19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਖੇਡ-ਖੇਡ 'ਚ ਬੱਚੇ ਤੋਂ ਲੱਗੀ ਅੱਗ, ਘਰ ਦਾ ਸਾਮਾਨ ਸੜ ਕੇ ਸੁਆਹ

ਘਰ ਅੰਦਰ ਲੱਗੀ ਅੱਗ ਦੌਰਾਨ ਬਾਹਰ ਵੱਲ ਨਿਕਲਦੀਆਂ ਅੱਗ ਦੀਆਂ ਭਿਆਨਕ ਲਪਟਾਂ | (ਸੱਜੇ) ਅੱਗ 'ਤੇ ਗੁਆਂਢੀਆਂ ਦੀਆਂ ਛੱਤਾਂ 'ਤੇ ਚੜ੍ਹ ਕੇ ਕਾਬੂ ਪਾਉਂਦੇ ਫਾਇਰ ਬਿ੍ਗੇਡ ਕਰਮਚਾਰੀ ਤੇ ਮਦਦ ਕਰਦੇ ਇਲਾਕਾ ਵਾਸੀ | <br/> 27-05-2026
ਮਕਸੂਦਾਂ, 26 ਮਈ (ਸੌਰਵ ਮਹਿਤਾ)-ਸੋਢਲ ਇਲਾਕੇ ਦੇ ਸਿੱਧ ਮੁਹੱਲੇ ਵਿੱਚ ਮੰਗਲਵਾਰ ਦੁਪਹਿਰ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇਕ ਘਰ ਅੰਦਰ ਅਚਾਨਕ ਅੱਗ ਭੜਕ ਉੱਠੀ | ਕੁਝ ਹੀ ਸਮੇਂ ਵਿੱਚ ਅੱਗ ਨੇ ਇੰਨਾ ਭਿਆਨਕ ਰੂਪ ਧਾਰ ਲਿਆ ਕਿ ਪੂਰਾ ਘਰ ਧੂੰਏਾ ਨਾਲ ਭਰ ਗਿਆ ਅਤੇ ਪਰਿਵਾਰ ਨੂੰ ਜਾਨ ਬਚਾ ਕੇ ਬਾਹਰ ਨਿਕਲਣਾ ਪਿਆ | ਅੱਗ ਕਾਰਨ ਘਰ ਵਿੱਚ ਪਿਆ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ, ਜਦਕਿ ਮਕਾਨ ਨੂੰ ਵੀ ਭਾਰੀ ਨੁਕਸਾਨ ਪੁੱਜਿਆ ਹੈ | ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਮੁਹੱਲਾ ਨਿਵਾਸੀਆਂ ਅਨੁਸਾਰ ਘਰ ਅੰਦਰ ਮੁਰੰਮਤ ਅਤੇ ਲੱਕੜ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਬਿਸਤਰੇ, ਗੱਦੇ, ਪਲਾਈ ਅਤੇ ਹੋਰ ਸਾਮਾਨ ਇਕ ਕਮਰੇ ਵਿੱਚ ਰੱਖਿਆ ਹੋਇਆ ਸੀ | ਇਸ ਦੌਰਾਨ ਘਰ ਵਿੱਚ ਖੇਡ ਰਹੇ ਇਕ ਬੱਚੇ ਨੇ ਅਣਜਾਣੇ ਵਿੱਚ ਮਾਚਿਸ ਸੜਾ ਦਿੱਤੀ | ਦੱਸਿਆ ਜਾਂਦਾ ਹੈ ਕਿ ਸੜਦੀ ਤੀਲੀ ਸਾਮਾਨ ਦੇ ਢੇਰ ਕੋਲ ਡਿੱਗਣ ਨਾਲ ਪਹਿਲਾਂ ਬਿਸਤਰੇ ਨੇ ਅੱਗ ਫੜੀ ਅਤੇ ਫਿਰ ਲਪਟਾਂ ਨੇ ਪੂਰੇ ਕਮਰੇ ਨੂੰ ਆਪਣੀ ਚਪੇਟ ਵਿੱਚ ਲੈ ਲਿਆ | ਘਰ ਵਿੱਚੋਂ ਧੂੰਆ ਨਿਕਲਦਾ ਦੇਖ ਪਰਿਵਾਰਕ ਮੈਂਬਰਾਂ ਵਿੱਚ ਚੀਖ-ਪੁਕਾਰ ਮਚ ਗਈ | ਪਰਿਵਾਰ ਨੇ ਤੁਰੰਤ ਬੱਚਿਆਂ ਨੂੰ ਲੈ ਕੇ ਘਰ ਤੋਂ ਬਾਹਰ ਦੌੜ ਲਗਾਈ | ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਉੱਚੀਆਂ ਹੋਣ ਲੱਗ ਪਈਆਂ, ਜਿਸ ਕਾਰਨ ਆਸਪਾਸ ਦੇ ਲੋਕ ਵੀ ਘਬਰਾਹਟ ਵਿੱਚ ਘਰਾਂ ਤੋਂ ਬਾਹਰ ਨਿਕਲ ਆਏ | ਸਥਾਨਕ ਲੋਕਾਂ ਨੇ ਤੁਰੰਤ ਫਾਇਰ ਬਿ੍ਗੇਡ ਨੂੰ ਸੂਚਨਾ ਦਿੱਤੀ ਅਤੇ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਅੰਦਰ ਪਏ ਲੱਕੜ ਅਤੇ ਹੋਰ ਸੜਨ ਵਾਲੇ ਸਾਮਾਨ ਕਾਰਨ ਅੱਗ ਲਗਾਤਾਰ ਫੈਲਦੀ ਰਹੀ | ਤੰਗ ਗਲੀਆਂ ਹੋਣ ਕਾਰਨ ਫਾਇਰ ਬਿ੍ਗੇਡ ਦੀਆਂ ਟੀਮਾਂ ਨੂੰ ਮੌਕੇ 'ਤੇ ਪਹੁੰਚਣ ਵਿੱਚ ਮੁਸ਼ਕਲਾਂ ਆਈਆਂ | ਹਾਲਾਤਾਂ ਨੂੰ ਵੇਖਦਿਆਂ ਫਾਇਰ ਕਰਮਚਾਰੀਆਂ ਨੇ ਨੇੜਲੇ ਘਰਾਂ ਦੀਆਂ ਛੱਤਾਂ ਰਾਹੀਂ ਅੱਗ 'ਤੇ ਕਾਬੂ ਪਾਉਣ ਦੀ ਕਾਰਵਾਈ ਸ਼ੁਰੂ ਕੀਤੀ | ਕਾਫੀ ਸਮੇਂ ਤੱਕ ਚੱਲੇ ਬਚਾਅ ਕਾਰਜਾਂ ਮਗਰੋਂ ਅੱਗ ਨੂੰ ਕਾਬੂ ਕਰ ਲਿਆ ਗਿਆ | ਅੱਗ ਕਾਰਨ ਉੱਠ ਰਿਹਾ ਧੂੰਆ ਕਾਫੀ ਦੂਰ ਤੱਕ ਦਿਖਾਈ ਦੇ ਰਿਹਾ ਸੀ, ਜਿਸ ਕਾਰਨ ਇਲਾਕੇ ਵਿੱਚ ਡਰ ਦਾ ਮਾਹੌਲ ਬਣਿਆ ਰਿਹਾ | ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਸਮੇਂ ਸਿਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਹਾਦਸਾ ਹੋਰ ਵੀ ਭਿਆਨਕ ਰੂਪ ਧਾਰ ਸਕਦਾ ਸੀ | ਫਿਲਹਾਲ ਪਰਿਵਾਰ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਅਤੇ ਘਰ ਵਿੱਚ ਪਿਆ ਜ਼ਿਆਦਾਤਰ ਸਾਮਾਨ ਸੜ ਕੇ ਨਸ਼ਟ ਹੋ ਗਿਆ |

ਪਿਛਲੀ ਖ਼ਬਰ ਮਕਸੂਦਾਂ ਸਬਜ਼ੀ ਮੰਡੀ ਬਾਹਰ ਈ-ਰਿਕਸ਼ਾ ਚੋਰੀ ਦੇ ਸ਼ੱਕ 'ਚ ਨੌਜਵਾਨ ਨੂੰ ਫੜਨ ਦੌਰਾਨ ਹੰਗਾਮਾ ਅਗਲੀ ਖ਼ਬਰ ਫੈਕਟਰੀਆਂ 'ਚ ਰਾਤ ਨੂੰ ਲੱਗਾ ਬਿਜਲੀ ਕੱਟ 

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।