ਜਲੰਧਰ, 10 ਮਈ (ਸ਼ਿਵ)-ਪਿਛਲੇ ਸਾਲ ਪਾਣੀ, ਸੀਵਰੇਜ ਦੇ ਚਾਰਜਿਜ਼ ਵਸੂਲਣ ਦੇ ਮਾਮਲੇ ਵਿਚ ਇਕ ਸ਼ਿਕਾਇਤ ਮਿਲਣ 'ਤੇ ਵਿਜੀਲੈਂਸ ਬਿਊਰੋ ਦੀ ਇਕ ਟੀਮ ਨੇ 66 ਫੁੱਟੀ ਰੋਡ 'ਤੇ ਪੁੱਜ ਕੇ ਜਿਸ ਮਾਮਲੇ ਦੀ ਜਾਂਚ ਕੀਤੀ ਸੀ ਗਈ ਸੀ ਤੇ ਦੋਸ਼ ਲਗਾਏ ਗਏ ਸਨ ਕਿ ਉਸ ਮਾਮਲੇ ਵਿਚ ਨਗਰ ਨਿਗਮ ਵਲੋਂ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਦੀ ਪੂਰੀ ਵਸੂਲੀ ਨਹੀਂ ਕੀਤੀ ਜਾ ਰਹੀ ਹੈ ਜਿਸ ਕਰਕੇ ਓ.ਐਂਡ.ਐਮ. ਸ਼ਾਖਾ ਦੀ ਵਸੂਲੀ 'ਤੇ ਇਸ ਦਾ ਸਿੱਧਾ ਅਸਰ ਪੈ ਰਿਹਾ ਹੈ | 66 ਫੁੱਟੀ ਰੋਡ ਸਮੇਤ ਹੋਰ ਵੀ ਕਈ ਕਾਲੋਨੀਆਂ ਤੋਂ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਬਾਰੇ ਵਸੂਲੀ ਕਰਨ ਦਾ ਮਾਮਲਾ ਵਿਜੀਲੈਂਸ ਬਿਊਰੋ ਦੇ ਕੋਲ ਪੁੱਜਾ ਸੀ | ਸਾਲ 2021 ਵਿਚ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਪੁੱਡਾ ਵਲੋਂ ਇਕ ਦਰਜਨ ਤੋਂ ਜ਼ਿਆਦਾ ਕਾਲੋਨੀਆਂ ਪਾਸ ਕੀਤੀਆਂ ਗਈਆਂ ਸੀ | ਉਕਤ ਕਾਲੋਨੀਆਂ ਨੂੰ ਫੋਲੜੀਵਾਲ ਟਰੀਟਮੈਂਟ ਪਲਾਂਟ ਨਾਲ ਜੋੜਨ ਲਈ ਸੀਵਰ ਪਾਈਪ ਵਿਛਾਈ ਗਈ ਸੀ | ਵਿਜੀਲੈਂਸ ਬਿਊਰੋ ਕੋਲ ਇਹ ਸ਼ਿਕਾਇਤ ਪੁੱਜੀ ਸੀ ਜਿਸ ਵਿਚ ਦੋਸ਼ ਲਗਾਏ ਗਏ ਸਨ ਕਿ ਇਨ੍ਹਾਂ ਕਾਲੋਨੀਆਂ ਵਿਚ ਨਾ ਤਾਂ ਅਜੇ ਤੱਕ ਪਾਣੀ ਸੀਵਰ ਦੇ ਬਿੱਲ ਵਸੂਲ ਕੀਤੇ ਗਏ ਹਨ ਨਾ ਨਹੀਂ ਨਿਗਮ ਨੇ ਤਿੰਨ ਸਾਲਾਂ ਵਿਚ ਸੀਵਰੇਜ ਸ਼ੇਅਰਿੰਗ ਚਾਰਜ ਦਾ ਹਿਸਾਬ ਕਰਕੇ ਜੇ.ਡੀ. ਏ. ਤੋਂ ਵਸੂਲੀ ਲਈ ਕੋਈ ਕਾਰਵਾਈ ਕੀਤੀ ਗਈ ਹੈ | ਜਦੋਂ ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਇਹ ਮਾਮਲਾ ਤੂਲ ਫੜ ਗਿਆ ਸੀ ਤਾਂ ਉਸ ਵੇਲੇ ਦਾਅਵਾ ਕੀਤਾ ਗਿਆ ਸੀ ਕਿ ਇਨ੍ਹਾਂ ਕਾਲੋਨੀਆਂ ਸਮੇਤ 85 ਕਾਲੋਨੀਆਂ ਦੀ ਆਈ.ਡੀ. ਬਣਾਈ ਜਾਣੀ ਹੈ, ਉਸ ਤੋਂ ਬਾਅਦ ਇਨ੍ਹਾਂ ਤੋਂ ਪਾਣੀ ਸੀਵਰੇਜ ਦੇ ਬਿੱਲਾਂ ਦੀ ਵਸੂਲੀ ਕੀਤੀ ਜਾਣੀ ਹੈ ਪਰ ਉਕਤ ਵਸੂਲੀ ਟੀਮ ਵਲੋਂ ਅਜੇ ਤੱਕ ਇਨ੍ਹਾਂ ਤੋਂ ਕੀਤੀ ਗਈ ਵਸੂਲੀ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਵਿਜੀਲੈਂਸ ਬਿਊਰੋ ਨੇ ਜਿਨ੍ਹਾਂ ਕਾਲੋਨੀਆਂ ਤੋਂ ਪਾਣੀ ਸੀਵਰੇਜ ਸਮੇਤ ਹੋਰ ਚਾਰਜਿਜ਼ ਵਸੂਲੇ ਜਾਣ ਦੇ ਦੋਸ਼ਾਂ ਬਾਰੇ ਜਾਂਚ ਕੀਤੀ ਸੀ ਤਾਂ ਉਸ ਵਿਚ ਨਿਗਮ ਵਲੋਂ ਅਜੇ ਤੱਕ ਕਿੰਨੀ ਵਸੂਲੀ ਕੀਤੀ ਗਈ ਹੈ | ਦੱਸਿਆ ਜਾਂਦਾ ਹੈ ਕਿ ਲੰਬੇ ਸਮੇਂ ਤੋਂ ਨਿਗਮ ਦੇ ਵਿਭਾਗ ਨੂੰ ਤਾਂ ਇਹੋ ਸਮਝ ਨਹੀਂ ਆ ਰਿਹਾ ਹੈ ਕਿ ਜਿਨ੍ਹਾਂ ਕਾਲੋਨੀਆਂ ਤੋਂ ਨਿਗਮ ਨੂੰ ਅਜੇ ਤੱਕ ਪੂਰੇ ਚਾਰਜਿਜ਼ ਦੀ ਅਦਾਇਗੀ ਨਹੀਂ ਹੋ ਰਹੀ ਹੈ, ਉਨ੍ਹਾਂ ਤੋਂ ਕਿੰਨੀ ਵਸੂਲੀ ਕੀਤੀ ਜਾਣੀ ਹੈ | ਉਂਝ ਇਸ ਮਾਮਲੇ ਵਿਚ ਮੇਅਰ ਵਨੀਤ ਧੀਰ ਦੇ ਨੋਟਿਸ ਵਿਚ ਮਾਮਲਾ ਆਉਣ ਤੋਂ ਬਾਅਦ ਉਨ੍ਹਾਂ ਨੇ ਇਸ ਤਰਾਂ ਦੀਆਂ ਕਾਲੋਨੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਤੋਂ ਬਣਦੀ ਕਰੋੜਾਂ ਰੁਪਏ ਦੀ ਪਾਣੀ ਅਤੇ ਸੀਵਰੇਜ ਸਮੇਤ ਚਾਰਜਿਜ਼ ਦੀ ਵਸੂਲੀ ਕਰਨ ਦੀ ਹਦਾਇਤ ਦਿੱਤੀ ਸੀ ਪਰ ਅਜੇ ਤੱਕ ਇਸ ਮਾਮਲੇ ਵਿਚ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ ਜਿਸ ਸ਼ਿਕਾਇਤ ਦੇ ਆਧਾਰ 'ਤੇ ਵਿਜੀਲੈਂਸ ਬਿਊਰੋ ਦੀ ਟੀਮ ਜਾਂਚ ਕਰਨ ਲਈ ਗਈ ਸੀ, ਉਸ ਮਾਮਲੇ ਵਿਚ ਕਾਲੋਨੀਆਂ ਤੋਂ ਨਿਗਮ ਨੂੰ ਪਾਣੀ,. ਸੀਵਰੇਜ ਤੇ ਹੋਰ ਚਾਰਜਿਜ਼ ਦੀ ਕਿੰਨੀ ਵਸੂਲੀ ਹੋ ਰਹੀ ਹੈ |
66 ਫੁੱਟੀ ਰੋਡ 'ਤੇ ਨਗਰ ਨਿਗਮ ਨੇ ਕਈਆਂ ਤੋਂ ਕਰਨੀ ਹੈ ਪਾਣੀ, ਸੀਵਰੇਜ ਦੇ ਕਰੋੜਾਂ ਦੀ ਵਸੁੂਲੀ-ਵਿਜੀਲੈਂਸ ਵੀ ਜਾ ਕੇ ਕਰ ਚੁੱਕੀ ਹੈ ਜਾਂਚ
ਅਜੀਤ ਡੈਸਕ
11-05-2026