15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਵਰਿਆਣਾ ਸਥਿਤ ਕੂੜੇ ਦੇ ਡੰਪ 'ਤੇ ਲੱਗੀ ਅੱਗ <br/>

ਅਜੀਤ ਡੈਸਕ 12-05-2026
ਜਲੰਧਰ, 11 ਮਈ (ਸ਼ਿਵ)-ਵਰਿਆਣਾ ਡੰਪ 'ਤੇ ਅੱਜ ਅਚਾਨਕ ਪਏ ਕੂੜੇ ਨੂੰ ਅੱਗ ਲੱਗੀ ਜਿਹੜੀ ਕਿ ਕਾਫੀ ਦੇਰ ਤੱਕ ਸੁਲਗਦੀ ਰਹੀ | ਇਸ ਡੰਪ 'ਤੇ ਸ਼ਹਿਰ ਭਰ ਤੋਂ ਕੂੜਾ ਲਿਆ ਕੇ ਸੁੱਟਿਆ ਜਾਂਦਾ ਹੈ, ਜਿਸ ਵਿਚ ਪਲਾਸਟਿਕ ਤੋ ਇਲਾਵਾ ਹੋਰ ਵੀ ਸਮਾਨ ਹੁੰਦਾ ਹੈ ਜਿਸ ਨੂੰ ਕਾਫੀ ਜਲਦੀ ਅੱਗ ਲੱਗ ਜਾਂਦੀ ਹੈ | ਡੰਪ 'ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਅੱਗ ਲੱਗਣ ਨਾਲ ਕੋਈ ਹਾਦਸਾ ਨਹੀਂ ਹੋਇਆ ਪਰ ਜਦੋਂ ਇਹ ਅੱਗ ਲੱਗਦੀ ਹੈ ਤਾਂ ਕਾਫੀ ਦੇਰ ਤੱਕ ਸੁਲਗਦੀ ਰਹਿੰਦੀ ਹੈ | ਇਸ ਡੰਪ 'ਤੇ ਕਾਫੀ ਤਰਾਂ ਦਾ ਕੂੜਾ ਪਿਆ ਹੁੰਦਾ ਹੈ ਜਿਸ ਨੂੰ ਚਿੰਗਾਰੀ ਦਿਖਾਉਣ 'ਤੇ ਹੀ ਅੱਗ ਲੱਗ ਜਾਂਦੀ ਹੈ | ਉਂਝ ਇਸ ਕੂੜੇ ਦੇ ਡੰਪ ਦੇ ਹੇਠਾਂ ਕਾਫੀ ਬਣੀਆਂ ਗੈਸਾਂ ਵੀ ਹਨ ਤਾਂ ਜਦੋਂ ਅੱਗ ਲੱਗਦੀ ਹੈ ਤਾਂ ਇਹ ਤੇਜ਼ੀ ਨਾਲ ਫੈਲਦੀ ਹੈ | ਇਸ ਥਾਂ 'ਤੇ ਕਾਫੀ ਪ੍ਰਵਾਸੀ ਵੀ ਕੂੜਾ ਛਾਂਟਣ ਦਾ ਕੰਮ ਕਰਦੇ ਹਨ ਤਾਂ ਕਈ ਬਾਰ ਲੋਕ ਇੱਥੇ ਹੀ ਬੀੜੀਆਂ ਪੀ ਕੇ ਸੁੱਟ ਦਿੰਦੇ ਹਨ ਤਾਂ ਇਸ ਨਾਲ ਕਈ ਬਾਰ ਅੱਗ ਲੱਗ ਦ ਜਾਂਦੀ ਹੈ ਤਾਂ ਇਹ ਕਾਫੀ ਸਮੇਂ ਤੱਕ ਸੁਲਗਦੀ ਰਹਿੰਦੀ ਹੈ | ਨਗਰ ਨਿਗਮ ਨੇ ਇਸ ਡੰਪ ਨੂੰ ਖ਼ਤਮ ਕਰਨ ਲਈ ਕੰਪਨੀ ਨੂੰ ਕੰਮ ਅਲਾਟ ਕੀਤਾ ਹੋਇਆ ਹੈ ਪਰ ਅਜੇ ਇਸ ਨੂੰ ਖ਼ਤਮ ਕਰਨ ਲਈ ਲੰਬਾ ਸਮਾਂ ਲੱਗਣ ਦੀ ਸੰਭਾਵਨਾ ਹੈ |

ਪਿਛਲੀ ਖ਼ਬਰ ਟ੍ਰੈਫਿਕ ਚਲਾਨ ਨਾ ਭੁਗਤਣ ਵਾਲਿਆਂ ਦੇ ਵਾਹਨ ਕਾਲੀ ਸੂਚੀ ਵਿਚ ਹੋਣਗੇ ਸ਼ਾਮਿਲ ਜਲੰਧਰ ਵਿਚ ਹੁਣ ਤੱਕ 400 ਵਾਹਨਾਂ ਮਾਲਕ... ਅਗਲੀ ਖ਼ਬਰ ਨਿਤਿਨ ਕੋਹਲੀ ਵਲੋਂ ਗੁਲਾਬ ਪਾਰਕ ਲਾਜਪਤ ਨਗਰ ਵਿਖੇ ਨਵੇਂ ਟਿਊਬਵੈੱਲ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।