24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸ਼ਤਾਬਗੜ੍ਹ 'ਚ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦਾ ਸ਼ਹੀਦੀ ਜੋੜ ਮੇਲਾ ਸੰਪੰਨ

ਗੁਰਦੁਆਰਾ ਸੰਤ ਬਾਬਾ ਬੀਰ ਸਿੰਘ ਸ਼ਤਾਬਗੜ੍ਹ ਵਿਖੇ 'ਸਤਾਈਏ' ਦੌਰਾਨ ਕਥਾ ਕਰਦੇ ਭਾਈ ਹਰਪ੍ਰੀਤ ਸਿੰਘ ਜੰਡਿਆਲਾ, ਕੀਰਤਨੀ ਜਥਾ ਬੀਬੀ ਜਸਪ੍ਰੀਤ ਕੌਰ ਪਟਿਆਲੇ ਵਾਲਿਆਂ ਦਾ ਸਨਮਾਨ ਕਰਦੇ ਪ੍ਰਬੰਧਕ ਬਲਵਿੰਦਰ ਸਿੰਘ ਸੰਧਾ, ਅਮਰੀਕ ਸਿੰਘ ਢੋਟ, ਸੁਖਦੇਵ ਸਿੰਘ ਮਹਿਰੋਕ, ਤਰਲੋਕ ਸਿੰਘ, ਮਹਿੰਦਰਪਾਲ ਸਿੰਘ ਸਾਬੀ, (ਵਿਚਕਾਰ) ਢਡਾ ਵਾਰਾਂ ਗਾਉਂਦਾ ਭਾਈ ਰਣਜੀਤ ਸਿੰਘ ਜੰਡਿਆਲਾ ਦਾ ਜਥਾ (ਸੱਜੇ) ਕਥਾ ਕਰਦੇ ਭਾਈ ਰਣਜੀਤ ਸਿੰਘ ਗ੍ਰੰਥੀ ਅਤੇ ਭਾਈ ਮਨਪ੍ਰੀਤ ਸਿੰਘ ਫਰੀਦ ਸਰਾਏ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 13-05-2026
ਲੋਹੀਆਂ ਖਾਸ, 12 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਮਹਾਨ ਸ਼ਹੀਦ ਤੇ ਪਰਉਪਕਾਰੀ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼ਤਾਬਗੜ੍ਹ ਵਿਖੇ ਮਨਾਏ ਗਏ ਸ਼ਹੀਦੀ ਜੋੜ ਮੇਲੇ 'ਸਤਾਈਏ' ਨੂੰ ਸਮਰਪਿਤ ਸਲਾਨਾ ਸਮਾਗਮ ਸੰਪਨ ਹੋ ਗਏ | ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁਲੇ ਪੰਡਾਲਾਂ 'ਚ ਸਜਾਏ ਦੀਵਾਨਾਂ 'ਚ ਪ੍ਰਸਿੱਧ ਕੀਰਤਨੀ ਜਥੇ ਬੀਬੀ ਜਸਪ੍ਰੀਤ ਕੌਰ ਪਟਿਆਲੇ ਵਾਲੇ, ਪੰਥ ਦੇ ਮਹਾਨ ਕਥਾ ਵਾਚਕ ਭਾਈ ਹਰਪ੍ਰੀਤ ਸਿੰਘ ਜੰਡਿਆਲਾ, ਢਾਡੀ ਪ੍ਰਚਾਰਕ ਭਾਈ ਰਣਜੀਤ ਸਿੰਘ ਜੰਡਿਆਲਾ ਵਾਲਿਆਂ ਦੇ ਢਾਡੀ ਜਥੇ, ਭਾਈ ਰਣਜੀਤ ਸਿੰਘ ਹੈੱਡ ਗ੍ਰੰਥੀ ਸ਼ਤਾਬਗੜ੍ਹ, ਭਾਈ ਮਨਪ੍ਰੀਤ ਸਿੰਘ ਫਰੀਦ ਸਰਾਏ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਭਾਈ ਗੁਰਦੇਵ ਸਿੰਘ ਖਾਨਪੁਰੀ ਸਮੇਤ ਹੋਰ ਜਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਗੁ: ਸਾਹਿਬ ਦੀ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਸੰਧਾ, ਬਲਵਿੰਦਰ ਸਿੰਘ ਸੰਧਾ, ਅਮਰੀਕ ਸਿੰਘ ਢੋਟ, ਨੰਬਰਦਾਰ ਸੁਖਦੇਵ ਸਿੰਘ ਮਹਿਰੋਕ, ਤਰਲੋਕ ਸਿੰਘ ਮਹਿਰੋਕ, ਮਹਿੰਦਰਪਾਲ ਸਿੰਘ ਸਾਬੀ ਮਹਿਰੋਕ, ਹਰਜਿੰਦਰ ਸਿੰਘ ਸੰਧਾ ਸਮੇਤ ਹੋਰ ਪ੍ਰਬੰਧਕਾਂ ਨੇ ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ ਗ੍ਰੰਥੀ, ਭਾਈ ਰਣਜੀਤ ਸਿੰਘ ਗ੍ਰੰਥੀ, ਸਮੂਹ ਜਥਿਆਂ ਸਮੇਤ ਸਮਾਗਮ ਦੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਵੱਖ ਵੱਖ ਸੇਵਾ ਸੁਸਾਇਟੀਆਂ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ | ਇਸ ਮੌਕੇ ਗੁ: ਪ੍ਰਧਾਨ ਸ਼ਿੰਗਾਰਾ ਸਿੰਘ ਧੰਜੂ, ਸਰਪੰਚ ਬਲਕਾਰ ਸਿੰਘ ਗਿੱਲ, ਐੱਸ.ਡੀ.ਓ. ਪ੍ਰਤਾਪ ਸਿੰਘ ਮੋਮੀ, ਸਾ. ਸਰਪੰਚ ਬਰਿੰਦਰ ਸਿੰਘ ਮੋਮੀ, ਮਾ. ਅਜੀਤ ਸਿੰਘ, ਬਲਵੀਰ ਸਿੰਘ, ਬਲਵਿੰਦਰ ਸਿੰਘ ਚੰਦੀ, ਚੈਂਚਲ ਸਿੰਘ ਸਭਰਵਾਲ, ਕਸ਼ਮੀਰ ਸਿੰਘ ਲਾਡੀ, ਕਸ਼ਮੀਰ ਸਿੰਘ ਚੰਦੀ, ਪੰਚ ਬਲਦੇਵ ਸਿੰਘ ਸੰਧਾ, ਪੰਚ ਅਵਤਾਰ ਸਿੰਘ ਮਹਿਰੋਕ, ਸਰਬਜੀਤ ਸਿੰਘ ਧੰਜੂ ਪੰਚ ਆਗੂ, ਸਾ. ਸਰਪੰਚ ਪਿਆਰਾ, ਸਾ. ਸਰਪੰਚ ਹਰਬੀਰ ਸਿੰਘ, ਸਵਰਨ ਸਿੰਘ ਢੋਟ, ਜਰਨੈਲ ਸਿੰਘ ਢੋਟ, ਗੁਰਦੇਵ ਸਿੰਘ ਢੋਟ, ਕਸ਼ਮੀਰ ਸਿੰਘ ਜੋਤੀ, ਬਲਕਾਰ ਸਿੰਘ ਧੰਜੂ, ਸੰਤੋਖ ਸਿੰਘ, ਸੁਖਵਿੰਦਰ ਸਿੰਘ, ਇੰਸਪੈਕਟਰ ਬਲਦੇਵ ਸਿੰਘ, ਬਿੱਕਰ ਸਿੰਘ ਮਹਿਰੋਕ, ਜਸਪਾਲ ਸਿੰਘ, ਜਗਤਾਰ ਸਿੰਘ ਸੋਨੀ ਟੈਂਟ, ਕੰਵਲਜੀਤ ਸਿੰਘ ਸੋਢੀ, ਸਰਬਣ ਸਿੰਘ ਸੰਧਾ, ਮੁਖਤਿਆਰ ਸਿੰਘ, ਗੱਜਣ ਸਿੰਘ, ਬਲਵਿੰਦਰ ਸਿੰਘ, ਰਾਜਵੰਤ ਸਿੰਘ, ਸੁਖਜਿੰਦਰ ਸਿੰਘ ਸੰਧਾ, ਮਨਜੀਤ ਸਿੰਘ ਸੰਧਾ; ਕੁਲਵਿੰਦਰ ਸਿੰਘ, ਤਰਲੋਚਨ ਸਿੰਘ, ਤਰਸੇਮ ਸਿੰਘ, ਸੰਤੋਖ ਸਿੰਘ, ਮਨਦੀਪ ਸਿੰਘ ਹੌਲਦਾਰ, ਫਕੀਰ ਸਿੰਘ ਚੌਂਕੀਦਾਰ, ਬਲਵਿੰਦਰ ਸਿੰਘ ਗਿੱਲ, ਜਸਵੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਭਾਕਿਯੂ ਕਾਦੀਆਂ ਨੇ ਮੰਗਾਂ ਸੰਬੰਧੀ ਕੋਆਪ੍ਰੇਟਿਵ ਬੈਂਕ ਦੇ ਅਧਿਆਕਰੀ ਨੂੰ ਸੌਂਪਿਆ ਮੰਗ ਪੱਤਰ <br/> ਅਗਲੀ ਖ਼ਬਰ ਅਲਾਵਲਪੁਰ ਤੋਂ ਮਾਤਾ ਵੈਸ਼ਨੋ ਦੇਵੀ ਲਈ 20ਵੀਂ ਸਾਲਾਨਾ ਯਾਤਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।