04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਡੀ. ਟੀ. ਐੱਫ਼. ਵਲੋਂ ਖੇਤਰੀ ਕਨਵੈਨਸ਼ਨਾਂ ਕਰਨ ਦਾ ਐਲਾਨ

ਅਜੀਤ ਡੈਸਕ 09-05-2026
ਜਲੰਧਰ, 8 ਮਈ (ਐੱਮ. ਐੱਸ. ਲੋਹੀਆ) — ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਦੀ ਸੂਬਾ ਸਕੱਤਰੇਤ ਵਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ 'ਚ ਇਕ ਅਹਿਮ ਮੀਟਿੰਗ ਹੋਈ, ਜਿਸ 'ਚ ਸਾਮਰਾਜੀ ਤਾਕਤਾਂ ਦੇ ਵੱਧ ਰਹੇ ਫ਼ੌਜਵਾਦ (ਮਿਲਟਰੀਜਮ) ਅਤੇ ਇਸ ਵਲੋਂ ਵਿਕਾਸਸ਼ੀਲ/ਘੱਟ ਵਿਕਸਿਤ ਦੇਸ਼ਾਂ 'ਤੇ ਕੀਤੇ ਜਾਂਦੇ ਸਿੱਧੇ/ਅਸਿੱਧੇ ਹਮਲਿਆਂ, ਖ਼ਾਸਕਰ ਔਰਤਾਂ, ਬੱਚਿਆਂ ਅਤੇ ਵਿਦਿਆਰਥੀਆਂ ਨੂੰ ਮਾਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ | ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਸੂਬਾ ਮੀਤ ਪ੍ਰਧਾਨਾਂ ਰਾਜੀਵ ਕੁਮਾਰ ਬਰਨਾਲਾ, ਗੁਰਪਿਆਰ ਸਿੰਘ ਕੋਟਲੀ, ਬੇਅੰਤ ਸਿੰਘ ਫੁੱਲੇਵਾਲ, ਜਗਪਾਲ ਸਿੰਘ ਬੰਗੀ ਅਤੇ ਹਰਜਿੰਦਰ ਸਿੰਘ ਵਡਾਲਾ ਬਾਂਗਰ ਨੇ ਕਿਹਾ ਕਿ ਲੰਘੀ 28 ਫਰਵਰੀ ਨੂੰ ਦੱਖਣੀ ਇਰਾਨ ਦੇ ਸ਼ਹਿਰ ਮਿਨਾਬ ਵਿਖੇ ਲੜਕੀਆਂ ਦੇ ਇਕ ਐਲੀਮੈਂਟਰੀ ਸਕੂਲ 'ਤੇ ਅਮਰੀਕੀ ਮਿਜ਼ਾਈਲ ਹਮਲੇ 'ਚ 168 ਦੇ ਕਰੀਬ ਬੱਚੀਆਂ ਅਤੇ 14 ਅਧਿਆਪਕਾਂ ਦਾ ਮਾਰੇ ਜਾਣ ਦੀ ਘਟਨਾ ਬਹੁਤ ਹੀ ਨਿੰਦਣਯੋਗ ਹੈ | ਜਥੇਬੰਦੀ ਨੇ ਇਸ ਹਮਲੇ 'ਚ ਮਾਰੇ ਗਏ ਬੱਚਿਆਂ ਤੇ ਬਾਕੀ ਲੋਕਾਂ ਪ੍ਰਤੀ ਸ਼ੋਕ ਮਤਾ ਪਾਸ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ | ਜਥੇਬੰਦੀ ਦੀ ਸੂਬਾ ਸਕੱਤਰੇਤ ਵਲੋਂ ਮਾਰੀਆਂ ਗਈਆਂ ਬੱਚੀਆਂ ਅਤੇ ਅਧਿਆਪਕਾਂ ਦੀ ਯਾਦ ਨੂੰ ਸਮਰਪਿਤ 2 ਜੂਨ 2026 ਨੂੰ ਜਲੰਧਰ ਤੇ 7 ਜੂਨ ਨੂੰ ਬਠਿੰਡਾ ਵਿਖੇ 'ਇਰਾਨ ਉੱਪਰ ਠੋਸੀ ਨਿਹੱਕੀ ਜੰਗ ਵਿਰੋਧ' ਖੇਤਰੀ ਕਨਵੈਨਸ਼ਨਾਂ ਕਰਨ ਦਾ ਫ਼ੈਸਲਾ ਕੀਤਾ ਹੈ | ਇਸ ਦੇ ਨਾਲ ਹੀ ਪੀੜਤਾਂ ਦੇ ਹੱਕ 'ਚ 'ਹਾਅ ਦਾ ਨਾਅਰਾ' ਮਾਰਨ ਦੀ ਰਿਵਾਇਤ ਨੂੰ ਕਾਇਮ ਰੱਖਦਿਆਂ ਨਿਹੱਕੀ ਜੰਗ ਦਾ ਸ਼ਿਕਾਰ ਹੋਏ ਇਰਾਨ ਦੇ ਸਕੂਲੀ ਬੱਚਿਆਂ ਤੇ ਅਧਿਆਪਕਾਂ ਦੇ ਪਰਿਵਾਰਾਂ ਲਈ ਡੀ.ਟੀ.ਐੱਫ. ਵਲੋਂ 'ਮਾਨਵੀ ਸਹਾਇਤਾ' ਇਕੱਤਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਮੌਕੇ ਫੈਡਰੇਸ਼ਨ ਦੇ ਜਨਰਲ ਸਕੱਤਰ ਡਾ. ਹਰਦੀਪ ਸਿੰਘ ਟੋਡਰਪੁਰ, ਡੀ.ਟੀ.ਐੱਫ. ਦੇ ਸੂਬਾਈ ਆਗੂ ਸੁਖਦੇਵ ਸਿੰਘ ਡਾਨਸੀਵਾਲ, ਕੁਲਵਿੰਦਰ ਸਿੰਘ ਜੋਸ਼ਨ, ਜਸਵਿੰਦਰ ਸਿੰਘ ਔਜਲਾ ਅਤੇ ਗੁਰਮੁੱਖ ਸਿੰਘ ਲੋਕਪ੍ਰੇਮੀ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਐਂਟੀ ਕ੍ਰਾਈਮ ਐਂਟੀ ਕੁਰੱਪਸ਼ਨ ਨੀਤੀ ਆਯੋਗ ਵਲੋਂ ਲੰਮਾ ਪਿੰਡ ਚੌਕ ਵਿਖੇ ਬੈਠਕ <br/> ਅਗਲੀ ਖ਼ਬਰ ਫੂਡ ਸੇਫਟੀ ਵਿਭਾਗ ਨੇ ਵੱਖ-ਵੱਖ ਥਾਵਾਂ ਤੋਂ ਦੁੱਧ ਦੇ 10 ਸੈਂਪਲ ਭਰੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।