04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਮਾਡਲ ਟਾਊਨ ਵਿਚ ਨਾਜਾਇਜ਼ ਬਣਾਏ ਕੂੜੇ ਦੇ ਡੰਪ ਖਿਲਾਫ਼ ਪ੍ਰਦਰਸ਼ਨ <br/>

ਰੋਸ ਪ੍ਰਦਰਸ਼ਨ ਕਰਨ ਮੌਕੇ ਵਰਿੰਦਰ ਮਲਿਕ, ਜਸਵਿੰਦਰ ਸਿੰਘ ਸਾਹਨੀ, ਮਨਮੀਤ ਸਿੰਘ ਸੋਢੀ, ਦਵਿੰਦਰ ਸਿੰਘ ਸੋਢੀ ਤੇ ਹੋਰ | ਤਸਵੀਰ: ਜੀ. ਪੀ. ਸਿੰਘ <br/> 09-05-2026
ਜਲੰਧਰ, 8 ਮਈ (ਸ਼ਿਵ)-ਮਾਡਲ ਟਾਊਨ ਜਲੰਧਰ ਦੇ ਪਲਾਟ ਨੰਬਰ 185 'ਤੇ ਕੂੜਾ ਸੁੱਟਣ ਦੇ ਵਿਰੋਧ ਵਿਚ ਇਕ ਵੱਡਾ ਪ੍ਰਦਰਸ਼ਨ ਕੀਤਾ ਗਿਆ, ਜਿੱਥੇ ਕਈ ਸਾਲਾਂ ਤੋਂ ਚੱਲ ਰਹੇ ਗ਼ੈਰਕਾਨੰੂਨੀ ਕੂੜੇ ਦੇ ਡੰਪ ਨੇ ਪੂਰੇ ਇਲਾਕੇ ਨੂੰ ਗੰਭੀਰ ਸਿਹਤ ਸੰਕਟ ਵਿਚ ਧੱਕ ਦਿੱਤਾ ਹੈ¢ ਇਹ ਪ੍ਰਦਰਸ਼ਨ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ (ਰਜਿ.) ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲ ਕੇ ਕੀਤਾ ਗਿਆ¢ ਇਸ ਵਿਚ ਵਰਿੰਦਰ ਮਲਿਕ, ਜਸਵਿੰਦਰ ਸਿੰਘ ਸਾਹਨੀ, ਮਨਮੀਤ ਸਿੰਘ ਸੋਢੀ , ਮਹਿੰਦਰਜੀਤ ਸਿੰਘ , ਜਸਪ੍ਰੀਤ ਸਿੰਘ ਸੇਠੀ, ਐੱਚ. ਐਮ . ਹੁਰੀਆ, ਸਤਪਾਲ ਸਿੰਘ, ਅਮਨ ਸੇਤੀਆ, ਨਿਤੀਸ਼ ਭਗਤ, ਰਵਿੰਦਰ ਸਿੰਘ, ਦਵਿੰਦਰ ਸਿੰਘ ਸੋਢੀ, ਸੁਨੀਲ ਚੋਪੜਾ, ਜੀ. ਐੱਸ. ਚੋਪੜਾ, ਸ੍ਰੀਮਤੀ ਧੀਮਾਨ ਲਲਿਤ ਤਿੱ੍ਰਖਾ, ਜਗਦੀਪ ਸਿੰਘ ਨੰਦਾ, ਪ੍ਰਭਦੀਪ ਸਿੰਘ, ਐੱਸ. ਐੱਸ. ਸਮਲੋਕ ਸਮੇਤ ਕਈ ਪ੍ਰਮੁੱਖ ਨਾਗਰਿਕ ਸ਼ਾਮਲ ਹੋਏ¢ ਕÏਾਸਲਰ ਅਰੁਣਾ ਅਰੋੜਾ, ਮਾਰਕੀਟ ਪ੍ਰਧਾਨ ਰਾਜੀਵ ਦੁੱਗਲ ਅਤੇ ਹਰਜਾਪ ਸਿੰਘ ਸੰਘਾ ਵੀ ਇਸ ਪ੍ਰਦਰਸ਼ਨ ਵਿਚ ਮÏਜੂਦ ਸਨ¢ ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਦੀ ਪੂਰੀ ਨਾਕਾਮੀ 'ਤੇ ਗੰਭੀਰ ਸਵਾਲ ਉਠਾਏ ਕਿਉਂਕਿ ਬਾਰ-ਬਾਰ ਕੀਤੀਆਂ ਸ਼ਿਕਾਇਤਾਂ ਅਤੇ ਅਧਿਕਾਰਕ ਹੁਕਮਾਂ ਦੇ ਬਾਵਜੂਦ ਵੀ ਇੱਥੇ ਬਿਨਾਂ ਕਿਸੇ ਰੋਕਥਾਮ ਦੇ ਕੂੜਾ ਸੁੱਟਿਆ ਜਾ ਰਿਹਾ ਹੈ¢ ਇੱਥੋਂ ਆਉਂਦੀ ਭਿਆਨਕ ਬਦਬੂ, ਬਿਮਾਰੀਆਂ ਦਾ ਖ਼ਤਰਾ ਅਤੇ ਗੰਦਗੀ ਨੇ ਰਹਿਣ ਵਾਲਿਆਂ ਅਤੇ ਆਉਣ-ਜਾਣ ਵਾਲਿਆਂ ਲਈ ਹਾਲਤ ਬਹੁਤ ਹੀ ਖ਼ਰਾਬ ਕਰ ਦਿੱਤੀ ਹੈ¢

ਪਿਛਲੀ ਖ਼ਬਰ ਭਾਰਤ ਦੀ ਖੇਡ ਇੰਡਸਟਰੀ ਨੂੰ ਨਵੀ ਦਿਸ਼ਾ ਦੇਵੇਗੀ ਇੰਡੀਅਨ ਸਪੋਰਟਸ ਗੁਡਜ਼ ਐਕਸਪੋ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਉਦਯੋਗ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਰੰਧਾਵਾ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।