17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਚੰਨ ਗੁਰਾਇਆ ਵਾਲਾ ਦੀ ਅੰਤਿਮ ਅਰਦਾਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਪੁੱਜ ਕੇ ਉਨ੍ਹਾਂ ਦੀ ਯਾਦਗਾਰ ਬਣਾਉਣ ਦਾ ਐਲਾਨ ਕਰਨ-ਸੁਖਦੇਵ ਨਿਰਮੋਹੀ

ਅਜੀਤ ਡੈਸਕ 10-05-2026
ਗੁਰਾਇਆ,9ਮਈ (ਬਲਵਿੰਦਰ ਸਿੰਘ)-ਪੰਜਾਬੀ ਸਾਹਿਤ ਸਭਾ ਗੁਰਾਇਆ ਦੀ ਮੀਟਿੰਗ ਮਾਸਟਰ ਸੁਖਦੇਵ ਨਿਰਮੋਹੀ ਦੀ ਪ੍ਰਧਾਨਗੀ ਹੇਠ ਇੱਥੇ ਹੋਈ | ਇਸ ਮੀਟਿੰਗ ਵਿਚ ਉੱਘੇ ਗੀਤਕਾਰ ਚੰਨ ਗੁਰਾਇਆ ਵਾਲਾ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਸਭਾ ਦੇ ਪ੍ਰਧਾਨ ਸੁਖਦੇਵ ਨਿਰਮੋਹੀ ਨੇ ਇਸ ਮੌਕੇ ਮੰਗ ਕੀਤੀ ਕਿ 17 ਮਈ ਚੰਨ ਗੁਰਾਇਆ ਵਾਲਾ ਦੀ ਅੰਤਿਮ ਅਰਦਾਸ ਮੌਕੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਜ਼ਰੂਰ ਸ਼ਾਮਲ ਹੋਣ ਅਤੇ ਚੰਨ ਗੁਰਾਇਆ ਵਾਲਾ ਦੀ ਵੱਡੀ ਯਾਦਗਾਰ ਗੁਰਾਇਆ ਵਿਚ ਬਣਾਉਣ ਦਾ ਐਲਾਨ ਕਰਨ | ਇਹੀ ਚੰਨ ਗੁਰਾਇਆ ਵਾਲਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਖ਼ੁਦ ਕਲਾਕਾਰ ਹਨ,ਜਦਕਿ ਚੰਨ ਗੁਰਾਇਆ ਵਾਲਾ ਹਮੇਸ਼ਾ ਹੀ ਕਲਾਕਾਰਾਂ ਨੂੰ ਸਿਖਰ 'ਤੇ ਪਹੰੁਚਾਉਣ ਲਈ ਵਧੀਆ ਗੀਤ ਲਿਖ ਕੇ ਦਿੰਦੇ ਰਹੇ ਹਨ ਜਿਨ੍ਹਾਂ ਸਦਕਾ ਅਨੇਕਾਂ ਕਲਾਕਾਰ ਹਿੱਟ ਹੀ ਨਹੀਂ ਸਗੋਂ ਸੁਪਰ ਹਿੱਟ ਹੋਏ ਹਨ | ਮੀਟਿੰਗ ਵਿਚ ਡਾ. ਕਿਸ਼ੋਰ ਕੁਮਾਰ ਲਾਹੜ,ਅਸ਼ਵਨੀ ਅਣਜਾਣ,ਅਮਰੀਕ ਸਿੰਘ ਮਦਹੋਸ਼,ਰਾਮ ਪ੍ਰਕਾਸ਼ ਟੋਨੀ,ਚਰਨਜੀਤ ਅੱਟਾ,ਸੋਹਣ ਸਿੰਘ ਭਿੰਡਰ ਪਟਵਾਰੀ,ਕੁਲਵੰਤ ਸਿੰਘ ਸੱਗੂ ਅਤੇ ਹੋਰ ਹਾਜ਼ਰ ਸਨ | ਇਸ ਮੌਕੇ ਸਮੂਹ ਮੈਂਬਰਾਂ ਵਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |

ਪਿਛਲੀ ਖ਼ਬਰ 12 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗਿ੍ਫ਼ਤਾਰ <br/> ਅਗਲੀ ਖ਼ਬਰ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਚੈਰੀਟੇਬਲ ਅਤੇ ਐਜੂਕੇਸ਼ਨਲ ਸੁਸਾਇਟੀ ਵੱਲੋਂ ਰੁੱਖ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।