16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਜੇ.ਸੀ.ਆਈ ਆਦਮਪੁਰ ਸਿਟੀ ਦੇ ਜੇਸੀ ਇੰਦਰਜੀਤ ਸਿੰਘ ਬਣੇ ਪ੍ਰਧਾਨ <br/>

ਅਜੀਤ ਡੈਸਕ 12-05-2026
ਆਦਮਪੁਰ, 11 ਮਈ (ਰਮਨ ਦਵੇਸਰ)-ਜੇਸੀ.ਆਈ ਆਦਮਪੁਰ ਸਿਟੀ ਵੱਲੋਂ ਆਯੋਜਿਤ ਸਥਾਪਨਾ ਅਤੇ ਸਹੁੰ ਚੁੱਕ ਸਮਾਗਮ ਬਹੁਤ ਹੀ ਉਤਸ਼ਾਹ ਅਤੇ ਮਾਣਮੱਤੇ ਮਾਹੌਲ ਵਿੱਚ ਸੰਪੰਨ ਹੋਇਆ | ਸਮਾਰੋਹ ਵਿੱਚ, ਜੇਸੀ ਇੰਦਰਜੀਤ ਸਿੰਘ ਨੇ ਸਾਲ 2026 ਲਈ ਪ੍ਰਧਾਨ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ | ਜੇਸੀ ਹਰਪ੍ਰੀਤ ਸਿੰਘ ਨੇ ਸਕੱਤਰ ਵਜੋਂ ਅਹੁਦਾ ਸੰਭਾਲਿਆ ਅਤੇ ਜੇਸੀ ਸਾਹਿਲ ਕੌਸ਼ਲ ਨੇ ਖਜ਼ਾਨਚੀ ਵਜੋਂ ਅਹੁਦਾ ਸੰਭਾਲਿਆ | ਸਮਾਰੋਹ ਵਿੱਚ ਜ਼ੋਨ 1 ਦੇ ਜ਼ੋਨ ਪ੍ਰਧਾਨ ਜੇਸੀ ਸੋਮੇਨ ਗੋਇਲ ਅਤੇ ਜ਼ੋਨ ਬੀ ਦੇ ਜ਼ੈੱਡ.ਵੀ.ਪੀ ਜੇਸੀ ਵਿਭੂ ਅਰੋੜਾ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸਹੁੰ ਚੁਕਾਈ | ਇਸ ਮੌਕੇ ਮੌਜੂਦ ਮੈਂਬਰਾਂ ਅਤੇ ਮੁੱਖ ਮਹਿਮਾਨਾਂ ਨੇ ਨਵੀਂ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਆਪਣੇ ਸੰਬੋਧਨ ਵਿੱਚ ਪ੍ਰਧਾਨ ਜੇਸੀ ਇੰਦਰਜੀਤ ਸਿੰਘ ਨੇ ਕਿਹਾ ਕਿ ਉਹ ਕਲੱਬ ਨੂੰ ਨਵੀਆਂ ਉਚਾਈਆਂ ਤੱਕ ਲੈਕੇ ਜਾਣ ਲਈ ਪੂਰੀ ਲਗਨ ਅਤੇ ਸਮਰਪਣ ਨਾਲ ਕੰਮ ਕਰਨਗੇ | ਉਨ੍ਹਾਂ ਸਮਾਜ ਸੇਵਾ, ਯੁਵਾ ਲੀਡਰਸ਼ਿਪ ਅਤੇ ਭਾਈਚਾਰਕ ਵਿਕਾਸ ਨੂੰ ਸੰਗਠਨ ਦੀ ਤਰਜੀਹ ਦੱਸਿਆ | ਇਸ ਪ੍ਰੋਗਰਾਮ ਵਿੱਚ ਸੰਸਥਾ ਦੇ ਸੰਸਥਾਪਕ ਮੈਂਬਰ ਜੇ.ਸੀ. ਸੰਦੀਪ ਦੱਤਾ, ਜੇ.ਸੀ. ਸੁਖਵਿੰਦਰ ਸਿੰਘ ਕੂਨਰ, ਜੇ.ਸੀ. ਤਰੁਣ ਖੁਰਾਣਾ ਅਤੇ ਜੇ.ਸੀ. ਸੰਜੀਵ ਗਾਂਧੀ ਦੇ ਨਾਲ-ਨਾਲ ਐਲ.ਓ. ਗਵਰਨਿੰਗ ਬਾਡੀ ਦੇ ਮੈਂਬਰ ਜੇ.ਸੀ. ਬਲਵਿੰਦਰ ਸਿੰਘ, ਜੇ.ਸੀ. ਸੁਨੀਲ ਗਾਂਧੀ, ਜੇ.ਸੀ. ਤਜਿੰਦਰ ਸਿੰਘ, ਜੇ.ਸੀ. ਬਲਰਾਜ ਸਿੰਘ, ਜੇ.ਸੀ. ਯਤਨ ਨਈਅਰ, ਜੇ.ਸੀ. ਦੀਪਕ ਕਪੂਰ, ਜੇ.ਸੀ. ਹਰਿਵੰਸ ਸਰਮਾ, ਜੇ.ਸੀ. ਦਲਬੀਰ ਸਿੰਘ, ਜੇ.ਸੀ. ਅੰਸੁਲ ਚੋਪੜਾ, ਜੇ.ਸੀ. ਮੋਂਟੀ ਸੈਨਨ, ਜੇ.ਸੀ. ਵਿਵੇਕ ਅਰੋੜਾ, ਕੇ.ਸੀ. ਮਾਣਕ ਬੇਰੀ ਅਤੇ ਜੇ.ਸੀ ਜੈਦੀਪ, ਜੇ.ਸੀ. ਰਾਜੀਵ ਲੋਚਨ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |

ਪਿਛਲੀ ਖ਼ਬਰ ਕੋਈ ਤਾਕਤ ਭਾਰਤ ਨੂੰ ਝੁਕਾ ਜਾਂ ਦਬਾ ਨਹੀਂ ਸਕਦੀ-ਮੋਦੀ <br/> ਅਗਲੀ ਖ਼ਬਰ ਪਿੰਡ ਚੱਕ ਦੇਸ ਰਾਜ ਵਿਖੇ ਕਬੱਡੀ ਟੂਰਨਾਮੈਂਟ 16 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।