15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪਾਵਰਕਾਮ ਨੇ ਨਗਰ ਨਿਗਮ ਤੋਂ ਹੁਸ਼ਿਆਰਪੁਰ ਰੋਡ ਦੀ ਕਾਲੋਨੀ ਦਾ ਮੰਗਿਆ ਰਿਕਾਰਡ ਕਈ ਕਾਲੋਨੀਆਂ ਵਿਚ ਬਿਜਲੀ ਕੁਨੈਕਸ਼ਨ ਜਾਰੀ ਕਰਨ ਦੇ ਮਾਮਲੇ ਦੀ ਜਾਂਚ ਕਰ ਰਿਹਾ ਪਾਵਰਕਾਮ <br/>

ਅਜੀਤ ਡੈਸਕ 12-05-2026
ਜਲੰਧਰ, 11 ਮਈ (ਸ਼ਿਵ)-ਸ਼ਹਿਰ ਵਿਚ 99 ਗੈਰ ਮਨਜ਼ੂਰਸ਼ੁਦਾ ਕਾਲੋਨੀਆਂ ਵਿਚ ਬਿਜਲੀ ਕੁਨੈਕਸ਼ਨ ਦੇਣ ਦੀ ਸ਼ਿਕਾਇਤ ਕੀਤੀ ਗਈ ਸੀ ਤਾਂ ਉਸ ਸ਼ਿਕਾਇਤ ਨੂੰ ਲੈ ਕੇ ਪਾਵਰਕਾਮ ਵਲੋਂ ਤਿੰਨ ਮੈਂਬਰੀ ਟੀਮ ਦਾ ਗਠਨ ਕਰ ਦਿੱਤਾ ਗਿਆ ਸੀ | ਇਸ ਮਾਮਲੇ ਵਿਚ ਹੁਣ ਪਾਵਰਕਾਮ ਨੇ ਬਿਜਲੀ ਕੁਨੈਕਸ਼ਨਾਂ ਬਾਰੇ ਸਪੱਸ਼ਟ ਜਾਣਕਾਰੀ ਲੈਣ ਲਈ ਹੁਸ਼ਿਆਰਪੁਰ ਰੋਡ ਦੀ ਇਕ ਗੁਲਮੋਹਰ ਰਿਹਾਇਸ਼ੀ ਕਾਲੋਨੀ ਬਾਰੇ ਨਗਰ ਨਿਗਮ ਕਮਿਸ਼ਨਰ ਨੂੰ ਇਕ ਚਿੱਠੀ ਭੇਜ ਕੇ ਰਿਕਾਰਡ ਦੀ ਮੰਗ ਕੀਤੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਕਤ ਕਾਲੋਨੀ ਵਿਚ ਸਹੀ ਕੁਨੈਕਸ਼ਨ ਦਿੱਤੇ ਗਏ ਹਨ ਜਾਂ ਫਿਰ ਕਈ ਗ਼ਲਤ ਕੁਨੈਕਸ਼ਨ ਤਾਂ ਜਾਰੀ ਨਹੀਂ ਕੀਤੇ ਗਏ | ਪਾਵਰਕਾਮ ਨੇ ਲਿਖੀ ਚਿੱਠੀ ਵਿਚ ਕਿਹਾ ਹੈ ਕਿ ਕਾਲੋਨੀ ਵਿਚ ਬਿਜਲੀ ਕੁਨੈਕਸ਼ਨਾਂ ਸੰਬੰਧੀ ਅਰਜ਼ੀਆਂ ਪ੍ਰਾਪਤ ਹੋ ਰਹੀਆਂ ਹਨ, ਜੋ ਕਿ ਉੱਤਰੀ ਜਲੰਧਰ ਵਿਧਾਨ ਸਭਾ ਹਲਕੇ ਦੇ ਇੱਕ ਵੱਡੇ ਹਿੱਸੇ ਨੂੰ ਕਵਰ ਕਰਦੀ ਹੈ¢ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹਨਾਂ ਕੁਨੈਕਸ਼ਨਾਂ ਨੂੰ ਜਾਰੀ ਕਰਨ ਬਾਰੇ ਇਲਾਕੇ ਦੀ ਰਿਹਾਇਸ਼ੀ ਕਲੋਨੀ ਦੀ ਅਸਲ ਸਥਿਤੀ ਬਾਰੇ ਸਪਸ਼ਟਤਾ ਦੀ ਲੋੜ ਹੈ¢ ਪਾਵਰਕਾਮ ਮੁਤਾਬਕ ਨੇ ਜੇ.ਡੀ. ਏ. ਦੀ ਵੈੱਬਸਾਈਟ ਤੋਂ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉੱਥੋਂ ਪੂਰਨ ਤੌਰ 'ਤੇ ਜਾਣਕਾਰੀ ਨਹੀਂ ਮਿਲੀ ਹੈ ਪਰ ਉੱਥੇ ਉਪਲਬਧ ਜਾਣਕਾਰੀ ਸਾਡੇ ਉਦੇਸ਼ ਲਈ ਕਾਫ਼ੀ ਨਹੀਂ ਹੈ¢ ਪਾਵਰਕਾਮ ਨੇ ਇਸ ਕਾਲੋਨੀ ਬਾਰੇ ਜਿਹੜੀ ਜਾਣਕਾਰੀ ਮੰਗੀ ਹੈ, ਉਸ ਵਿਚ ਨਗਰ ਨਿਗਮ ਦੇ ਰਿਕਾਰਡ ਵਿਚ ਕਾਲੋਨੀ ਬਾਰੇ ਸਾਰਾ ਰਿਕਾਰਡ, ਲਾਇਸੈਂਸ ਨੰਬਰ, ਐਮ. ਸੀ. ਦੁਆਰਾ ਜਾਰੀ ਕੀਤੇ ਗਏ ਪ੍ਰਵਾਨਗੀ ਪ੍ਰਮਾਣਪੱਤਰ, ਮਨਜ਼ੂਰਸ਼ੁਦਾ ਕਾਲੋਨੀਆਂ ਦੇ ਪ੍ਰਵਾਨਿਤ ਯੋਜਨਾਵਾਂ ਸਮੇਤ ਸਾਰੀ ਜਾਣਕਾਰੀ ਮੰਗੀ ਗਈ ਹੈ |
ਗੈਰ-ਮਨਜ਼ੂਰਸ਼ੁਦਾ ਕਾਲੋਨੀਆਂ ਵਿਚ ਬਿਜਲੀ ਕੁਨੈਕਸ਼ਨ ਬਾਰੇ ਹੋਈ ਸੀ ਸ਼ਿਕਾਇਤ
ਆਰ.ਟੀ.ਆਈ. ਕਾਰਕੁੰਨ ਕਰਨਪ੍ਰੀਤ ਸਿੰਘ ਨੇ ਪਾਵਰਕਾਮ ਨੂੰ ਕੁਝ ਦਿਨ ਪਹਿਲਾਂ ਸ਼ਹਿਰ ਵਿਚ ਗੈਰ ਮਨਜ਼ੂਰਸ਼ੁਦਾ 99 ਕਾਲੋਨੀਆਂ ਵਿਚ ਬਿਜਲੀ ਕੁਨੈਕਸ਼ਨ ਜਾਰੀ ਕਰਨ ਬਾਰੇ ਸ਼ਿਕਾਇਤ ਕੀਤੀ ਸੀ ਤੇ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ | ਸ਼ਿਕਾਇਤਾਂ ਮਿਲਣ ਤੋਂ ਬਾਅਦ ਪਾਵਰਕਾਮ ਨੇ 99 ਨਾਜਾਇਜ ਕਾਲੋਨੀਆਂ ਨੂੰ ਬਿਜਲੀ ਕੁਨੈਕਸ਼ਨ ਦੇਣ ਦੇ ਮਾਮਲੇ ਦੀ ਜਾਂਚ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ ਜਿਹੜੀ ਕਿ ਇਸ ਮਾਮਲੇ ਦੀ ਸਮੁੱਚੀ ਜਾਂਚ ਕਰਕੇ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਦੇਣ ਲਈ ਕਿਹਾ ਗਿਆ ਸੀ ¢ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਾਵਰਕਾਮ ਵਲੋਂ ਇਸ ਮਾਮਲੇ ਦੀ ਜਾਂਚ ਲਈ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਸੀ¢ ਕ ਮੇਟੀ ਨੇ ਦੋ ਹਫ਼ਤੇ ਵਿਚ ਰਿਪੋਰਟ ਦੇਣੀ ਹੈ | ਕਮੇਟੀ ਵਿਚ ਚੇਅਰਮੈਨ ਇੰਜ. ਰਾਜੇਸ਼ ਕੁਮਾਰ, ਇੰਜ. ਪੁਸ਼ਪਿੰਦਰ ਸਿੰਘ, ਇੰਜ. ਗਗਨਦੀਪ ਸਿੰਘ ਸ਼ਾਮਿਲ ਕੀਤੇ ਗਏ ਸਨ¢ ਚੇਤੇ ਰਹੇ ਕਿ ਕੁੱਝ ਸਾਲ ਪਹਿਲਾਂ ਸਾਬਕਾ ਡਿਪਟੀ ਕਮਿਸ਼ਨਰ ਸ੍ਰੀ ਘਣ ਸ਼ਿਆਮ ਥੋਰੀ ਨੇ ਵੀ ਗੈਰ-ਮਨਜ਼ੂਰਸ਼ੁਦਾ ਕਾਲੋਨੀਆਂ ਦੇ ਮਾਮਲੇ ਵਿਚ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਸੀ ਜਦੋਂ ਕਿ ਉਨਾਂ ਕੋਲ ਜੇ.ਡੀ.ਏ. ਦੇ ਮੁੱਖ ਪ੍ਰਸ਼ਾਸਕ ਦਾ ਵਾਧੂ ਚਾਰਜ ਸੀ |

ਪਿਛਲੀ ਖ਼ਬਰ ਸ਼ਿਵ ਜਯੋਤੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਖੇਡ ਮੁਕਾਬਲਿਆਂ ਵਿੱਚ ਆਪਣੀ ਤਾਕਤ ਦਾ ਕੀਤਾ ਪ੍ਰਦਰਸ਼ਨ <br/> ਅਗਲੀ ਖ਼ਬਰ ਵੱਡੇ ਨਸ਼ਾ ਤਸਕਰਾਂ 'ਤੇ ਕਾਰਵਾਈ ਕਰਨ 'ਚ ਪੰਜਾਬ ਸਰਕਾਰ ਨਾਕਾਮ-ਕੈਂਥ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।