ਜਲੰਧਰ, 18 ਮਈ (ਸ਼ਿਵ)-ਨਹਿਰੀ ਪਾਣੀ ਪ੍ਰਾਜੈਕਟ ਦੇ ਤਹਿਤ ਆਦਮਪੁਰ ਤੋਂ ਪਾਈਪਾਂ ਰਾਹੀਂ ਸ਼ਹਿਰੀਆਂ ਨੂੰ 24 ਘੰਟੇ ਪਾਣੀ ਸਪਲਾਈ ਦੇਣ ਦਾ ਕੰਮ ਹੁਣ ਜਲਦੀ ਹੀ ਪੂਰਾ ਹੋਣ ਜਾ ਰਿਹਾ ਹੈ | ਕਰੀਬ 825 ਕਰੋੜ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਨਾਲ ਸਮਾਰਟ ਸਿਟੀ ਦੇ ਫ਼ੰਡਾਂ ਨਾਲ ਨਗਰ ਨਿਗਮ ਵਲੋਂ ਇਸ ਦਾ ਕੰਮ ਕਰਵਾਇਆ ਜਾ ਰਿਹਾ ਹੈ | ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਵਿਚ ਚਾਹੇ ਤਿੰਨ ਸਾਲ ਦੀ ਦੇਰੀ ਲੱਗ ਗਈ ਹੈ ਪਰ ਹੁਣ ਇਸ ਦਾ ਕੰਮ ਕਰਵਾਉਣ ਵਾਲੀ ਨੋਡਲ ਏਜੰਸੀ ਸੀਵਰੇਜ ਬੋਰਡ ਨੇ ਇਸ ਕੰਮ ਵਿਚ ਤੇਜ਼ੀ ਲਿਆਉਣੀ ਸ਼ੁਰੂ ਕਰ ਦਿੱਤੀ ਹੈ | ਪਾਈਪਾਂ ਪਾਉਣ ਦਾ ਕੰਮ ਐੱਲ. ਐਂਡ. ਟੀ. ਕੰਪਨੀ ਵਲੋਂ ਕੀਤਾ ਜਾ ਰਿਹਾ ਹੈ | ਸ਼ਹਿਰ ਵਿਚ ਨਹਿਰੀ ਪਾਣੀ ਪ੍ਰਾਜੈਕਟ ਦੇ ਤਹਿਤ ਆਦਮਪੁਰ ਨਹਿਰ ਤੋਂ ਪਾਣੀ ਲਿਆਉਣ ਲਈ ਪਾਈਪਾਂ ਪਾਉਣ ਲਈ ਸੜਕਾਂ ਤੋੜੀਆਂ ਜਾ ਰਹੀਆਂ ਹਨ | ਇਕ ਜਾਣਕਾਰੀ ਮੁਤਾਬਕ ਸ਼ਹਿਰ ਵਿਚ 70 ਕਿੱਲੋਮੀਟਰ ਤੱਕ ਦੀਆਂ ਪਾਈਪਾਂ ਪਾਈਆਂ ਜਾ ਚੁੱਕੀਆਂ ਹਨ ਤੇ ਕਰੀਬ 27 ਕਿੱਲੋਮੀਟਰ ਹੋਰ ਪਾਈਪਾਂ ਪਾਈਆਂ ਜਾਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ | 12 ਕਿੱਲੋਮੀਟਰ ਪਾਈਪ ਲਾਈਨ ਸੂਰਿਆ ਇਨਕਲੇਵ ਨੂੰ ਭੂਮੀਗਤ ਵਾਟਰ ਟੈਂਕ ਅਤੇ ਉਸ ਦੇ ਆਸਪਾਸ ਇਲਾਕਿਆਂ ਵਿਚ ਵਿਛਾਈ ਜਾਣੀ ਹੈ | ਇਸ ਹਿੱਸੇ ਦਾ ਕੰਮ ਦਸੰਬਰ ਤੱਕ ਪੂਰਾ ਹੋਵੇਗਾ | ਇਸ ਤੋਂ ਇਲਾਵਾ ਪਹਿਲਾਂ ਤੋਂ ਬਣਾਏ ਜਾ ਰਹੇ ਭੂਮੀਗਤ ਵਾਟਰ ਟੈਂਕ ਨੂੰ ਮੁੱਖ ਪਾਈਪਲਾਈਨ ਨਾਲ ਜੋੜਨ ਦਾ ਕੰਮ ਅਜੇ ਬਾਕੀ ਹੈ | ਇਸ ਲਈ ਕਰੀਬ 15 ਕਿੱਲੋਮੀਟਰ ਪਾਈਪ ਵਿਛਾਈ ਜਾਣੀ ਹੈ | ਭੂਮੀਗਤ ਵਾਟਰ ਟੈਂਕ ਤੋਂ 2 ਕਿੱਲੋਮੀਟਰ ਅਤੇ ਕੁੱਝ 3 ਕਿੱਲੋਮੀਟਰ ਪਾਈਪ ਲਾਈਨ ਵਿਛਾਉਣ ਦਾ ਕੰਮ ਬਕਾਇਆ ਪਿਆ ਹੈ | ਢਿਲਵਾਂ, ਗੁਲਾਬ ਦੇਵੀ ਰੋਡ ਤੇ ਫੋਕਲ ਪੁਆਇੰਟ ਸਮੇਤ ਹੋਰ ਇਲਾਕਿਆਂ ਵਿਚ ਪਾਈਪਾਂ ਪਾਉਣ ਦਾ ਕੰਮ ਤਿੰਨ ਮਹੀਨੇ ਵਿਚ ਪੂਰਾ ਕੀਤਾ ਜਾਵੇਗਾ | ਆਦਮਪੁਰ ਤੋਂ ਪਾਈਪਾਂ ਰਾਹੀਂ ਪਾਣੀ ਲਿਆਉਣ ਲਈ ਪਹਿਲਾਂ ਇਸ ਨੂੰ ਸਾਫ਼ ਕਰਨ ਲਈ ਨਾਲ ਹੀ ਜਗਰਾਵਾਂ ਪਿੰਡ ਵਿਚ ਟਰੀਟਮੈਂਟ ਪਲਾਂਟ ਬਣਾਇਆ ਗਿਆ ਹੈ | ਜੁਲਾਈ ਵਿਚ ਇਸ ਟਰੀਟਮੈਂਟ ਪਲਾਂਟ ਤੋਂ ਪਾਣੀ ਦੀ ਜਾਂਚ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ ਤੇ ਇਸ ਤੋਂ ਇਲਾਵਾ ਇਸ ਪਾਣੀ ਨੂੰ ਸਾਫ਼ ਕਰਨ ਲਈ ਹੋਰ ਮਸ਼ੀਨਰੀ ਵੀ ਲਿਆਈ ਜਾਣੀ ਹੈ | ਪਾਈਪਾਂ ਰਾਹੀਂ ਸ਼ਹਿਰ ਵਿਚ ਜਿਹੜਾ ਪਾਣੀ ਲਿਆਇਆ ਜਾਣਾ ਹੈ |ਉਸ ਨੂੰ ਪਹਿਲਾਂ ਸ਼ਹਿਰ ਦੇ ਬਾਹਰ ਬਣੇ ਭੂਮੀਗਤ ਟੈਂਕਰਾਂ ਵਿਚ ਲਿਆਇਆ ਜਾਵੇਗਾ ਤਾਂ ਉਸ ਤੋਂ ਬਾਅਦ ਲੋਕਾਂ ਨੂੰ ਪਾਣੀ ਸਪਲਾਈ ਕੀਤਾ ਜਾਵੇਗਾ | ਇਹ ਭੂਮੀਗਤ ਟੈਂਕਰ ਫੋਕਲ ਪੁਆਇੰਟ, ਢਿਲਵਾਂ, ਮਾਡਲ ਟਾਊਨ ਸ਼ਾਮਿਲ ਹੈ | ਚਾਰ ਭੂਮੀਗਤ ਵਾਟਰ ਟੈਂਕਾਂ ਦਾ ਕੰਮ ਦੋ ਮਹੀਨੇ ਵਿਚ ਪੂਰਾ ਹੋਵੇਗਾ ਜਦਕਿ ਸੂਰਿਆ ਇਨਕਲੇਵ ਵਿਚ ਬਣ ਰਹੇ ਭੂਮੀਗਤ ਵਾਟਰ ਟੈਂਕ ਦਾ ਕੰਮ ਦਸੰਬਰ ਵਿਚ ਪੂਰਾ ਹੋਣ ਦੀ ਸੰਭਾਵਨਾ ਹੈ | ਸੀਵਰੇਜ ਬੋਰਡ ਦੇ ਐੱਸ. ਡੀ. ਓ. ਨੇ ਪਦਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਸ਼ੀਨਰੀ ਸਥਾਪਿਤ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ | ਇਸ ਤਰਾਂ ਦੀ ਆਸ ਹੈ ਕਿ ਦਸੰਬਰ-ਜਨਵਰੀ ਵਿਚ ਇਸ ਪ੍ਰਾਜੈਕਟ ਰਾਹੀਂ ਲੋਕਾਂ ਨੂੰ 24 ਘੰਟੇ ਪਾਣੀ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ | ਉਧਰ ਜਾਣਕਾਰੀ ਮੁਤਾਬਕ ਸ਼ਹਿਰੀਆਂ ਨੂੰ ਜਿਨ੍ਹਾਂ ਪਾਈਪਾਂ ਰਾਹੀਂ ਪਾਣੀ ਸਪਲਾਈ ਕੀਤਾ ਜਾਵੇਗਾ, ਉਹ ਪੁਰਾਣੀਆਂ ਪਾਈਪਾਂ ਰਾਹੀਂ ਸਪਲਾਈ ਕੀਤਾ ਜਾਵੇਗਾ ਕਿਉਂਕਿ ਪਹਿਲਾਂ ਅੰਦਰੂਨੀ ਸ਼ਹਿਰ ਦੀਆਂ ਪਾਈਪਾਂ ਬਦਲਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਇਸ ਗੇੜ ਦੀ ਅਜੇ ਮਨਜੂਰੀ ਨਹੀਂ ਮਿਲੀ ਹੈ | ਜਿਸ ਤਰਾਂ ਨਾਲ ਹੁਣ ਟਿਊਬਵੈੱਲਾਂ ਨੂੰ ਪਾਈਪਾਂ ਨਾਲ ਜੋੜਿਆ ਗਿਆ ਹੈ ਤਾਂ ਉਸੇ ਤਰਾਂ ਨਾਲ ਹੀ ਸਰਫੇਸ ਵਾਟਰ ਪ੍ਰਾਜੈਕਟ ਦੀਆਂ ਪਾਈਪਾਂ ਨੂੰ ਜੋੜਿਆ ਜਾਵੇਗਾ | ਨਹਿਰ ਦਾ ਜਿਹੜਾ ਪਾਣੀ ਆਦਮਪੁਰ ਤੋਂ ਆਉਣਾ ਹੈ, ਉਸ ਨੂੰ ਕਾਫੀ ਘੱਟ ਦਬਾਅ 'ਤੇ ਰੱਖਿਆ ਜਾਵੇਗਾ ਤਾਂ ਜੋ ਤੇਜ਼ ਦਬਾਅ ਨਾਲ ਪਾਈਪਾਂ ਨੂੰ ਕੋਈ ਨੁਕਸਾਨ ਨਾ ਪੁੱਜ ਸਕੇ | ਜੁਲਾਈ ਵਿਚ ਟਰੀਟਮੈਂਟ ਪਲਾਂਟ ਵਿਚ ਪਾਣੀ ਜਾਂਚ ਦੇ ਕੰਮ ਤੋਂ ਬਾਅਦ ਲੋਕਾਂ ਨੂੰ ਪਾਣੀ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ | ਉਧਰ ਸ਼ਹਿਰ ਵਿਚ ਜਿਹੜੇ 650 ਤੋਂ ਜ਼ਿਆਦਾ ਟਿਊਬਵੈੱਲ ਚੱਲ ਰਹੇ ਹਨ, ਉਨਾਂ ਵਿਚ ਆਦਮਪੁਰ ਤੋਂ ਪਾਣੀ ਸਪਲਾਈ ਸ਼ੁਰੂ ਹੋਣ ਤੋਂ ਬਾਅਦ ਇਨ੍ਹਾਂ ਵਿਚ 90 ਫ਼ੀਸਦੀ ਦੇ ਕਰੀਬ ਟਿਊਬਵੈੱਲ ਬੰਦ ਕਰ ਦਿੱਤੇ ਜਾਣਗੇ ਤੇ ਸਿਰਫ਼ ਲੋੜ ਪੈਣ 'ਤੇ ਬਾਕੀ ਟਿਊਬਵੈੱਲ ਚਲਾਏ ਜਾਣਗੇ | ਜ਼ਿਆਦਾਤਰ ਟਿਊਬਵੈੱਲ ਬੰਦ ਹੋਣ ਨਾਲ ਜ਼ਮੀਨ ਹੇਠਾਂ ਪਾਣੀ