਮ ਵਿਚ ਸਕੂਲ ਦੇ ਅਧਿਆਪਕਾਂ ਜਸਪ੍ਰੀਤ ਸਿੰਘ, ਮੈਡਮ ਕੰਚਨ ਤੇ ਕਰਮਦੀਪ ਸਿੰਘ ਸਚਦੇਵਾ ਦੀ ਅਗਵਾਈ ਹੇਠ ਬੱਚਿਆਂ ਵਲੋਂ ਮਜ਼ਦੂਰਾਂ ਦੀ ਮਹੱਤਤਾ 'ਤੇ ਇਕ ਨਾਟਕ 'ਮਿਹਨਤੀ ਮਜ਼ਦੂਰ' ਪੇਸ਼ ਕੀਤਾ ਗਿਆ | ਇਸ ਮੌਕੇ ਰਾਜੇਸ਼ ਕੁਮਾਰ ਤੇ ਸਤਨਾਮ ਸਿੰਘ ਨੇ ਮਜ਼ਦੂਰ ਦਿਵਸ 'ਤੇ ਬੱਚਿਆਂ ਤੋਂ ਕਵਿਤਾਵਾਂ ਵੀ ਸੁਣੀਆਂ | ਇਸ ਮੌਕੇ ਨਾਟਕ ਪੇਸ਼ ਕਰਨ ਵਾਲੇ ਬੱਚਿਆਂ ਦਾ ਸਨਮਾਨ ਮਹਿਮਾਨਾਂ ਤੇ ਸਟਾਫ਼ ਵਲੋਂ ਕੀਤਾ ਗਿਆ | ਇਸ ਮੌਕੇ ਮੈਡਮ ਸਰਬਜੀਤ ਕੌਰ, ਮੈਡਮ ਸੰਤੋਸ਼, ਮੈਡਮ ਅਮਨਦੀਪ ਕੌਰ ਅਵਤਾਰ ਰੇਡੀਓ, ਜਸਪਾਲ ਸਿੰਘ ਡੀ.ਪੀ.ਈ, ਮੈਡਮ ਜਸਬੀਰ ਕੌਰ, ਸੀ.ਐੱਚ.ਟੀ ਮੈਡਮ ਬਲਜੀਤ ਕੌਰ, ਸੁਪਰਵਾਈਜ਼ਰ ਜਸਵਿੰਦਰ ਕੌਰ, ਸੁਪਰਵਾਈਜ਼ਰ ਸ਼ਿੰਦਰਪਾਲ, ਸੁਪਰਵਾਈਜ਼ਰ ਰਜਿੰਦਰ ਕੌਰ, ਸੰਦੀਪ ਕੌਰ, ਆਸ਼ਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਲੇਬਰ ਡੇਅ ਅਤੇ ਪਿ੍ੰਸੀਪਲ ਡੇਅ ਵਿਸ਼ੇਸ਼ ਅੰਦਾਜ ਵਿੱਚ ਮਨਾਇਆ <br/> ਅਗਲੀ ਖ਼ਬਰ ਡੀ.ਐੱਸ.ਪੀ. ਬੱਲ ਨੇ ਨਸ਼ਿਆਂ ਦੇ ਸੌਦਾਗਰਾਂ ਤੇ ਮਾੜੇ ਅਨਸਰਾਂ ਨੂੰ ਪਾਈ ਨੱਥ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।