08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਆਦਮਪੁਰ, ਕਰਤਾਰਪੁਰ ਤੇ ਲੋਹੀਆਂ 'ਚ 'ਆਪ' ਨੂੰ ਮਿਲਿਆ ਬਹੁਮਤ ਪਰ ਨਕੋਦਰ ਤੇ ਫਿਲੌਰ 'ਚ ਪੱਛੜੀ <br/>

ਅਜੀਤ ਡੈਸਕ 30-05-2026
ਜਲੰਧਰ, 29 ਮਈ (ਜਤਿੰਦਰ ਪੰਮੀ)-ਜ਼ਿਲ੍ਹੇ ਦੀਆਂ 5 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤਾਂ ਲਈ 26 ਮਈ ਨੂੰ ਪਈਆਂ ਵੋਟਾਂ ਦੇ ਨਤੀਜਿਆਂ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਸੀਟਾਂ ਜਿੱਤ ਕੇ ਨਗਰ ਕੌਂਸਲ ਆਦਮਪੁਰ ਤੇ ਕਰਤਾਰਪੁਰ 'ਚ ਪੂਰਨ ਬਹੁਮਤ ਹਾਸਲ ਕੀਤਾ ਹੈ ਜਦੋਂਕਿ ਨਕੋਦਰ ਤੇ ਫਿਲੌਰ 'ਚ ਸਭ ਤੋਂ ਵੱਧ ਸੀਟਾਂ ਲੈਣ ਦੇ ਬਾਵਜੂਦ 'ਆਪ' ਬਹੁਮਤ ਹਾਸਲ ਕਰਨ ਤੋਂ ਪੱਛੜ ਗਈ | ਇਸੇ ਤਰ੍ਹਾਂ ਨਗਰ ਪੰਚਾਇਤ ਲੋਹੀਆਂ 'ਤੇ 'ਆਪ' ਨੇ ਕਬਜ਼ਾ ਕਰ ਲਿਆ ਹੈ ਜਦੋਂਕਿ ਮਹਿਤਪੁਰ 'ਚ ਕਾਂਗਰਸ ਨੇ ਸਭ ਤੋਂ ਸੀਟਾਂ ਜਿੱਤੀਆਂ ਹਨ | ਦੱਸਣਯੋਗ ਹੈ ਕਿ ਕੁੱਲ 99 ਵਾਰਡਾਂ ਲਈ ਵੋਟਾਂ ਪਈਆਂ ਸਨ, ਜਿਨ੍ਹਾਂ 'ਤੇ 341 ਉਮੀਦਵਾਰ ਚੋਣ ਮੈਦਾਨ 'ਚ ਸਨ | ਸ਼ੁੱਕਰਵਾਰ ਨੂੰ ਵੋਟਾਂ ਦੀ ਗਿਣਤੀ ਉਪਰੰਤ ਆਏ ਨਤੀਜਿਆਂ 'ਚ ਆਮ ਆਦਮੀ ਪਾਰਟੀ ਨੂੰ ਕੁੱਲ 49 ਸੀਟਾਂ 'ਤੇ ਜਿੱਤ ਹਾਸਲ ਹੋਈ ਜਦੋਂਕਿ ਕਾਂਗਰਸ 21 ਸੀਟਾਂ ਜਿੱਤ ਕੇ ਦੂਜੇ ਨੰਬਰ 'ਤੇ ਰਹੀ | ਇਸ ਤਰ੍ਹਾਂ ਬਹੁਜਨ ਸਮਾਜ ਪਾਰਟੀ ਨੇ ਫਿਲੌਰ 'ਚ ਫਿਰ ਹਾਜ਼ਰੀ ਲਵਾਉਂਦਿਆਂ 2 ਸੀਟਾਂ ਜਿੱਤੀਆਂ ਅਤੇ ਅਕਾਲੀ ਦਲ ਨੇ ਲੋਹੀਆਂ 'ਚ 2 ਸੀਟਾਂ 'ਤੇ ਦਰਜ ਕੀਤੀ ਜਦੋਂਕਿ ਭਾਰਤੀ ਜਨਤਾ ਪਾਰਟੀ ਨੇ 3 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ | ਇਨ੍ਹਾਂ ਚੋਣਾਂ ਦੌਰਾਨ 22 ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ ਹਾਲਾਂਕਿ ਇਨ੍ਹਾਂ ਆਜ਼ਾਦ ਉਮੀਦਵਾਰਾਂ 'ਚ ਬਹੁਤੇ ਕਾਂਗਰਸ ਪਾਰਟੀ ਨਾਲ ਸੰਬੰਧਤ ਉਮੀਦਵਾਰ ਸ਼ਾਮਲ ਹਨ | ਸ਼ੁੱਕਰਵਾਰ ਨੂੰ ਜ਼ਿਲ੍ਹੇ 'ਚ ਬਣੇ 7 ਗਿਣਤੀ ਕੇਂਦਰਾਂ 'ਚ ਸਵੇਰੇ 8 ਵਜੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਪਹਿਲੇ ਰਾਊਾਡ 'ਚ ਹੀ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਦੀ ਬੜ੍ਹਤ ਬਣ ਗਈ ਜੋਕਿ ਗਿਣਤੀ ਖਤਮ ਹੋਣ ਤਕ ਬਰਕਰਾਰ ਰਹੀ |

ਪਿਛਲੀ ਖ਼ਬਰ ਨਗਰ ਕੌਂਸਲ ਨਕੋਦਰ ਦੀਆਂ ਚੋਣਾਂ 'ਚ 17 ਵਾਰਡਾਂ 'ਚੋਂ 'ਆਪ' ਦੇ 7 ਉਮੀਦਵਾਰ, ਕਾਂਗਰਸ ਦੇ 4, ਆਜ਼ਾਦ 5 ਤੇ ਭਾਜਪਾ ਦਾ 1... ਅਗਲੀ ਖ਼ਬਰ ਆਦਮਪੁਰ ਨਗਰ ਕੌਂਸਲ ਚੋਣਾਂ ਵਿਚ 'ਆਪ' ਨੇ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।