17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਲੋਹੀਆਂ ਦੇ ਨਵੇਂ ਥਾਣਾ ਮੁਖੀ ਸੁਖਜਿੰਦਰ ਸਿੰਘ ਨੇ ਚਾਰਜ ਸੰਭਾਲਿਆ

ਅਜੀਤ ਡੈਸਕ 10-05-2026
ਲੋਹੀਆਂ ਖਾਸ, 9 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਥਾਣਾ ਲੋਹੀਆਂ 'ਚ ਨਵੇਂ ਨਿਯੁਕਤ ਹੋਏ ਐੱਸ.ਐੱਚ.ਓ. ਸੁਖਜਿੰਦਰ ਸਿੰਘ ਨੇ ਅੱਜ ਥਾਣਾ ਲੋਹੀਆਂ ਖਾਸ 'ਚ ਮੀਡੀਆ ਨਾਲ ਮੀਟਿੰਗ ਕੀਤੀ | ਉਨ੍ਹਾਂ ਆਪਣੀ ਪਹਿਲੀ ਮਿਲਣੀ ਮੌਕੇ ਜਿਥੇ ਪੱਤਰਕਾਰਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਉਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ 'ਚ ਦਿੰਦਿਆਂ ਕਿਹਾ ਕਿ ਸ਼ਹਿਰ 'ਚ ਮਾੜੀ ਆਵਾਜਾਈ ਸਮੱਸਿਆ ਨੂੰ ਸੁਖਾਲਾ ਬਣਾਉਣ ਲਈ ਈ.ਓ. ਨਗਰ ਪੰਚਾਇਤ ਲੋਹੀਆਂ ਖਾਸ ਨਾਲ ਮੀਟਿੰਗ ਤੋਂ ਬਾਅਦ ਇੱਕ ਤੈਹ ਹੱਦ ਤੱਕ ਮੇਨ ਰੋਡ (ਬਜ਼ਾਰ) 'ਚ ਪੀਲੀ ਪੱਟੀ ਲਗਾ ਦਿੱਤੀ ਜਾਵੇਗੀ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਲੋਹੀਆਂ ਸ਼ਹਿਰ 'ਚ ਮਾੜੇ ਅਨਸਰਾਂ ਤੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਤਿਆਰ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਨਾ ਹੀ ਕੋਈ ਅਜਿਹੇ ਵਿਅਕਤੀ ਦੀ ਮਦਦ ਲਈ ਮੇਰੇ ਪਾਸ ਆਵੇ | ਇਸ ਮੌਕੇ ਮੀਡੀਆ ਕਰਮੀਆਂ 'ਚ ਸੁਰਜੀਤ ਸਿੰਘ ਜੰਮੂ, ਹਰਸ਼ ਜੀ, ਸੁਭਾਸ਼ ਸੱਦੀ, ਬਲਵਿੰਦਰ ਸਿੰਘ ਵਿੱਕੀ, ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ, ਪ੍ਰੀਤਮ ਸਿੰਘ ਪ੍ਰੀਤ, ਸਵਰਨ ਸਿੰਘ ਚੰਦੀ, ਹਰਜਿੰਦਰ ਸਿੰਘ ਬੱਬੂ ਅਤੇ ਰਾਜੀਵ ਕੁਮਾਰ ਬੱਬੂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਚੈਰੀਟੇਬਲ ਅਤੇ ਐਜੂਕੇਸ਼ਨਲ ਸੁਸਾਇਟੀ ਵੱਲੋਂ ਰੁੱਖ ਲਗਾਏ ਅਗਲੀ ਖ਼ਬਰ ਜਦੋਂ ਪੰਜਾਬ ਦੇ ਸੂਰਮੇ ਅਤੇ ਯੋਧਿਆਂ ਨੂੰ ਸਮਰਪਿਤ ਕੀਤੀਆਂ ਚੈਂਪੀਅਨਸ਼ਿਪ ਦੀਆਂ ਟਰਾਫੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।