15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਜੇ.ਡੀ.ਸੀ.ਏ. ਦੇ ਚੋਣ ਟਰਾਇਲ 'ਚ 75 ਮਹਿਲਾ ਕਿ੍ਕਟ ਖਿਡਾਰਨਾਂ ਨੇ ਹਿੱਸਾ ਲਿਆ-ਅਰਮਿੰਦਰ ਸਿੰਘ ਅੱਜ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ 'ਚ ਰਿਪੋਰਟ ਕਰਨਗੀਆਂ ਚੁਣੀਆਂ ਖਿਡਾਰਨਾਂ <br/>

ਅਜੀਤ ਡੈਸਕ 12-05-2026
ਜਲੰਧਰ, 11 ਮਈ (ਡਾ.ਜਤਿੰਦਰ ਸਾਬੀ)-ਜੇ.ਡੀ.ਸੀ.ਏ ਦੇ ਜਨਰਲ ਸਕੱਤਰ ਅਰਮਿੰਦਰ ਸਿੰੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਲੜਕੀਆਂ ਦੇ ਅੰਡਰ 15 ਤੇ 19 ਸਾਲ ਤੇ ਸੀਨੀਅਰ ਵਰਗ ਦੇ ਕ੍ਰਿਕਟ ਦੇ ਚੋਣ ਟਰਾਇਲ ਕਰਵਾਏ ਗਏ ਤੇ ਇਨ੍ਹਾਂ ਚੋਣ ਟਰਾਇਲਾਂ 'ਚ ਜਲੰਧਰ ਤੇ ਇਸ ਦੇ ਆਸ ਪਾਸ ਤੋਂ 75 ਤੋਂ ਵੱਧ ਖਿਡਾਰਨਾਂ ਨੇ ਹਿੱਸਾ ਲਿਆ ਤੇ ਚੁਣੀਆਂ ਗਈਆਂ ਖਿਡਾਰਨਾਂ ਨੂੰ 12 ਮਈ ਨੂੰ ਸ਼ਾਮ 4 ਵਜੇ ਕੋਚ ਆਸ਼ੂਤੋਸ਼ ਸ਼ਰਮਾਂ ਤੇ ਕੋਚ ਸ਼ਰਨਦੀਪ ਕੋਲ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ 'ਚ ਰਿਪੋਰਟ ਕਰਨ ਲਈ ਕਿਹਾ ਹੈ |
(1) ਸੀਨੀਅਰ ਵਰਗ 'ਚ ਪਿ੍ਅੰਕਾ, ਤਨੂੰਪਿ੍ਆ, ਜਸ਼ਨਪ੍ਰੀਤ, ਨੀਤੂ ਸਿੰਘ, ਸਰਿਸ਼ਟੀ ਰਾਜਪੂਤ, ਨਿਤਕਾ ਠਾਕੁਰ, ਖੁਸਨਵਾਲ, ਮੁਸਕਾਨ, ਅਨੂੰ, ਪਿ੍ਅੰਕਾ ਕੁਮਾਰੀ, ਗੁਰਸਿਮਰ, ਮੇਹਰ ਰਾਏ, ਮੋਹਨੀ ਰਾਣਾ, ਤਾਨੀਆ ਭਾਟੀਆ, ਮਹਿਕ ਕੇਸਰ ਨੇ ਹਿੱਸਾ ਲਿਆ |
(2) ਅੰਡਰ 15 ਸਾਲ ਵਰਗ 'ਚ ਲਾਵਣਿਆਂ, ਰੀਆ, ਖੁਸ਼ੀ ਸੱਭਰਵਾਲ, ਗਿਰੀਸ਼ਾ, ਸ਼ੈਵ ਸ਼ਰਮਾਂ, ਕਾਇਰਾ ਲੋਈ, ਅਰਾਧਿਆ, ਸਾਏਸ਼ਾ, ਦੀਆ ਸਿੱਧੂ, ਅਕਸ਼ਦੀਪ ਕੌਰ, ਸਾਕਸ਼ੀ ਚੋਪੜਾ, ਰੀਤਕਾ, ਮਾਧਵੀ, ਸ਼ਿਵਾਨੀ, ਰੀਆ ਵਰਮਾਂ, ਗੁਰਸਿਮਰਨ ਕੌਰ, ਨਿਧੀ ਸ਼ਰਮਾਂ, ਭਾਵਿਆ, ਅਕਾਂਕਸ਼ਾਂ, ਅਕਸ਼ਿਤਾ, ਵਿਜੋਤ, ਹਸਰੀਨ, ਵਿਵਾਨਪ੍ਰੀਤ, ਰਿਤੀਕਾ, ਅੰਨਵੀ, ਨੱਵਿਆ ਤੇ ਵਨੀਸ਼ਾ ਨੇ ਹਿੱਸਾ ਲਿਆ |
(3) ਅੰਡਰ 19 ਸਾਲ ਵਰਗ 'ਚ ਖੁਸ਼ਪ੍ਰੀਤ ਕੌਰ, ਨੈਨਾ, ਖੁਸ਼ਬੂ ਯਾਦਵ, ਰਮਨੀਤ ਕੌਰ, ਅਰੋਹੀ ਗੌਡਾਨੇ, ਮੋਕਿਸ਼ਾ, ਹੰਸਿਕਾ, ਗਗਨਪ੍ਰੀਤ, ਜੂਹੀ ਖਾਤੂਨ, ਸਰਿਸ਼ਟੀ, ਸਿਮਰਨ, ਦੀਕਸ਼ਾ ਸਿੰਘ, ਅਲੀਨਾ ਚੋਪੜਾ, ਨਵਿਆ ਬਾਂਸਲ, ਰਸ਼ਿਮ ਸਿੰਘ, ਜਸ਼ਨਪ੍ਰੀਤ ਕੌਰ, ਮਿੱਠੀ ਕੁਮਾਰੀ, ਆਰਤੀ ਸ਼ਰਮਾਂ, ਨਵਰੀਤ ਕੌਰ, ਸਿਮਰਨ ਸੈਣੀ, ਗੀਤਾਂਜਲੀ ਡੋਗਰਾ, ਅਨੁਸ਼ਕਾ ਝਾਂਜੀ, ਕਾਂਗਲ ਲੋਈ, ਅਕਸ਼ਰਾ ਕੁਮਾਰੀ, ਸੰਧਿਆ ਕੁਮਾਰੀ, ਦਿਵਿਆ ਝਾਂਜੀ, ਦਿਵਿਆਂਸ਼ੀ, ਵੈਸ਼ਵੀ ਕਪੂਰ, ਤਾਨੀਆ, ਸਰਸਵਤੀ ਤੇ ਸੁਨੈਨਾ ਨੇ ਹਿੱਸਾ ਲਿਆ | ਜੇ.ਡੀ.ਸੀ.ਏ ਦੇ ਸਕੱਤਰ ਅਰਮਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਲੜਕੀਆਂ ਦੀ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਲਈ ਹਰ ਸੰੰਭਵ ਉਪਰਾਲੇ ਕੀਤੇ ਜਾ ਰਹੇ ਹਨ ਤੇ ਲੜਕੀਆਂ ਨੂੰ ਕ੍ਰਿਕਟ ਦੀ ਮੁਫਤ ਕੋਚਿੰਗ ਵੀ ਦਿੱਤੀ ਜਾਂਦੀ ਹੈ ਤੇ ਸਾਨੂੰ ਇਹ ਮਾਣ ਹੈ, ਕਿ ਜਲੰਧਰ ਦੀਆਂ ਲੜਕੀਆਂ ਨੇ ਪਿਛਲੇ ਦੋ ਸਾਲਾਂ 'ਚ ਪੰਜਾਬ 'ਚੋਂ ਚੈਂਪੀਅਨ ਬਣੀਆਂ ਹਨ ਜੋ ਕਿ ਸਾਡੇ ਜ਼ਿਲੇ੍ਹ ਲਈ ਮਾਣ ਵਾਲੀ ਗੱਲ ਹੈ |

ਪਿਛਲੀ ਖ਼ਬਰ ਡਾ. ਦਾਹੀਆ ਵਲੋਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨਾਲ ਮੁਲਾਕਾਤ-ਨਕੋਦਰ ਹਲਕੇ ਦੇ ਸਿਆਸੀ ਹਾਲਾਤ ਤੋਂ ਕਰਵਿਾੲਆ... ਅਗਲੀ ਖ਼ਬਰ ਸ਼ਿਵ ਜਯੋਤੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਖੇਡ ਮੁਕਾਬਲਿਆਂ ਵਿੱਚ ਆਪਣੀ ਤਾਕਤ ਦਾ ਕੀਤਾ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।