16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਡੂਨ ਵਰਲਡ ਸਕੂਲ ਮਲਸੀਆਂ 'ਚ ਮਾਂ ਦਿਵਸ ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਕੁਝ ਬੱਚਿਆਂ ਦੀਆਂ ਮਾਵਾਂ ਨੂੰ ਰੰਗਲਾ ਪੰਜਾਬ ਜਲੰਧਰ ਘੁੰਮਣ ਲਈ ਲਿਜਾਇਆ <br/>

ਅਜੀਤ ਡੈਸਕ 12-05-2026
ਮਲਸੀਆਂ, 11 ਮਈ (ਦਲਜੀਤ ਸਿੰਘ ਸਚਦੇਵਾ)-ਡੂਨ ਵਰਲਡ ਸਕੂਲ ਮਲਸੀਆਂ 'ਚ 'ਮਾਂ ਦਿਵਸ' ਡਾਇਰੈਕਟਰ ਜਸਵੰਤ ਸਿੰਘ ਦਾਨੀਆ, ਮੈਡਮ ਐੱਸ.ਪੀ ਕੌਰ ਤੇ ਪਿ੍ੰ: ਹਰਲੀਨ ਕੌਰ ਦੀ ਅਗਵਾਈ ਹੇਠ ਮਾਂ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਕੈਂਪਸ ਨੂੰ ਵਧੀਆ ਢੰਗ ਨਾਲ ਸਜਾਇਆ ਗਿਆ ਤੇ ਮਾਵਾਂ ਦੇ ਸਨਮਾਨ ਵਿਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਸਵੇਰ ਦੀ ਸਭਾ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਪ੍ਰਤੀ ਪਿਆਰ ਪ੍ਰਗਟਾਉਣ ਲਈ ਕਵਿਤਾਵਾਂ, ਨਾਟਕ ਤੇ ਡਾਂਸ ਪੇਸ਼ ਕੀਤਾ ਗਿਆ | ਮਾਵਾਂ ਲਈ ਕਈ ਦਿਲਚਸਪ ਖੇਡਾਂ 'ਤੇ ਹੋਰ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਤੇ ਸਟਾਫ਼ ਵਲੋਂ ਕੁਝ ਬੱਚਿਆਂ ਦੀਆਂ ਮਾਵਾਂ ਨੂੰ ਜਲੰਧਰ ਦੇ ਰੰਗਲਾ ਪੰਜਾਬ ਵਿਖੇ ਲਿਜਾਇਆ ਗਿਆ | ਡਾਇਰੈਕਟਰ ਜਸਵੰਤ ਸਿੰਘ ਦਾਨੀਆ ਨੇ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ, ਉਸ ਦਾ ਕੋਈ ਵੀ ਸਥਾਨ ਨਹੀਂ ਲੈ ਸਕਦਾ | ਇਸ ਮੌਕੇ ਬੱਚਿਆਂ ਦੀਆਂ ਮਾਵਾਂ ਸ਼੍ਰੀਮਤੀ ਸੰਦੀਪ ਕੌਰ, ਹਰਪ੍ਰੀਤ ਕੌਰ, ਮਨਦੀਪ ਕੌਰ, ਆਰਤੀ, ਸ਼੍ਰੀਮਤੀ ਸ਼ਰਨਜੀਤ 'ਤੇ ਹੋਰਨਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਜਸਪ੍ਰੀਤ ਕੌਰ, ਸਵੀਤਾ, ਰਾਜਵਿੰਦਰ ਕੌਰ, ਰਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਕਮਲਪ੍ਰੀਤ, ਰਣਜੀਤ ਕੌਰ, ਜਸਵੀਰ, ਮਨਪ੍ਰੀਤ, ਗੁਰਮੀਤ ਕੌਰ, ਲਵਪ੍ਰੀਤ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗਿੱਲ ਵੈੱਲਫ਼ੇਅਰ ਸੁਸਾਇਟੀ ਵਲੋਂ ਸ਼ਹਿਰੀ ਪ੍ਰਧਾਨ ਲਛਮਣ ਸੋਬਤੀ ਦਾ ਵਿਸ਼ੇਸ਼ ਸਨਮਾਨ ਸੋਬਤੀ ਸਿਆਸਤ ਦੇ ਨਾਲ ਸਮਾਜਿਕ ਕ... ਅਗਲੀ ਖ਼ਬਰ ਕਾਨੂੰਨ ਵਿਵਸਥਾ ਦੇ ਮਾੜੇ ਪ੍ਰਬੰਧਾਂ ਤੇ ਨਸ਼ਿਆਂ ਦੇ ਮੁੱਦਿਆਂ ਤੇ ਬਹੁਜਨ ਸਮਾਜ ਪਾਰਟੀ ਨੇ ਘੇਰਿਆ ਉਪ ਪੁਲਿਸ ਕਪਤਾਨ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।