02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਸ਼ਾਹਕੋਟ ਵਿਖੇ 'ਮੇਰੀ ਰਸੋਈ ਸਕੀਮ' ਤਹਿਤ ਲਾਭਪਾਤਰੀਆਂ ਨੂੰ ਵੰਡੀਆਂ ਰਾਸ਼ਨ ਕਿੱਟਾਂ <br/>

ਸ਼ਾਹਕੋਟ ਵਿਖੇ 'ਮੇਰੀ ਰਸੋਈ ਸਕੀਮ' ਤਹਿਤ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਵੰਡਦੇ ਸੋਸ਼ਲ ਮੀਡੀਆ ਹਲਕਾ ਇੰਚਾਰਜ ਰੂਪ ਲਾਲ ਸ਼ਰਮਾ, ਡੀਪੂ ਹੋਲਡਰ ਅਮਨਦੀਪ ਤੇ ਹੋਰ | ਤਸਵੀਰ- ਸੁਖਦੀਪ ਸਿੰਘ <br/> 28-05-2026
ਸ਼ਾਹਕੋਟ, 27 ਮਈ (ਸੁਖਦੀਪ ਸਿੰਘ)- ਪੰਜਾਬ ਸਰਕਾਰ ਦੀ 'ਮੇਰੀ ਰਸੋਈ ਸਕੀਮ' ਤਹਿਤ ਸ਼ਾਹਕੋਟ ਵਿਖੇ 'ਆਪ' ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੋਸ਼ਲ ਮੀਡੀਆ ਹਲਕਾ ਇੰਚਾਰਜ ਰੂਪ ਲਾਲ ਸ਼ਰਮਾ ਦੀ ਅਗਵਾਈ ਹੇਠ ਨੀਲੇ ਕਾਰਡ ਧਾਰਕਾਂ ਨੂੰ ਅਮਨਦੀਪ ਡਿਪੂ ਹੋਲਡਰ ਵਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਲਾਭਪਾਤਰੀ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਜਿੰਨ੍ਹਾਂ 'ਚ 2 ਕਿਲੋ ਖੰਡ, ਇੱਕ ਕਿਲੋ ਸਰ੍ਹੋਂ ਦਾ ਤੇਲ, ਇੱਕ ਕਿਲੋ ਨਮਕ, ਹਲਦੀ ਤੇ ਛੋਲਿਆਂ ਦੀ ਦਾਲ ਸ਼ਾਮਲ ਸੀ | ਇਸ ਮੌਕੇ ਗੱਲਬਾਤ ਕਰਦਿਆਂ ਸੋਸ਼ਲ ਮੀਡੀਆ ਹਲਕਾ ਇੰਚਾਰਜ ਰੂਪ ਲਾਲ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗ਼ਰੀਬ ਪਰਿਵਾਰਾਂ ਦੀ ਬਾਂਹ ਫੜ੍ਹਨ ਲਈ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਅਤੇ ਇਤਿਹਾਸਕ ਉਪਰਾਲਾ ਹੈ | ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆਮ ਲੋਕਾਂ ਦੀ ਆਪਣੀ ਸਰਕਾਰ ਹੈ, ਜੋ ਹਰ ਵਰਗ ਦੇ ਹਿੱਤਾਂ ਦਾ ਧਿਆਨ ਰੱਖ ਰਹੀ ਹੈ | ਉਨ੍ਹਾਂ ਕਿਹਾ ਕਿ ਮੁਫ਼ਤ ਕਣਕ ਪਹਿਲਾਂ ਹੀ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਹੈ ਤੇ ਹੁਣ ਰਸੋਈ ਦਾ ਹੋਰ ਜ਼ਰੂਰੀ ਸਮਾਨ ਮਿਲਣ ਨਾਲ ਆਮ ਲੋਕਾਂ ਨੂੰ ਮਹਿੰਗਾਈ ਦੇ ਦੌਰ 'ਚ ਬਹੁਤ ਵੱਡੀ ਰਾਹਤ ਮਿਲੇਗੀ |

ਪਿਛਲੀ ਖ਼ਬਰ ਪੰਜਾਬ 'ਚ ਅਗਲੇ 48 ਘੰਟਿਆਂ ਵਿਚ ਮÏਸਮ ਵਿਚ ਭਾਰੀ ਬਦਲ ਅਗਲੀ ਖ਼ਬਰ ਸ਼ਾਹਕੋਟ 'ਚ 30 ਨੂੰ ਮਨਾਇਆ ਜਾਵੇਗਾ ਅਰੂਟ ਮਹਾਰਾਜ ਦਾ ਜਨਮ ਦਿਹਾੜਾ- ਮਦਨ ਲਾਲ ਅਰੋੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।