ਨੂਰਮਹਿਲ, 17 ਮਈ (ਤਜਿੰਦਰ ਕੁਮਾਰ)-ਗੱਲਬਾਤ ਦੌਰਾਨ ਸਬ ਇੰਸਪੈਕਟਰ ਲਾਭ ਸਿੰਘ ਥਾਣਾ ਮੁਖੀ ਨੂਰਮਹਿਲ ਨੇ ਦੱਸਿਆ ਕਿ ਅਕਾਸ਼ਦੀਪ ਪੁੱਤਰ ਜਗਜੀਤ ਪੁੱਤਰ ਰਾਮ ਲੁਭਾਇਆ ਵਾਸੀ ਪੱਤੀ ਰਾਮ ਜੀ ਜੰਡਿਆਲਾ ਮੰਜਕੀ ਥਾਣਾ ਸਦਰ ਜਮਸ਼ੇਰ ਜਲੰਧਰ ਨੇ ਬਿਆਨ ਲਿਖਾਇਆ ਕਿ ਉਹ ਮਿਤੀ 15.05.2026 ਸਮਾਂ 06:30 ਵਜੇ ਮੈਂ ਆਪਣੇ ਮੋਟਰ ਸਾਈਕਲ ਨੰਬਰੀ ਪੀ ,ਬੀ 08 ਡੀ ,ਐਮ 0654 ਮਾਰਕਾ ਸਪਲੈਡਰ ਰੰਗ ਕਾਲਾ ਤੇ ਸਵਾਰ ਹੋ ਕੇ ਪਿੰਡ ਭੰਡਾਲਾ ਤੋਂ ਪਿੰਡ ਸ਼ੇਖਾ ਨੂੰ ਜਾ ਰਿਹਾ ਸੀ | ਜਦ ਪਿੰਡ ਸ਼ੇਖਾ ਦੀ ਫਿਰਨੀ ਕੋਲ ਪੁੰਚਾਇਆ ਤਾ ਪੰਜ ਅਣਪਛਾਤੇ ਵਿਅਕਤੀ ਜੋ ਇੱਕ ਮੋਟਰ ਸਾਈਕਲ ਪਰ ਤਿੰਨ ਜਾਣੇ ਸਵਾਰ ਸੀ ਅਤੇ ਦੋ ਨੌਜਵਾਨ ਉਨ੍ਹਾਂ ਦੇ ਕੋਲ ਖੜੇ੍ਹ ਸੀ | ਜਿਨ੍ਹਾਂ ਨੇ ਉਸਨੂੰ ਰੋਕ ਲਿਆ ਤੇ ਖਿਡੌਣਾ ਨੁਮਾ ਪਿਸਤੌਲ ਦਿਖਾਇਆ ਤੇ ਉਨ੍ਹਾਂ ਕੋਲ ਦਾਤਰ ਵੀ ਸੀ | ਜਿਹਨਾ ਨੇ ਉਸਨੂੰ ਖਿਡੌਣਾ ਨੁਮਾ ਪਿਸਤੌਲ ਅਤੇ ਦਾਤਰ ਦਾ ਡਰ ਦੇ ਕੇ ਉਸਦਾ ਮੋਟਰ ਸਾਈਕਲ ਖੋਹ ਲਿਆ |ਅਤੇ ਖੋਹ ਕੇ ਪਿੰਡ ਸ਼ੇਖਾ ਤੋ ਹੁੰਦੇ ਹੋਏ ਪਿੰਡ ਲਿੱਤਰਾ ਸਾਈਡ ਨੂੰ ਮੋਟਰ ਸਾਈਕਲ ਲੈ ਕੇ ਭੱਜ ਗਏ | ਜਿਹਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਇਨ੍ਹਾਂ ਨੇ ਆਪਣਾ ਨਾਮ ਅਕਾਸ਼ ਗਿੱਲ ਪੁੱਤਰ ਸ਼ਾਮ ਵਾਸੀ ਮੁਹੱਲਾ ਮੁਨਾਰਾ ਨਕੋਦਰ, ਲਵਪ੍ਰੀਤ ਪੁੱਤਰ ਬਲਕਾਰ ਵਾਸੀ ਮੁਹੱਲਾ ਗੁਰੂ ਨਾਨਕਪੁਰਾ ਨਕੋਦਰ, ਅੰਮਿ੍ਤਪਾਲ ਉਰਫ ਅੰਮਿ੍ਤ ਪੁੱਤਰ ਸਤਨਾਮ ਵਾਸੀ ਪੱਤੀ ਪੁਰੇਵਾਲ ਸ਼ੰਕਰ, ਗਗਨਦੀਪ ਪੁੱਤਰ ਅਮਰਜੀਤ ਉਰਫ ਭੂੰਡੀ ਵਾਸੀ ਪੱਤੀ ਤੱਖਰ ਸ਼ੰਕਰ, ਗੁਰਪ੍ਰੀਤ ਸਿੰਘ ਪੁੱਤਰ ਪਰਜੀਤ ਸਿੰਘ ਵਾਸੀ ਚੱਕ ਮੁਗਲਾਣੀ ਦੱਸਿਆ | ਜਿਨ੍ਹਾਂ ਨੂੰ ਮੌਕਾ ਤੋਂ ਗਿ੍ਫਤਾਰ ਕੀਤਾ ਗਿਆਂ ਤੇ ਖਿਡੋਣਾ ਨੁਮਾ ਪਿਸਤੌਲ, ਦੋ ਦਾਤਰ ਲੋਹਾ, ਇਨ੍ਹਾਂ ਵੱਲੋ ਖੋਹ ਕਰਨ ਸਮੇ ਵਰਤਿਆ ਗਿਆ ਮੋਟਰ ਸਾਈਕਲ ਸਪਲੈਡਰ ਅਤੇ ਮੁੱਦਈ ਦਾ ਮੋਟਰਸਾਈਕਲ ਮੌਕੇ 'ਤੇ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ | ਏ.ਐੱਸ.ਆਈ. ਸੁਭਾਸ਼ ਚੰਦਰ ਵਲੋਂ ਪੁਲਿਸ ਸਟੇਸ਼ਨ ਨੂਰਮਹਿਲ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ |