04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਮੁਸਲਿਮ ਆਗੂ ਆਬਿਦ ਸਲਮਾਨੀ ਵਲੋਂ ਜਥੇਦਾਰ ਗੜਗੱਜ ਨਾਲ ਮੁਲਾਕਾਤ <br/>

ਅਜੀਤ ਡੈਸਕ 28-05-2026
ਜਲੰਧਰ, 27 ਮਈ (ਜਸਪਾਲ ਸਿੰਘ)-ਮੁਸਲਿਮ ਆਗੂ ਆਬਿਦ ਹਸਨ ਸਲਮਾਨੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਉਨ੍ਹਾਂ ਦੀ ਜਲੰਧਰ ਫੇਰੀ ਦੌਰਾਨ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਜਥੇਦਾਰ ਸਾਹਿਬ ਨਾਲ ਧਾਰਮਿਕ ਮਾਮਲਿਆਂ 'ਤੇ ਚਰਚਾ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸੰਬੰਧੀ ਪੰਜਾਬ ਸਰਕਾਰ ਵਲੋਂ ਬਣਾਏ ਗਏ ਕਾਨੂੰਨ ਵਿਚਲੀਆਂ ਇਤਰਾਜ਼ਯੋਗ ਮੱਦਾਂ 'ਤੇ ਮੁਸਲਿਮ ਭਾਈਚਾਰਾ ਸਿੱਖ ਜਗਤ ਨਾਲ ਖੜ੍ਹਾ ਹੈ ਤੇ ਇਸ ਸੰਬੰਧੀ ਸਰਕਾਰ ਨੂੰ ਸਿੱਖ ਭਾਵਨਾਵਾਂ ਅਨੁਸਾਰ ਫੈਸਲਾ ਲੈਣਾ ਚਾਹੀਦਾ ਹੈ | ਆਬਿਦ ਸਲਮਾਨੀ ਨੇ ਸਿੰਘ ਸਾਹਿਬ ਨਾਲ ਸੂਬੇ ਦੇ ਰਾਜਸੀ ਤੇ ਸਮਾਜਿਕ ਹਾਲਾਤ ਬਾਰੇ ਵੀ ਚਰਚਾ ਕਰਦਿਆਂ ਕਿਹਾ ਕਿ ਸਮੁੱਚਾ ਮੁਸਲਿਮ ਭਾਈਚਾਰਾ ਸਿੱਖ ਸਮਾਜ ਦੇ ਨਾਲ ਹੈ ਤੇ ਉਨ੍ਹਾਂ ਦੀ ਕੋਸ਼ਿਸ਼ ਇਸ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਬਣਾਉਣ ਦੀ ਹੈ | ਇਸ ਮੌਕੇ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਅੰਦਰ ਮੁਸਲਮਾਨਾਂ ਦੇ ਟੋਪੀ ਪਹਿਨ ਕੇ ਜਾਣ 'ਤੇ ਲਗਾਈ ਗਈ ਰੋਕ ਬਾਰੇ ਵੀ ਗੱਲਬਾਤ ਕੀਤੀ |

ਪਿਛਲੀ ਖ਼ਬਰ ਕਹਿਰ ਦੀ ਗਰਮੀ ਦਾ ਪ੍ਰਕੋਪ ਜਾਰੀ, ਅੱਜ ਸ਼ਾਮ ਮਿਲ ਸਕਦੀ ਹੈ ਰਾਹਤ ਅਗਲੀ ਖ਼ਬਰ ਡੇਰਾ ਮੁਖੀ ਨੂੰ 16ਵੀਂ ਵਾਰੀ ਪੈਰੋਲ ਮਿਲਣੀ ਅਤੇ ਜਥੇਦਾਰ ਹਵਾਰਾ ਨੂੰ ਪੈਰੋਲ ਤੋਂ ਆਨਾਕਾਨੀ, ਦੇਸ਼ 'ਚ ਦੋਹਰੇ ਮਾਪਦੰਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।