14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਨਾਬਾਲਗ ਲੜਕੀ ਨੂੰ ਨਸ਼ਾ ਪਿਲਾ ਕੇ ਕੀਤਾ ਜਬਰ ਜਨਾਹ, ਮਾਮਲਾ ਦਰਜ

ਅਜੀਤ ਡੈਸਕ 18-05-2026
ਚੁਗਿੱਟੀ/ਜੰਡੂਸਿੰਘਾ, 17 ਮਈ (ਨਰਿੰਦਰ ਲਾਗੂ)- ਥਾਣਾ ਰਾਮਾਮੰਡੀ ਅਧੀਨ ਆਉਂਦੇ ਖੇਤਰ ਬਸੰਤ ਹਿਲਜ਼ ਵਿਖੇ ਇਕ ਘਰ 'ਚ ਸਫ਼ਾਈ ਦਾ ਕੰਮ ਕਰਨ ਵਾਲੀ ਨਾਬਾਲਗ ਲੜਕੀ (16) ਨਾਲ ਉਥੇ ਹੀ ਕੰਮ ਕਰਨ ਵਾਲੇ ਇਕ ਨਿਪਾਲੀ ਵਿਅਕਤੀ ਵਲੋਂ ਨਸ਼ਾ ਪਿਲਾ ਕੇ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਪੀੜਤ ਲੜਕੀ ਵਲੋਂ ਇਸ ਸੰਬੰਧ 'ਚ ਆਪਣੀ ਮਾਂ ਨੂੰ ਦੱਸਿਆ ਕਿ ਉਕਤ ਘਰ, ਜਿੱਥੇ ਕਿ ਉਹ ਸਫ਼ਾਈ ਦਾ ਕੰਮ ਕਰਨ ਜਾਂਦੀ ਹੈ, ਉਥੋਂ ਦੇ ਹੀ ਇਕ ਕਰਿੰਦੇ ਵਲੋਂ ਉਸ ਨੂੰ ਕੋਈ ਨਸ਼ਾ ਪਿਲਾ ਕੇ ਜਬਰ ਜਨਾਹ ਕੀਤਾ ਗਿਆ | ਇਸ 'ਤੇ ਪੀੜਤਾ ਦੇ ਸੰਬੰਧੀਆਂ ਵਲੋਂ ਥਾਣਾ ਰਾਮਾਮੰਡੀ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ, ਜਿਸ 'ਤੇ ਪੁਲਿਸ ਵਲੋਂ ਨਿਪਾਲੀ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਾਂਹ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਦਿਨ-ਦਿਹਾੜੇ ਦਾਤਰ ਦੇ ਜ਼ੋਰ 'ਤੇ ਮਾਂ ਤੇ ਬੱਚੇ ਨੂੰ ਬਣਾਇਆ ਨਿਸ਼ਾਨਾ ਅਗਲੀ ਖ਼ਬਰ ਨਿਊ ਚੰਡੀਗੜ੍ਹ ਨੂੰ ਮਿਲਾਉਂਦੀ ਖਰੜ-ਹਰਲਾਲਪਰ ਸੜਕ ਦੀ ਹਾਲਤ ਹੋਈ ਖਸਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।