10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

6 ਕਰਚਮਾਰੀਆਂ ਦੀ ਰੋਕੀ ਤਨਖਾਹ

ਅਜੀਤ ਡੈਸਕ 20-05-2026

ਜਲੰਧਰ, 19 ਮਈ (ਸ਼ਿਵ)- ਜਨਗਣਨਾ ਦੇ ਅਹਿਮ ਕੰਮ ਦੀ ਡਿਊਟੀ ਨਾ ਕਰਨ ਵਾਲੇ ਕਰਮਚਾਰੀਆਂ ਦੇ ਖ਼ਿਲਾਫ਼ ਹੁਣ ਨਜ਼ਲਾ ਡਿਗਣਾ ਸ਼ੁਰੂ ਹੋ ਗਿਆ ਹੈ | ਇਸ ਮਾਮਲੇ ਵਿਚ ਲਾਪਰਵਾਹੀ ਵਰਤਣ ਵਾਲੇ ਸਿੱਖਿਆ ਵਿਭਾਗ ਨੇ ਸਖ਼ਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਨਗਰ ਨਿਗਮ ਦੇ ਨਿਗਰਾਨ ਇੰਜੀ. ਅਤੇ ਚਾਰਜ ਅਫ਼ਸਰ ਨੂੰ ਗੈਰ ਹਾਜਰ ਰਹਿਣ ਵਾਲੇ ਕਰਮਚਾਰੀਆਂ ਦੀ ਸੂਚੀ ਭੇਜ ਕੇ ਇਨ੍ਹਾਂ ਦੀ ਤਨਖ਼ਾਹ ਤੁਰੰਤ ਰੋਕਣ ਦੀ ਹਦਾਇਤ ਦਿੱਤੀ ਹੈ | ਜਾਰੀ ਕੀਤੀ ਗਈ ਚਿੱਠੀ ਮੁਤਾਬਕ ਜਨਗਣਨਾ ਦਾ ਕੰਮ ਕਾਫੀ ਅਹਿਮ ਹੈ ਤੇ ਇਸ ਮਾਮਲੇ ਵਿਚ ਕਈ ਬਾਰ ਸੰਪਰਕ ਕਰਨ 'ਤੇ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ | ਰਾਸ਼ਟਰੀ ਮਹੱਤਤਾ ਵਾਲੇ ਇਸ ਕੰਮ ਵਿਚ ਕਰਮਚਾਰੀਆਂ ਦਾ ਵਤੀਰਾ ਰੁਕਾਵਟ ਬਣ ਰਿਹਾ ਹੈ | ਇਸ ਦੀ ਕਾਪੀ ਨਿਗਰਾਨ ਇੰਜੀ. ਕਮ ਚਾਰਜ ਅਫ਼ਸਰ ਵਲੋਂ ਖ਼ਜ਼ਾਨਾ ਅਫ਼ਸਰ ਨੂੰ ਵੀ ਭੇਜੀ ਗਈ ਹੈ |

ਪਿਛਲੀ ਖ਼ਬਰ ਇਮੀਗ੍ਰੇਸ਼ਨ ਕੰਪਨੀ ਨੇ ਸਟਾਫ ਮੈਂਬਰ ਉੱਪਰ ਲਾਏ ਉਸ ਦੇ ਨਾਂਅ 'ਤੇ ਠੱਗੀ ਦੇ ਦੋਸ਼ <br/> ਅਗਲੀ ਖ਼ਬਰ ਬੀ.ਐੱਸ.ਐੱਫ. ਚੌਕ ਧਮਾਕੇ 'ਚ ਜਾਂਚ ਜਾਰੀ, ਜ਼ੀਰਕਪੁਰ ਤੋਂ ਉਮਰਦੀਨ ਦੇ ਦੋ ਹੋਰ ਸਾਥੀ ਲਏ ਹਿਰਾਸਤ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।