16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਇੰਨੋਸੈਂਟ ਹਾਰਟਸ ਸਕੂਲ 'ਚ ਪਿਆਰ, ਸਤਿਕਾਰ ਨਾਲ ਮਨਾਇਆ 'ਮਾਂ ਦਿਵਸ'

ਅਜੀਤ ਡੈਸਕ 10-05-2026


ਜਲੰਧਰ, 9 ਪਵਨ ਖਰਬੰਦਾ)-ਇੰਨੋਸੈਂਟ ਹਾਰਟਸ ਸਕੂਲ ਦੇ ਸਾਰੇ ਪੰਜਾਂ ਸਕੂਲਾਂ 'ਚ ਮਦਰਜ਼ ਡੇ ਬੜੇ ਉਤਸ਼ਾਹ, ਪਿਆਰ ਅਤੇ ਖੁਸ਼ੀ ਨਾਲ ਮਨਾਇਆ ਗਿਆ | ਇਸ ਮੌਕੇ ਪ੍ਰੀ-ਪ੍ਰਾਈਮਰੀ ਤੋਂ ਲੈ ਕੇ ਸੀਨੀਅਰ ਕਲਾਸਾਂ ਤੱਕ ਦੇ ਵਿਦਿਆਰਥੀਆਂ ਲਈ ਵੱਖ-ਵੱਖ ਭਾਵਨਾਤਮਕ ਅਤੇ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ | ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਅਤੇ ਅਭਿਭਾਵਕਾਂ ਪ੍ਰਤੀ ਪਿਆਰ, ਸਤਿਕਾਰ ਅਤੇ ਕਿ੍ਤਗਤਾ ਪ੍ਰਗਟ ਕੀਤੀ | ਨੰਨ੍ਹੇ-ਮੁੰਨੇ੍ਹ ਵਿਦਿਆਰਥੀਆਂ ਨੇ ਆਪਣੀਆਂ ਉਂਗਲੀਆਂ ਦੇ ਨਿਸ਼ਾਨਾਂ ਨਾਲ ਸੁੰਦਰ ਕਾਰਡ ਤਿਆਰ ਕਰਕੇ ਆਪਣੀਆਂ ਮਾਵਾਂ ਨੂੰ ਸਮਰਪਿਤ ਕੀਤੇ | ਬੱਚਿਆਂ ਵੱਲੋਂ ਬਣਾਏ ਗਏ ਇਹ ਹੱਥੋਂ ਤਿਆਰ ਤੋਹਫ਼ੇ ਮਾਵਾਂ ਪ੍ਰਤੀ ਉਨ੍ਹਾਂ ਦੇ ਨਿਸ਼ਕਪਟ ਪਿਆਰ ਅਤੇ ਸਨੇਹ ਦਾ ਪ੍ਰਤੀਕ ਬਣੇ | ਇਸ ਗਤੀਵਿਧੀ ਦਾ ਉਦੇਸ਼ ਬੱਚਿਆਂ ਵਿੱਚ ਪਿਆਰ, ਆਭਾਰ ਅਤੇ ਸਤਿਕਾਰ ਦੀ ਭਾਵਨਾ ਵਿਕਸਿਤ ਕਰਨਾ ਸੀ | ਪਹਿਲੀ ਅਤੇ ਦੂਸਰੀ ਕਲਾਸ ਦੇ ਵਿਦਿਆਰਥੀਆਂ ਨੇ 'ਸੈਲੀਬ੍ਰੇਸ਼ਨ ਆਫ ਇਟਰਨਲ ਬਾਂਡ' ਵਿਸ਼ੇ ਹੇਠ 'ਲੈਟਰਜ਼ ਫਾਰ ਮੌਮ' ਗਤੀਵਿਧੀ ਵਿੱਚ ਭਾਗ ਲੈਂਦੇ ਹੋਏ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਰਾਹੀਂ ਪ੍ਰਗਟ ਕੀਤਾ | ਤੀਸਰੀ ਅਤੇ ਚੌਥੀ ਕਲਾਸ ਦੇ ਵਿਦਿਆਰਥੀਆਂ ਨੇ 'ਗ੍ਰੈਟੀਟਿਊਡ/ਆਭਾਰ' ਗਤੀਵਿਧੀ ਵਿੱਚ ਭਾਗ ਲਿਆ ਅਤੇ ਵਿਸ਼ੇ 'ਤੇ ਸੁੰਦਰ ਕਵਿਤਾਵਾਂ ਦਾ ਪਾਠ ਕੀਤਾ | ਇਸ ਗਤੀਵਿਧੀ ਨੇ ਬੱਚੇ ਦੇ ਜੀਵਨ ਵਿੱਚ ਮਾਂ ਦੀ ਪਹਿਲੀ ਅਧਿਆਪਕ ਅਤੇ ਮਾਰਗਦਰਸ਼ਕ ਵਜੋਂ ਭੂਮਿਕਾ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਦਰਸਾਇਆ | ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੇ ਫੁੱਲਾਂ ਦੀਆਂ ਕਲਾਕਿ੍ਤੀਆਂ ਅਤੇ ਪੇਪਰ ਬੁਕੇ ਤਿਆਰ ਕਰਕੇ ਆਪਣੀ ਰਚਨਾਤਮਿਕਤਾ ਦਾ ਪ੍ਰਦਰਸ਼ਨ ਕੀਤਾ ਅਤੇ ਆਪਣੀਆਂ ਮਾਵਾਂ ਨਾਲ ਭਾਵਨਾਤਮਕ ਜੁੜਾਅ ਨੂੰ ਹੋਰ ਮਜ਼ਬੂਤ ਕੀਤਾ | ਉਨ੍ਹਾਂ ਦੇ ਯਤਨਾਂ ਵਿੱਚ ਮਾਵਾਂ ਪ੍ਰਤੀ ਡੂੰਘਾ ਪਿਆਰ ਅਤੇ ਸਤਿਕਾਰ ਸਪਸ਼ਟ ਦਿਖਾਈ ਦਿੱਤਾ | ਇਸ ਦੌਰਾਨ ਬਾਕੀ ਜਮਾਤਾ ਦੇ ਵਿਦਿਆਰਥੀਆਂ ਨੇ ਵੀ ਵੱਖ ਵੱਖ ਗਤੀਵੀਧੀਆਂ 'ਚ ਹਿੱਸਾ ਲਿਆ | ਇਨ੍ਹਾਂ ਗਤੀਵਿਧੀਆਂ ਨੇ ਪੂਰੇ ਸਕੂਲੀ ਮਾਹੌਲ ਨੂੰ ਭਾਵਨਾਵਾਂ, ਖੁਸ਼ੀ ਅਤੇ ਕਿ੍ਤਜਤਾ ਨਾਲ ਭਰ ਦਿੱਤਾ ਅਤੇ ਮਾਤਾ-ਪਿਤਾ ਅਤੇ ਬੱਚਿਆਂ ਵਿਚਕਾਰ ਅਟੁੱਟ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਇਆ |


ਪਿਛਲੀ ਖ਼ਬਰ ਗਰਮੀ ਦੀਆਂ ਛੁੱਟੀਆਂ 'ਚ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਬੱਚਿਆਂ ਅਤੇ ਨੌਜਵਾਨਾਂ ਲਈ ਵਿਸ਼ੇਸ਼ ਗੁਰਮਤਿ ਕੈ... ਅਗਲੀ ਖ਼ਬਰ ਆਕਾਸ਼ਵਾਣੀ ਨੇ 90 ਸਾਲਾ ਜਸ਼ਨਾਂ ਤਹਿਤ ਵਾਕਾਥੌਨ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।