24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸੰਤ ਰਾਮਪਾਲ ਨੇ ਅੰਨਪੂਰਨਾ ਮੁਹਿੰਮ ਤਹਿਤ ਲੋੜਵੰਦ ਨੂੰ ਬਣਾ ਕੇ ਦਿੱਤਾ ਦੋ ਬੈੱਡਰੂਮ ਸੈੱਟ ਮਕਾਨ

ਸੰਤ ਰਾਮਪਾਲ ਨੇ ਅੰਨਪੂਰਨਾ ਮੁਹਿੰਮ ਤਹਿਤ ਲੋੜਵੰਦ ਨੂੰ ਬਣਾ ਕੇ ਦਿੱਤੇ ਘਰ ਨੂੰ ਸੌਂਪਦੇ ਸਮੇਂ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਕੌਂਸਲਰ ਮਹਿੰਦਰ ਸਿੰਘ ਟੁਰਨਾ, ਰਮੇਸ਼ ਵਰਮਾ ਤੇ ਹੋਰ | ਤਸਵੀਰ:ਰੂਪਰਾ ਸਟੂਡੀਓ <br/> 13-05-2026
ਮਹਿਤਪੁਰ, 12 ਮਈ (ਲਖਵਿੰਦਰ ਸਿੰਘ)-ਗਰੀਬੀ, ਬਿਮਾਰੀ ਅਤੇ ਬੇਬਸੀ ਨਾਲ ਜੂਝ ਰਹੇ ਇੱਕ ਲਾਚਾਰ ਪਰਿਵਾਰ ਲਈ ਸੰਤ ਰਾਮਪਾਲ ਵਲੋਂ ਕੀਤਾ ਗਿਆ ਸੇਵਾ ਕਾਰਜ ਇਲਾਕੇ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਤਹਿਸੀਲ ਨਕੋਦਰ ਅਧੀਨ ਪਿੰਡ ਮਹਿਤਪੁਰ ਦੀ ਰਹਿਣ ਵਾਲੀ 37 ਸਾਲਾ ਵਿਧਵਾ ਰੇਖਾ,ਜੋ ਸਰੀਰਕ ਤੌਰ 'ਤੇ ਅਪਾਹਜ ਹੈ, ਸੰਤ ਰਾਮਪਾਲ ਦੀ ਪ੍ਰੇਰਣਾ ਨਾਲ ਨਾ ਸਿਰਫ਼ ਲਗਾਤਾਰ ਰਾਸ਼ਨ ਸਹਾਇਤਾ ਮਿਲ ਰਹੀ ਹੈ, ਸਗੋਂ ਉਸਦੇ ਪਰਿਵਾਰ ਲਈ ਦੋ ਬੈੱਡਰੂਮ ਸੈੱਟ ਨਵਾਂ ਪੱਕਾ ਮਕਾਨ ਵੀ ਤਿਆਰ ਕਰਕੇ ਦਿੱਤਾ ਗਿਆ | ਜੋ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਮੌਜੂਦਗੀ 'ਚ ਲੋੜੀਂਦੇ ਸਾਰੇ ਸਮਾਨ ਸਮੇਤ ਸੇਵਾਦਾਰਾਂ ਵਲੋਂ ਪਰਿਵਾਰ ਨੂੰ ਸੌਂਪਿਆ ਗਿਆ | ਇਸ ਦੌਰਾਨ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਸੰਤ ਰਾਮਪਾਲ ਜੀ ਮਹਾਰਾਜ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਭਰਪੂਰ ਸਰਾਹਨਾ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ਇਸ ਤਰ੍ਹਾਂ ਦੀ ਮਨੁੱਖਤਾ ਦੀ ਸੇਵਾ ਬਹੁਤ ਵੱਡੀ ਗੱਲ ਹੈ |ਇਸ ਮੌਕੇ ਸਾਬਕਾ ਕੌਂਸਲਰ ਮਹਿੰਦਰ ਸਿੰਘ ਟੁਰਨਾ, ਰਮੇਸ਼ ਵਰਮਾ ਵਾਈਸ ਪ੍ਰਧਾਨ ਭਾਜਪਾ ਜਲੰਧਰ, ਅਮਰਜੀਤ ਪਿ੍ੰਸੀਪਲ ਸੀਨੀਅਰ ਸੈਕੰਡਰੀ ਉਧੋਵਾਲ, ਸੁਨੀਲ ਕੁਮਾਰ ਟੋਨੀ, ਸਰਤਾਜ ਸਿੰਘ ਐਮ.ਸੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦੇ ਸੁਖਮਨ ਨੇ ਬਣਾਇਆ ਮੈਰਿਟ ਸੂਚੀ 'ਚ ਸਥਾਨ <br/> ਅਗਲੀ ਖ਼ਬਰ ਡੀ.ਏ.ਵੀ. ਕਾਲਜ ਨਕੋਦਰ ਵਿਖੇ ਕਮਿਊਨੀਕੇਸ਼ਨ ਸਕਿੱਲਜ਼ ਡਿਪਲੋਮੇ ਦੀ ਸ਼ੁਰੂਆਤ 18 ਤੋਂ- ਪਿ੍ੰ. ਸਲਿਲ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।