16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਯੁਵਾ ਜੋਸ਼ ਤੇ ਰਾਸ਼ਟਰ ਭਗਤੀ ਦੇ ਸੰਦੇਸ਼ ਨਾਲ ਵਿਸ਼ਾਲ ਯੁਵਾ ਮੈਰਾਥਨ ਅੱਜ

ਅਜੀਤ ਡੈਸਕ 10-05-2026
ਜਲੰਧਰ, 9 ਮਈ (ਡਾ. ਜਤਿੰਦਰ ਸਾਬੀ)-ਰਾਸ਼ਟਰੀ ਸਵੈ ਸੇਵਕ ਸੰਘ ਦੀ ਮਾਡਲ ਟਾਊਨ ਇਕਾਈ ਵਲੋਂ 10 ਮਈ ਨੂੰ ਸਵੇਰੇ 6 ਤੋਂ 8 ਵਜੇ ਤੱਕ ਯੁਵਾ ਸੰਮੇਲਨ ਦੇ ਤਹਿਤ ਇਕ ਵਿਸ਼ਾਲ ਯੁਵਾ ਮੈਰਾਥਨ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸ ਮੈਰਾਥਨ ਦਾ ਮੁੱਖ ਉਦੇਸ਼ ਯੁਵਾ ਜੋਸ਼-ਰਾਸ਼ਟਰ ਦੀ ਸੋਚ ਦੇ ਸੰਦੇਸ਼ ਨੂੰ ਮਜਬੂਤ ਕਰਨਾ ਹੈ, ਤਾਂ ਜੋ ਦੇਸ਼ ਦੇ ਯੁਵਾ ਆਪਣੀ ਪ੍ਰਤਿਭਾ ਅਤੇ ਸਮਰੱਥਾ ਅਨੁਸਾਰ ਭਾਰਤ ਦੇ ਵਿਕਾਸ ਵਿਚ ਯੋਗਦਾਨ ਪਾ ਸਕੇ ਅਤੇ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਵਲ ਅੱਗੇ ਲੈ ਕੇ ਜਾਇਆ ਜਾ ਸਕੇ | ਇਸ ਮੈਰਾਥਨ ਦੌੜ ਲਈ ਆਨ ਲਾਈਨ ਰਜਿਸ਼ਟ੍ਰੇਸ਼ਨ ਦੀ ਵਿਵਸਥਾ ਕੀਤੀ ਗਈ ਹੈ ਤੇ ਇਸ ਦੀ ਕੋਈ ਫੀਸ ਵੀ ਨਹੀ ਹੋਵੇਗੀ ਤੇ ਇਹ ਪੂਰੀ ਤਰਾਂ ਨਾਲ ਫਰੀ ਹੋਵੇਗੀ | ਇਸ ਮੈਰਾਥਨ ਪੂਰੀ ਕਰਨ ਵਾਲੇ 500 ਨੌਜੁਆਨਾਂ ਤਗਮੇ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਤੇ ਸਭ ਤੋਂ ਪਹਿਲਾਂ ਪੁੱਜਣ ਵਾਲੇ ਹਿੱਸਾ ਲੈਣ ਵਾਲੇ 500 ਦੌੜਾਕਾਂ ਨੂੰ ਮੁਫਤ ਟੀ.ਸ਼ਰਟਾਂ ਵੀ ਦਿੱਤੀਆਂ ਜਾਣਗੀਆਂ | ਇਹ ਮੈਰਥਾਨ ਦੌੜ ਸ਼ਿਵਾਨੀ ਪਾਰਕ ਤੋਂ ਸ਼ੁਰੂ ਹੋ ਕੇ ਸ਼੍ਰੀ ਗੁਰਦੁਆਰਾ ਸਾਹਿਬ ਮਾਡਲ ਟਾਊਨ ਤੋਂ ਸ਼੍ਰੀ ਗੁਰੂ ਅਮਰਦਾਸ ਸਾਹਿਬ ਚੌਂਕ, ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ, ਚੁਨਮੁਨ ਚੌਂਕ ਰੈਡ ਲਾਈਟ ਤੋਂ ਹੰੁਦੀ ਹੋਈ ਗੀਤਾ ਮੰਦਰ ਮਾਡਲ ਟਾਊਨ ਤੋਂ ਨਿੱਕੂ ਪਾਰਕ ਹੁੰਦੀ ਹੋਈ ਵਾਪਸ ਸ਼ਿਵਾਨੀ ਪਾਰਕ ਵਿਖੇ ਸਮਾਪਤ ਹੋਵੇਗੀ | ਇਸ ਮੈਰਾਥਨ ਦਾ ਮੁੱਖ ਮਕਸਦ ਨੌਜੁਆਨਾਂ ਨੂੰ ਸਿਹਤ, ਫਿਟਨੈਸ ਤੇ ਰਾਸ਼ਟਰ ਸੇਵਾ ਨਾਲ ਜੋੜਨਾ ਹੈ | ਇਸ ਮੈਰਾਥਨ ਨੂੰ ਸਫਲ ਬਣਾਉਣ ਦੇ ਲਈ ਬੈਠਕ 'ਚ ਪ੍ਰਮੋਦ ਕਾਲੀਆ, ਰਾਕੇਸ਼ ਕਪੂਰ, ਰਾਕੇਸ਼ ਸ਼ਰਮਾਂ, ਗੌਰਵ ਢੱਲ, ਅੰਕੁਰ ਜੈਨ, ਡਾ ਰੱਜਤ ਸਰੀਨ, ਈਸ਼ਾਨ ਕਾਲੀਆ, ਗੋਰੀਸ਼, ਸੰਜੀਵ ਕੁਮਾਰ, ਰਕਸ਼ਿਤ ਤੇ ਹੋਰ ਸਾਰੇ ਮੈਂਬਰ ਹਾਜਰ ਸਨ | ਇਸ ਮੌਕੇ ਤੇ ਇਸ ਦੀਆਂ ਤਿਆਰੀਆਂ ਸਬੰੰਧੀ ਚਰਚਾ ਵੀ ਕੀਤੀ ਗਈ |
ਪਿਛਲੀ ਖ਼ਬਰ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਚੈਰੀਟੇਬਲ ਅਤੇ ਐਜੂਕੇਸ਼ਨਲ ਸੁਸਾਇਟੀ ਵਲੋਂ ਰੁੱਖ ਲਗਾਏ ਅਗਲੀ ਖ਼ਬਰ 100 ਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।