16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਨਿਤਿਨ ਕੋਹਲੀ ਦੇ ਯਤਨਾਂ ਨਾਲ ਸ਼ੇਖਾਂ ਬਾਜ਼ਾਰ ਦੀਆਂ ਦੋਵਾਂ ਧਿਰਾਂ ਵਿਚਾਲੇ ਹੋਇਆ ਸਮਝੌਤਾ <br/>

ਅਜੀਤ ਡੈਸਕ 10-05-2026
ਜਲੰਧਰ, 9 ਮਈ (ਜਤਿੰਦਰ ਪੰਮੀ)-ਬੀਤੇ ਦਿਨ ਸ਼ੇਖਾਂ ਬਾਜ਼ਾਰ 'ਚ ਦੁਕਾਨਦਾਰਾਂ ਦੀਆਂ ਦੋ ਧਿਰਾਂ ਵਿਚਾਲੇ ਹੋਇਆ ਵਿਵਾਦ ਆਮ ਆਦਮੀ ਪਾਰਟੀ ਦੇ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਦੇ ਯਤਨਾਂ ਸਦਕ ਸੁਲਝ ਗਿਆ | ਕੋਹਲੀ ਨੇ ਦੋਵਾਂ ਧਿਰਾਂ ਨੂੰ ਆਪਣੇ ਦਫਤਰ ਬੁਲਾ ਕੇ ਆਪਸੀ ਗੱਲਬਾਤ ਰਾਹੀਂ ਸਮਝੌਤਾ ਕਰਵਾਇਆ | ਇਸ ਮਾਮਲੇ ਨਾਲ ਸੰਬੰਧਤ ਜਸਵਿੰਦਰ ਸਿੰਘ ਸਚਦੇਵਾ ਤੇ ਅਮਿਤ ਵਧਵਾ ਮੋਂਟੂ ਨੇ ਆਪਸੀ ਮਤਭੇਦ ਦੂਰ ਕਰਦੇ ਹੋਏ ਭਾਈਚਾਰੇ, ਅਮਨ-ਸ਼ਾਂਤੀ ਅਤੇ ਆਪਸੀ ਸਤਿਕਾਰ ਨਾਲ ਅੱਗੇ ਵੱਧਣ ਦਾ ਵਿਸ਼ਵਾਸ ਪ੍ਰਗਟਾਇਆ | ਕੋਹਲੀ ਨੇ ਕਿਹਾ ਕਿ ਸਮਾਜ ਵਿੱਚ ਪੈਦਾ ਹੋਣ ਵਾਲੇ ਹਰ ਵਿਵਾਦ ਦਾ ਹੱਲ ਗੱਲਬਾਤ, ਸਮਝਦਾਰੀ ਅਤੇ ਆਪਸੀ ਸਹਿਮਤੀ ਨਾਲ ਹੀ ਸੰਭਵ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਤੇ ਇਲਾਕੇ ਵਿੱਚ ਭਾਈਚਾਰੇ ਦਾ ਮਾਹੌਲ ਬਣਾਈ ਰੱਖਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ | ਉਨ੍ਹਾਂ ਦੋਵੇਂ ਧਿਰਾਂ ਨੂੰ ਸਮਝਦਾਰੀ ਨਾਲ ਮਾਮਲਾ ਸੁਲਝਾਉਣ ਲਈ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਫੈਸਲੇ ਸਮਾਜ 'ਚ ਏਕਤਾ ਅਤੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦੇ ਹਨ | ਇਸ ਮੌਕੇ ਕੈਬਿਨੇਟ ਮੰਤਰੀ ਮੋਹਿੰਦਰ ਭਗਤ, ਮੇਅਰ ਵਿਨੀਤ ਧੀਰ ਤੇ ਚੇਅਰਮੈਨ ਚੰਦਨ ਗਰੇਵਾਲ ਨੇ ਵੀ ਦੋਵੇਂ ਧਿਰਾਂ ਨੂੰ ਸਮਝਾ ਕੇ ਅਤੇ ਆਪਸੀ ਗੱਲਬਾਤ ਰਾਹੀਂ ਮਾਮਲੇ ਨੂੰ ਸ਼ਾਂਤੀਪੂਰਨ ਢੰਗ ਨਾਲ ਖਤਮ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ | ਉਨ੍ਹਾਂ ਦੇ ਯਤਨਾਂ ਨਾਲ ਦੋਵੇਂ ਧਿਰਾਂ ਵਿਚਕਾਰ ਸਹਿਮਤੀ ਬਣੀ ਅਤੇ ਵਿਵਾਦ ਦਾ ਸੁਖਦ ਹੱਲ ਨਿਕਲਿਆ | ਇਸ ਮੌਕੇ ਸਮੀਰ ਮਰਵਾਹਾ, ਨਿਖਿਲ ਅਰੋੜਾ, ਕੌਂਸਲਰ ਜਤਿਨ ਗੁਲਾਟੀ, ਕੌਂਸਲਰ ਸ਼ੈਰੀ ਚੱਢਾ, ਕੌਂਸਲਰ ਰੋਨੀ, ਕੌਂਸਲਰ ਬੰਟੀ ਨੀਲਕੰਠ, ਹਰਪਾਲ ਚੱਢਾ, ਕੌਂਸਲਰ ਸ਼ਵਿਮ ਸ਼ਰਮਾ, ਜਸਪ੍ਰੀਤ ਰਿੰਪੀ, ਸਾਬਕਾ ਡਿਪਟੀ ਮੇਅਰ ਸਿਮਰਨਜੀਤ ਬੰਟੀ, ਬੰਟੂ ਸਭਰਵਾਲ, ਨਾਨੂ ਅਰੋੜਾ, ਕਮਲ ਸੇਠ, ਪੰਕਜ ਚੱਢਾ, ਅਮਿਤ ਕੁਮਾਰ, ਆਤਿਸ਼ ਅਰੋੜਾ, ਨਾਨੂ ਏਕਜੋਤ, ਰਾਜੇਸ਼ ਅਰੋੜਾ, ਗੌਰਵ ਅਰੋੜਾ, ਕਪਿਲ, ਰੌਕੀ ਅਤੇ ਕਰਨ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ |

ਪਿਛਲੀ ਖ਼ਬਰ ਲੋਕ ਅਦਾਲਤ 'ਚ 23 ਸਾਲ ਪੁਰਾਣਾ ਕੇਸ ਹੋਇਆ ਹੱਲ, ਐੱਨ.ਆਰ.ਆਈ. ਦੀ ਜ਼ਮੀਨ 'ਤੇ ਪੰਚਾਇਤ ਨੇ ਕੀਤਾ ਸੀ ਕਬਜ਼ਾ <br/> ਅਗਲੀ ਖ਼ਬਰ ਦਿਹਾਤੀ ਪੁਲਿਸ ਵਲੋਂ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਚਲਾਈ ਰਾਤਰੀ ਚੈਕਿੰਗ ਮੁਹਿੰਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।